ਮਾਸਕੋ, 2 ਸਤੰਬਰ (ਏਜੰਸੀ)-ਰੂਸ ਦੀ ‘ਫੈਡਰਲ ਸਰਵਿਸ ਫਾਰ ਮਿਲਟਰੀ-ਟੈਕਨੀਕਲ ਕੋ ਆਪ੍ਰੇਸ਼ਨ’ ਦੇ ਪ੍ਰਮੁੱਖ ਦਮਿੱਤਰੀ ਸ਼ੁਗਾਏਵ ਨੇ ਸਪੂਤਨਿਕ ਨੂੰ ਦੱਸਿਆ ਕਿ ਬਿਸ਼ਕੇਕ ’ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ਦੌਰਾਨ ਭਾਰਤ ਨੂੰ ਰੂਸੀ ਐਸ-400 ਏਅਰ ਡਿਫ਼ੈਂਸ ਮਿਜ਼ਾਈਲ ਸਿਸਟਮ ਦੀ ਸਪਲਾਈ ਦੇ ਮੁੱਦੇ ’ਤੇ ਸੰਖੇਪ ਚਰਚਾ ਹੋਈ। ਜਦੋਂ ਸ਼ੁਗਾਏਵ ਤੋਂ ਪੁੱਛਿਆ ਗਿਆ ਕਿ ਕੀ ਨੇਤਾਵਾਂ ਨੇ ਐਸ-400 ਦੀ ਸਪਲਾਈ ਦਾ ਮੁੱਦਾ ਚੁੱਕਿਆ ਸੀ, ਤਾਂ ਉਨ੍ਹਾਂ ਕਿਹਾ ਕਿ ਬੱਸ ਸੰਖੇਪ ’ਚ। ਕੋਈ ਖਾਸ ਚਰਚਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਿਸਟਮ ਦੀ ਸਪਲਾਈ ਦੀ ਯੋਜਨਾ ਹੈ ਤੇ ਇਸ ’ਤੇ ਵਿਸਥਾਰ ਨਾਲ ਵਿਚਾਰ ਕਰਨ ਦੀ ਲੋੜ ਹੈ। ਅਕਤੂਬਰ 2018 ’ਚ ਰੂਸ ਤੇ ਭਾਰਤ ਨੇ ਕੁੱਲ 5.43 ਅਰਬ ਡਾਲਰ ਦੀ ਕੀਮਤ ਵਾਲੇ ਪੰਜ ਐਸ-400 ਐਂਟੀ ਏਅਰਕ੍ਰਾਫ਼ਟ ਸਿਸਟਮ ਦੀ ਸਪਲਾਈ ਲਈ ਪਹਿਲੇ ਇਕਰਾਰਨਾਮੇ ’ਤੇ ਹਸਤਾਖ਼ਰ ਕੀਤੇ ਸਨ। ਪਹਿਲੀਆਂ ਤਿੰਨ ਯੂਨਿਟਾਂ 2021 ਤੇ 2023 ਵਿਚਾਲੇ ਸਪਲਾਈ ਕੀਤੀਆਂ ਗਈਆਂ, ਜਦੋਂ ਕਿ ਬਾਕੀ ਦੋ ਦੀ 2026 ਤੇ 2027 ’ਚ ਆਉਣ ਦੀ ਉਮੀਦ ਹੈ। ਮਾਰਚ 2026 ’ਚ ਭਾਰਤ ਨੇ ਨਵੇਂ ਐਸ-400 ਖਰੀਦਣ ਨੂੰ ਮਨਜ਼ੂਰੀ ਦਿੱਤੀ ਸੀ।
ਮੋਦੀ ਤੇ ਪੁਤਿਨ ਵਲੋਂ ਭਾਰਤ ਨੂੰ ਐਸ-400 ਐਂਟੀ ਏਅਰਕ੍ਰਾਫ਼ਟ ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ’ਤੇ ਚਰਚਾ
ਮਾਸਕੋ, 2 ਸਤੰਬਰ (ਏਜੰਸੀ)-ਰੂਸ ਦੀ ‘ਫੈਡਰਲ ਸਰਵਿਸ ਫਾਰ ਮਿਲਟਰੀ-ਟੈਕਨੀਕਲ ਕੋ ਆਪ੍ਰੇਸ਼ਨ’ ਦੇ ਪ੍ਰਮੁੱਖ ਦਮਿੱਤਰੀ ਸ਼ੁਗਾਏਵ ਨੇ ਸਪੂਤਨਿਕ ਨੂੰ ਦੱਸਿਆ ਕਿ ਬਿਸ਼ਕੇਕ ’ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਗੱਲਬਾਤ ...
ਅਜੀਤ ਡੈਸਕ
03-09-2026