04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੋਹਨਜੀਤ ਸਿੰਘ ਦੀ ਕੁੱਟਮਾਰ ਦਾ ਮਾਮਲਾ ਭਖਿਆ

ਸੰਗਰੂਰ, 4 ਸਤੰਬਰ–ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ’ਤੇ ਕੱਲ੍ਹ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਦੀ ਪੁਲਿਸ ਵਲੋਂ ਕੀਤੀ ਕੁੱਟਮਾਰ ਦੀ ਘਟਨਾ ਪਿੱਛੋਂ ਜਿਥੇ ਅੱਜ ਵਿਰੋਧੀ ਧਿਰ ਦੀਆਂ ਸਰਗਰਮੀਆਂ ਇਕਦਮ ਵਧ ਗਈਆਂ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ...

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

* ਜਥੇਦਾਰ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਨੇ ਲਿਆ ਨੋਟਿਸ * ਸੁਖਬੀਰ, ਬਾਜਵਾ, ਢੀਂਡਸਾ, ਲੌਂਗੋਵਾਲ, ਵਿਜੈਇੰਦਰ, ਖਹਿਰਾ, ਗੋਲਡੀ, ਖੰਨਾ, ਚੰਦੂਮਾਜਰਾ ਤੇ ਹੋਰ ਆਗੂ ਪਹੁੰਚੇ ਸੰਗਰੂਰ ਹਸਪਤਾਲ
ਸੁਖਵਿੰਦਰ ਸਿੰਘ ਫੁੱਲ / ਅਮਨਦੀਪ ਸਿੰਘ ਬਿੱਟਾ
ਸੰਗਰੂਰ, 4 ਸਤੰਬਰ–ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ’ਤੇ ਕੱਲ੍ਹ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਦੀ ਪੁਲਿਸ ਵਲੋਂ ਕੀਤੀ ਕੁੱਟਮਾਰ ਦੀ ਘਟਨਾ ਪਿੱਛੋਂ ਜਿਥੇ ਅੱਜ ਵਿਰੋਧੀ ਧਿਰ ਦੀਆਂ ਸਰਗਰਮੀਆਂ ਇਕਦਮ ਵਧ ਗਈਆਂ, ਉਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਐਸ.ਐਸ.ਪੀ. ਸੰਗਰੂਰ ਨੂੰ ਫ਼ੋਨ ਕਰਕੇ ਮੋਹਨਜੀਤ ਸਿੰਘ ਨਾਲ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੌਜੂਦਾ ਹਕੂਮਤ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਨੇ ਖ਼ੁਦ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚ ਕੇ ਮੋਹਨਜੀਤ ਸਿੰਘ ਦਾ ਹਾਲ-ਚਾਲ ਜਾਣਿਆ। ਜਥੇਦਾਰ ਨੇ ਸਪਸ਼ਟ ਕੀਤਾ ਕਿ ਸਰਕਾਰੀ ਨਾਕਾਮੀਆਂ, ਝੂਠੇ ਦਾਅਵਿਆਂ ਅਤੇ ਨਸ਼ਿਆਂ ਦੀ ਦਲਦਲ ’ਚ ਡੁੱਬ ਰਹੇ ਪੰਜਾਬ ਦੀ ਤਲਖ਼ ਹਕੀਕਤ ਦਾ ਸ਼ੀਸ਼ਾ ਦਿਖਾਉਣਾ ਹਰ ਜਾਗਦੀ ਜ਼ਮੀਰ ਵਾਲੇ ਨਾਗਰਿਕ ਦਾ ਬੁਨਿਆਦੀ ਅਤੇ ਸੰਵਿਧਾਨਕ ਅਧਿਕਾਰ ਹੈ ਪਰ ਆਪਣੀ ਨਾਕਾਮੀ ਦੀ ਭੇਟ ਚੜ੍ਹ ਚੁੱਕੀ ਹਕੂਮਤ ਨੇ ਬੌਖਲਾਹਟ ’ਚ ਆ ਕੇ ਸੱਤਾ ਦੇ ਨਸ਼ੇ ਵਿਚ ਅੰਨ੍ਹੇ ਹੋਏ ਪੁਲਿਸ ਪ੍ਰਸ਼ਾਸਨ ਰਾਹੀਂ ਨੌਜਵਾਨ ’ਤੇ ਕਹਿਰ ਢਾਹਿਆ ਹੈ।

ਹਿਰਾਸਤ ਦੌਰਾਨ ਨੌਜਵਾਨ ਨੂੰ ਬਿਜਲੀ ਦੇ ਝਟਕੇ ਲਗਾਉਣਾ, ਬੇਤਹਾਸ਼ਾ ਕੁੱਟਮਾਰ ਕਰਨਾ ਅਤੇ ਕੇਸਾਂ ਤੇ ਦਾੜ੍ਹੇ ਦੀ ਘੋਰ ਬੇਅਦਬੀ ਕਰਨਾ ਮਨੁੱਖਤਾ ਅਤੇ ਸਿੱਖੀ ਸਰੂਪ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨੌਜਵਾਨ ’ਤੇ ਅਣਮਨੁੱਖੀ ਅੱਤਿਆਚਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਸਪਤਾਲ ਪਹੁੰਚ ਕੇ ਪੀੜਤ ਦਾ ਹਾਲ ਜਾਣਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਨੇ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਆਵਾਜ਼ ਉਠਾਈ ਅਤੇ ਲੋਕਤੰਤਰਿਕ ਢਾਂਚੇ ਵਿਚ ਸ਼ਾਂਤਮਈ ਆਵਾਜ਼ ਉਠਾਉਣਾ ਕੋਈ ਜੁਰਮ ਨਹੀਂ। ਉਨ੍ਹਾਂ ਕਿਹਾ ਕਿ ਸੁਨਾਮ ਦੇ ਪੁਲਿਸ ਅਧਿਕਾਰੀਆਂ ਨੇ ਜਿਸ ਢੰਗ ਨਾਲ ਇਸ ਨੌਜਵਾਨ ’ਤੇ ਤਸ਼ੱਦਦ ਕੀਤਾ ਉਹ ਨਿੰਦਣਯੋਗ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਡੀ.ਜੀ.ਪੀ. ਅਤੇ ਡੀ.ਆਈ.ਜੀ. ਨਾਲ ਗੱਲ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਨੌਜਵਾਨ ਮੋਹਨਜੀਤ ਸਿੰਘ ਦੀ ਕੁੱਟਮਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਇਸ਼ਾਰੇ ’ਤੇ ਹੀ ਹੋਈ ਹੈ। ਇਸ ਲਈ ਉਨ੍ਹਾਂ ਨੂੰ ਵੀ ਕਸੂਰਵਾਰ ਮੰਨਦਿਆਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਮੋਹਨਜੀਤ ਸਿੰਘ ਨਾਲ ਵਾਪਰੀ ਇਸ ਘਟਨਾ ਬਾਬਤ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਦਿੱਤਾ ਹੈ। ਬਾਜਵਾ ਨੇ ਮਾਮਲੇ ਵਿਚ ਸ਼ਾਮਿਲ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੋਹਨਜੀਤ ਸਿੰਘ ਦਾ ਢਾਰਸ ਵਧਾਉਂਦਿਆਂ ਕਿਹਾ ਕਿ ਇਸ ਵੇਲੇ ਜਮਹੂਰੀਅਤ ਪਸੰਦ ਸਾਰੀਆਂ ਰਾਜਨੀਤਿਕ ਧਿਰਾਂ ਉਸ ਨਾਲ ਖੜ੍ਹੀਆਂ ਹਨ।

ਤਰਸੇਮ ਸਿੰਘ ਪਿਤਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸੰਸਦ ਮੈਂਬਰ, ਜੋ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਆਏ ਹੋਏ ਸਨ, ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਸਿੱਖ ਨੌਜਵਾਨਾਂ ਦਾ ਨਿਰਾਦਰ ਕਰਕੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸੀ ਆਗੂ ਵਿਜੈਇੰਦਰ ਸਿੰਗਲਾ ਜਿਨ੍ਹਾਂ ਨੇ ਰਾਤ ਮੋਹਨਜੀਤ ਸਿੰਘ ਦੀ ਐਮ.ਐਲ.ਆਰ. ਕਟਵਾਉਣ ਲਈ ਪ੍ਰਸ਼ਾਸਨ ਨਾਲ਼ ਕਾਫ਼ੀ ਜੱਦੋ-ਜਹਿਦ ਕੀਤੀ, ਨੇ ਕਿਹਾ ਕਿ ਪਰਿਵਾਰ ਅਤੇ ਸਾਂਝਾਂ ਮੋਰਚਾ ਜੋ ਵੀ 6 ਸਤੰਬਰ ਨੂੰ ਪ੍ਰੋਗਰਾਮ ਦੇਵੇਗਾ, ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਮਾਮਲਾ ਇਕ ਸਿੱਖ ਅੰਮ੍ਰਿਤਧਾਰੀ ਨੌਜਵਾਨ ਨਾਲ ਜੁੜਿਆ ਹੋਇਆ ਹੈ, ਇਸ ਲਈ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਇਹ ਮਾਮਲਾ ਉਠਾਉਣਗੇ।

ਭਾਜਪਾ ਆਗੂ ਦਮਨ ਥਿੰਦ ਬਾਜਵਾ ਨੇ ਮੋਹਨਜੀਤ ਸਿੰਘ ਨੂੰ ਇਨਸਾਫ਼ ਦਿਵਾਉਣ ਦਾ ਇਕਰਾਰ ਕੀਤਾ। ਅਕਾਲੀ ਦਲ (ਬ) ਦੇ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ ਅਤੇ ਸੀਨੀਅਰ ਆਗੂ ਅਰਵਿੰਦ ਖੰਨਾ ਨੇ ਕਿਹਾ ਕਿ ਦੋਸ਼ੀ ਪੁਲਿਸ ਅਫ਼ਸਰਾਂ ਖ਼ਿਲਾਫ਼ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਜਾਵੇ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਬਰਨਾਲਾ, ਸਾਬਕਾ ਵਿਧਾਇਕ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਦਾਰ ਇਕਬਾਲ ਸਿੰਘ ਝੂੰਦਾ, ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ,ਗੁਰਨੈਬ ਸਿੰਘ ਰਾਮਪੁਰਾ ਹਰਮਨਦੇਵ ਬਾਜਵਾ, ਅਮਨਬੀਰ ਸਿੰਘ ਚੈਰੀ, ਸਾਬਕਾ ਪ੍ਰਧਾਨ ਨਗਰ ਕੌਂਸਲ ਇਕਬਾਲਜੀਤ ਸਿੰਘ ਪੂਨੀਆ, ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ, ਅਕਾਲੀ ਆਗੂ ਜਥੇਦਾਰ ਤੇਜਾ ਸਿੰਘ ਕਮਾਲਪੁਰ, ਕੌਂਸਲਰ ਸੁਰਿੰਦਰ ਸਿੰਘ ਭਿੰਡਰ ਸਾਬਕਾ ਏ.ਡੀ.ਸੀ. ਪ੍ਰੀਤਮ ਸਿੰਘ ਜੌਹਲ, ਬਸਪਾ ਆਗੂ ਪਵਿੱਤਰ ਸਿੰਘ, ਰਜਿੰਦਰ ਦੀਪਾ ਸੁਨਾਮ, ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਸਮਾਜ ਸੇਵੀ ਲੱਖਾ ਸਿਧਾਣਾ, ਭਾਨਾ ਸਿੱਧੂ, ਦਮਦਮੀ ਟਕਸਾਲ ਦੇ ਅਮਰਜੀਤ ਸਿੰਘ, ਭੁਪਿੰਦਰ ਸਿੰਘ ਭਲਵਾਨ, ਸਤਗੁਰ ਸਿੰਘ ਨਮੋਲ, ਏ.ਪੀ. ਸਿੰਘ ਬਾਬਾ, ਅਮਰ ਸਿੰਘ ਚਹਿਲ, ਗੁਰਨੈਬ ਸਿੰਘ, ਸੰਦੀਪ ਦਾਨੀਆ, ਕੁਲਵੰਤ ਸਿੰਘ ਗਹਿਲਾਂ, ਹਰਪ੍ਰੀਤ ਸਿੰਘ ਢੀਂਡਸਾ, ਵਰਿੰਦਰਜੀਤ ਸਿੰਘ ਟੀਟੂ, ਵਿਜੈ ਲੰਕੇਸ਼, ਗੁਰਪ੍ਰੀਤ ਸਿੰਘ ਝੱਬਰ, ਬੀਬੀ ਪਰਮਜੀਤ ਕੌਰ ਵਿਰਕ, ਸੁਖਵੀਰ ਸਿੰਘ ਪੂਨੀਆ ਐਡਵੋਕੇਟ, ਰੂਪ ਸਿੰਘ ਸ਼ੇਰੋਂ, ਮੋਹਨ ਸ਼ਰਮਾ, ਸਤਿੰਦਰ ਸੈਣੀ,ਤੇਜਿੰਦਰ ਸਿੰਘ ਸੰਘਰੇੜੀ, ਜੱਸੀ ਮੰਨਵੀ, ਰਣਜੀਤ ਸਿੰਘ ਰੰਧਾਵਾ, ਪ੍ਰੋ. ਅਰੁਨਜੀਤ ਸਿੰਘ ਸਰਾਓ, ਗੁਲਜ਼ਾਰੀ ਮੂਨਕ, ਗਗਨਦੀਪ ਸਿੰਘ ਖੰਡੇਬਾਦ, ਗੋਬਿੰਦ ਸਿੰਘ ਅਤੇ ਹੋਰ ਆਗੂਆਂ ਨੇ ਵੀ ਪੀੜਤ ਦਾ ਹਾਲ ਪੁੱਛਿਆ।

Ad Position 22
No active advertisement
ਪਿਛਲੀ ਖ਼ਬਰ ਸੀ.ਜੇ.ਪੀ. ਵਲੋਂ ਸੰਸਦ ਮਾਰਗ ਥਾਣੇ ਮੂਹਰੇ ਪ੍ਰਦਰਸ਼ਨ ਪਾਰਟੀ ਕਾਰਕੁੰਨ ਦੇ ਪਿਤਾ ਨਾਲ ਕੁੱਟਮਾਰ ਦਾ ਮਾਮਲਾ ਅਗਲੀ ਖ਼ਬਰ ਘਟਨਾ ਦੀ ਪੜਤਾਲ ਐਸ.ਪੀ. ਦੇ ਹਵਾਲੇ
Ad Position 24