04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਨਿਪਾਲ ’ਚ 9 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਕੱਢੇ ਹੁਣ ਤੱਕ 1295 ਲੋਕਾਂ ਦੀ ਗਈ ਜਾਨ, 5300 ਤੋਂ ਵੱਧ ਲਾਪਤਾ

ਕਠਮੰਡੂ, 4 ਸਤੰਬਰ (ਏਜੰਸੀ)-ਨਿਪਾਲ ’ਚ ਹੜ੍ਹ ਆਉਣ ਦੇ 9 ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ’ਚੋਂ 2 ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ ਬਚਾਅ ਟੀਮ ਨੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਦੀ ...

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਕਠਮੰਡੂ, 4 ਸਤੰਬਰ (ਏਜੰਸੀ)-ਨਿਪਾਲ ’ਚ ਹੜ੍ਹ ਆਉਣ ਦੇ 9 ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਸੁਰੰਗ ’ਚੋਂ 2 ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ ਬਚਾਅ ਟੀਮ ਨੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਦੀ ਪਛਾਣ ਸੰਜੇ ਸਾਹ ਤੇ ਕਬੀਰ ਮਹਰਜਨ ਵਜੋਂ ਹੋਈ ਹੈ। ਹੜ੍ਹ ਤੋਂ ਬਾਅਦ ਸੁਰੰਗ ’ਚ 42 ਕਰਮਚਾਰੀਆਂ ਅਤੇ ਮਜ਼ਦੂਰਾਂ ਦੇ ਫਸੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਦੋ ਮਜ਼ਦੂਰਾਂ ਦੇ ਜ਼ਿੰਦਾ ਮਿਲਣ ਤੋਂ ਬਾਅਦ ਬਚਾਅ ਕਾਰਜਾਂ ’ਚ ਉਮੀਦ ਵਧ ਗਈ ਹੈ। ਬਚਾਅ ਮੁਹਿੰਮ ਦੌਰਾਨ ਸੁਰੰਗ  ਅੰਦਰੋਂ ਮਨੁੱਖੀ ਆਵਾਜ਼ ਸੁਣਾਈ ਦੇਣ ਦੀ ਸੂਚਨਾ ਮਿਲੀ ਸੀ।

ਇਸ ਤੋਂ ਬਾਅਦ ਨਿਪਾਲ ਫੌਜ ਤੇ ਸਸ਼ਸਤ੍ਰ ਪੁਲਿਸ ਬਲ ਦੀਆਂ ਟੀਮਾਂ ਸੁਰੰਗ ਅੰਦਰ ਦਾਖ਼ਲ ਹੋਈਆਂ ਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਹੜ੍ਹ ਕਾਰਨ ਹੁਣ ਤੱਕ 5,300 ਤੋਂ ਵੱਧ ਲੋਕ ਲਾਪਤਾ ਹਨ। ਹੁਣ ਤੱਕ 1,295 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਰਾਹਤ ਤੇ ਬਚਾਅ ਟੀਮਾਂ ਨੇ 12,038 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਸੇ ਦੌਰਾਨ ਨਿਪਾਲ ਸਰਕਾਰ ਨੇ ਹੜ੍ਹ ਨਾਲ ਪ੍ਰਭਾਵਿਤ ਕਾਰੋਬਾਰੀਆਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਹੜ੍ਹ ਨਾਲ ਕਰੀਬ 16 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ 8,317 ਘਰ ਤਬਾਹ ਹੋ ਗਏ ਹਨ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 85,000 ਮੁਲਾਜ਼ਮਾਂ ਨੂੰ ਮਿਲੇਗਾ 60 ਫ਼ੀਸਦੀ ਡੀ.ਏ.-ਅਮਨ ਅਰੋੜਾ ਜੁਲਾਈ, 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ... ਅਗਲੀ ਖ਼ਬਰ ਹਾਰਪਰਕਾਲਿੰਜ਼ ਛਾਪੇਗਾ ਸੋਨੀਆ ਗਾਂਧੀ ਦੀ ਆਤਮਕਥਾ-10 ਨਵੰਬਰ ਨੂੰ ਆਏਗੀ ਕਿਤਾਬ
Ad Position 24