08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਐਮਰਜੈਂਸੀ ਕਾਰਨ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਚੇਨਈ ਵੱਲ ਮੋੜੀ

ਐਮਰਜੈਂਸੀ ਕਾਰਨ ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ ਚੇਨਈ ਵੱਲ ਮੋੜੀ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਚੇਨਈ, 7 ਸਤੰਬਰ (ਪੀ.ਟੀ.ਆਈ.)-ਕੁਆਲਾਲੰਪੁਰ ਤੋਂ ਜੇਦਾਹ ਜਾ ਰਹੀ ਮਲੇਸ਼ੀਆ ਏਅਰਲਾਈਨਜ਼ ਦੀ ਇਕ ਉਡਾਣ ਨੂੰ ਸੋਮਵਾਰ ਨੂੰ ਇਸਦੇ ਇੰਜਣ ’ਚ ਤਕਨੀਕੀ ਸਮੱਸਿਆ ਆਉਣ ਤੋਂ ਬਾਅਦ ਚੇਨਈ ਮੋੜ ਦਿੱਤਾ ਗਿਆ ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਮਲੇਸ਼ੀਆ ਏਅਰਲਾਈਨਜ਼ ਐਮਐਚ 156 ਜਿਸ ’ਚ 186 ਵਿਅਕਤੀ ਸਵਾਰ ਸਨ, ਸੁਰੱਖਿਅਤ ਉਤਰ ਗਈ ਤੇ ਇੱਥੇ ਹਵਾਈ ਅੱਡੇ ’ਤੇ ਢੁਕਵੇਂ ਐਮਰਜੈਂਸੀ ਪ੍ਰਤੀਕਿਰਿਆ ਪ੍ਰਬੰਧਾਂ ਨੂੰ ਸਰਗਰਮ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੰਜਣ ਨੰਬਰ 2 ਨਾਲ ਸੰਬੰਧਿਤ ਇਕ ਤਕਨੀਕੀ ਸਮੱਸਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਜਹਾਜ਼ ਤੇ ਤਕਨੀਕੀ ਸਮੱਸਿਆ ਦਾ ਹੋਰ ਮੁਲਾਂਕਣ ਏਅਰਲਾਈਨ ਅਤੇ ਸੰਬੰਧਿਤ ਤਕਨੀਕੀ ਟੀਮਾਂ ਦੁਆਰਾ ਕੀਤਾ ਜਾ ਰਿਹਾ ਹੈ, ਸੰਚਾਲਨ ਆਮ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਧਰਨਾ ਸਮਾਪਤ ਅਗਲੀ ਖ਼ਬਰ ਉਡਾਣ ਨੂੰ ਛੱਡ ਕੇ ਬਾਕੀ ਸਭ ਅੱਜ ਕੱਲ੍ਹ ਵਧੀਆ ਉੱਡ ਰਹੇ ਹਨ...
Ad Position 24