08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਕੋਲੇ ਦੀ ਕਮੀ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ’ਚ ਉਤਪਾਦਨ ਘਟਿਆ

ਕੋਲੇ ਦੀ ਕਮੀ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ’ਚ ਉਤਪਾਦਨ ਘਟਿਆ

Ad Position 21
repet_subhas-goyals [Copy P29]
ਅਜੀਤ ਡੈਸਕ 08-09-2026

ਰਾਜਪੁਰਾ, 7 ਸਤੰਬਰ (ਜੀ.ਪੀ. ਸਿੰਘ)-ਪੰਜਾਬ ’ਚ ਕੋਲੇ ਦੀ ਸਪਲਾਈ ਘੱਟ ਹੋਣ ਕਾਰਨ ਥਰਮਲ ਪਲਾਂਟਾਂ ਦਾ ਉਤਪਾਦਨ ਵੀ ਘਟ ਗਿਆ ਹੈ ਤੇ ਪੰਜਾਬ ਦੇ ਥਰਮਲ ਪਲਾਂਟ ਦਿਨ ਵੇਲੇ ਅੱਧਾ ਉਤਪਾਦਨ ਤੇ ਰਾਤ ਨੂੰ ਪੂਰਾ ਕਰਨ ਲਈ ਮਜਬੂਰ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਮੀਂਹ ਕਾਰਨ ਬਿਹਾਰ, ਝਾਰਖੰਡ ਤੇ ਪੰਜਾਬ ਦੀ ਪਛਵਾੜਾ ਕੋਲਾ ਖਾਨ ’ਚ ਪਾਣੀ ਭਰ ਜਾਣ ਨਾਲ ਕੋਲੇ ਦੀ ਸਪਲਾਈ ’ਚ ਕਮੀ ਆਈ ਹੈ ਤੇ ਸਟਾਕ ਘਟਣ ਕਾਰਨ ਪੰਜਾਬ ਦੇ ਥਰਮਲ ਪਲਾਂਟ ਦਿਨ ਵੇਲੇ ਤਾਂ ਸਮਰੱਥਾ ਦਾ ਅੱਧਾ ਉਤਪਾਦਨ ਕਰ ਰਹੇ ਹਨ ਕਿਉਂਕਿ ਦਿਨ ਵੇਲੇ ਸੋਲਰ ਸਿਸਟਮ ਜਾਂ ਹੋਰ ਬਿਜਲੀ ਉਤਪਾਦਨ ਕਰਨ ਵਾਲੇ ਉਪਕਰਨ ਚਲਦੇ ਹਨ, ਪਰ ਰਾਤ ਨੂੰ ਜਦੋਂ ਸੋਲਰ ਸਿਸਟਮ ਵੀ ਬਿਜਲੀ ਉਤਪਾਦਨ ਨਹੀਂ ਕਰ ਸਕਦੇ ਤਾਂ ਲੋਕਾਂ ਦੀ ਸਹੂਲਤ ਲਈ ਪਲਾਂਟਾਂ ’ਚ ਪੂਰਾ ਉਤਪਾਦਨ ਕੀਤਾ ਜਾਂਦਾ ਹੈ। ਰਾਜਪੁਰਾ ਦੇ ਐੱਨ.ਪੀ.ਐੱਲ. ਥਰਮਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਇਕ ਵਾਰ ਕੋਈ ਯੁਨਿਟ ਬੰਦ ਕਰ ਦਿੱਤਾ ਜਾਵੇ ਤਾਂ ਮੁੜ ਚਾਲੂ ਕਰਨ ਲਈ ਲੰਮੀ ਕਾਰਵਾਈ ਅਮਲ ’ਚ ਲਿਆਉਣੀ ਪੈਂਦੀ ਹੈ ਤੇ ਖ਼ਰਚਾ ਵੀ ਬਹੁਤ ਹੁੰਦਾ ਹੈ। ਅੱਜ ਦੀ ਰਿਪੋਰਟ ਮੁਤਾਬਿਕ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਲਗਭਗ 5 ਦਿਨ ਦਾ ਕੋਲਾ, ਰਾਜਪੁਰਾ ਥਰਮਲ ਪਲਾਂਟ ਕੋਲ ਲਗਭਗ 6 ਦਿਨ , ਰੋਪੜ ਦੇ ਸਰਕਾਰੀ ਪਲਾਂਟ ਕੋਲ ਕਰੀਬ 13 ਦਿਨ, ਲਹਿਰਾ ਮੁਹੱਬਤ ਵਿਖੇ ਹੜਤਾਲ ਹੋਣ ਕਾਰਨ ਕਰੀਬ 14-29 ਦਿਨ ਦੇ ਕੋਲੇ ਦਾ ਸਟਾਕ ਦੱਸਿਆ ਜਾ ਰਿਹਾ ਹੈ ਜਦਕਿ ਇਕ ਥਰਮਲ ਪਲਾਂਟ ਕੋਲ ਆਮ ਤੌਰ ’ਤੇ ਕਰੀਬ 19 ਦਿਨਾਂ ਦਾ ਕੋਲਾ ਸਟਾਕ ਜ਼ਰੂਰੀ ਮੰਨਿਆ ਜਾਂਦਾ ਹੈ। ਭਾਦੋਂ ਦੇ ਮਹੀਨੇ ਦੀ ਗਰਮੀ ਕਾਰਨ ਬਿਜਲੀ ਦੀ ਮੰਗ 16,000 ਮੈਗਾਵਾਟ ਤੋਂ ਪਾਰ ਹੋ ਗਈ ਹੈ। ਐਤਵਾਰ ਨੂੰ ਪੰਜਾਬ ’ਚ ਬਿਜਲੀ ਦੀ ਵੱਧ ਤੋਂ ਵੱਧ ਮੰਗ 15,995 ਮੈਗਾਵਾਟ ਤੱਕ ਪਹੁੰਚ ਗਈ ਜਦਕਿ ਸ਼ਾਮ 5 ਵਜੇ ਤੱਕ ਪੰਜਾਬ ਦਾ ਆਪਣਾ ਉਤਪਾਦਨ ਸਿਰਫ਼ 4,104 ਮੈਗਾਵਾਟ ਸੀ। ਇਸ ਲਈ ਪਾਵਰਕਾਮ ਨੂੰ ਕੇਂਦਰੀ ਗਰਿੱਡ ਤੋਂ ਦਿਨ ਵੇਲੇ ਕਰੀਬ 10,800 ਤੋਂ 11,200 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਪੰਜਾਬ ’ਚ ਬਿਜਲੀ ਕੱਟ ਜਿਆਦਾ ਲੱਗ ਰਹੇ ਹਨ। ਸੂਤਰਾਂ ਅਨੁਸਾਰ ਦੋ-ਤਿੰਨ ਦਿਨਾਂ ’ਚ ਕੋਲੇ ਦੀ ਸਪਲਾਈ ਠੀਕ ਹੋ ਜਾਣ ’ਤੇ ਬਿਜਲੀ ਉਤਪਾਦਨ ਫੇਰ ਠੀਕ ਹੋ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਧਰਨਾ ਸਮਾਪਤ
Ad Position 24