23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤ-ਜਪਾਨ ਵਿਚਾਲੇ ਰੱਖਿਆ ਤੇ ਆਰਥਿਕ ਸੁਰੱਖਿਆ ਸਹਿਯੋਗ ’ਤੇ ਚਰਚਾ

ਨਵੀਂ ਦਿੱਲੀ, 22 ਸਤੰਬਰ (ਯੂ.ਐੱਨ.ਆਈ)-ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੋਮਵਾਰ ਨੂੰ ਜਪਾਨ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐਲ.ਡੀ.ਪੀ) ਦੇ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਕਰਕੇ ਰੱਖਿਆ, ਆਰਥਿਕ ਸੁਰੱਖਿਆ ਅਤੇ ਅਹਿਮ ਸਪਲਾਈ ਲੜੀ ਦੀ ....

Ad Position 21
No active advertisement
ਅਜੀਤ ਡੈਸਕ 23-09-2026

ਨਵੀਂ ਦਿੱਲੀ, 22 ਸਤੰਬਰ (ਯੂ.ਐੱਨ.ਆਈ)-ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੋਮਵਾਰ ਨੂੰ ਜਪਾਨ ਦੀ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐਲ.ਡੀ.ਪੀ) ਦੇ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਕਰਕੇ ਰੱਖਿਆ, ਆਰਥਿਕ ਸੁਰੱਖਿਆ ਅਤੇ ਅਹਿਮ ਸਪਲਾਈ ਲੜੀ ਦੀ ਮਜ਼ਬੂਤੀ ਸਮੇਤ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ’ਤੇ ਚਰਚਾ ਕੀਤੀ। ਵਫ਼ਦ ਦੀ ਅਗਵਾਈ ਐਲ.ਡੀ.ਪੀ. ਦੇ ਅੰਤਰਰਾਸ਼ਟਰੀ ਬਿਊਰੋ ਦੇ ਡਾਇਰੈਕਟਰ ਜਨਰਲ ਤਾਰੋ ਕੋਨੋ ਨੇ ਕੀਤੀ। ਕੋਨੋ ਜਾਪਾਨ ਦੇ ਰੱਖਿਆ, ਵਿਦੇਸ਼ ਅਤੇ ਡਿਜੀਟਲ ਮੰਤਰੀ ਰਹਿ ਚੁੱਕੇ ਹਨ। ਵਿਦੇਸ਼ ਮੰਤਰਾਲੇ ਮੁਤਾਬਿਕ ਦੋਵਾਂ ਧਿਰਾਂ ਨੇ ਰੱਖਿਆ, ਆਰਥਿਕ ਸੁਰੱਖਿਆ, ਸਪਲਾਈ ਲੜੀ ਦੀ ਮਜ਼ਬੂਤੀ, ਵਪਾਰ ਤੇ ਨਿਵੇਸ਼, ਤਕਨਾਲੋਜੀ, ਨਵੀਨਤਾ ਅਤੇ ਲੋਕਾਂ ਵਿਚਾਲੇ ਸੰਪਰਕ ਸਮੇਤ ਭਾਰਤ-ਜਾਪਾਨ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਕੀਤਾ। ਜਾਪਾਨੀ ਸੰਸਦ ਮੈਂਬਰਾਂ ਨੇ ਭਾਰਤ ਦੇ ਡੀਪ-ਟੈਕ ਉੱਦਮਾਂ, ਖੋਜ ਅਤੇ ਨਵੀਨਤਾ ਦੇ ਵਧ ਰਹੇ ਮਾਹੌਲ ਅਤੇ ਤੇਜ਼ੀ ਨਾਲ ਵਧ ਰਹੀ ਨਿਰਮਾਣ ਸਮਰੱਥਾ ਦੀ ਸ਼ਲਾਘਾ ਕੀਤੀ। ਦੋਵਾਂ ਪੱਖਾਂ ਨੇ ਬਦਲਦੇ ਵਿਸ਼ਵ ਆਰਥਿਕ ਅਤੇ ਰਾਜਨੀਤਕ ਮਾਹੌਲ ਦਰਮਿਆਨ ਅਹਿਮ ਸਪਲਾਈ ਲੜੀ ਨਾਲ ਜੁੜੇ ਖ਼ਤਰਿਆਂ ਨੂੰ ਘਟਾਉਣ ਅਤੇ ਉਨ੍ਹਾਂ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ ਭਾਰਤ-ਜਾਪਾਨ ਆਰਥਿਕ ਸੁਰੱਖਿਆ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼ ’ਚ 3 ਗ੍ਰਿਫ਼ਤਾਰ ਅਗਲੀ ਖ਼ਬਰ ਬਿਹਾਰ ਦੇ ਮੁੱਖ ਮੰਤਰੀ ਵਲੋਂ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਪੁਰਬ ਮੌਕੇ ਸ਼ਰਧਾ ਦੇ ਫੁੱਲ ਭੇਟ
Ad Position 24