24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜਸਟਿਸ ਜੈਸ਼੍ਰੀ ਠਾਕੁਰ ਦੇ ਪੰਜਾਬ-ਹਰਿਆਣਾ ਬਾਰ ਕੌਂਸਲ ਵਿਚ ਕੋ-ਆਪਸ਼ਨ ਬਾਰੇ ਇਤਰਾਜ਼ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ

ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਜੈਸ਼੍ਰੀ ਠਾਕੁਰ ਨੂੰ ਬਾਰ ਕੌਂਸਲ ਵਿਚ ਕੋ-ਆਪਟ ਵਜੋਂ ਨਾਮਜ਼ਦ ਕਰਨ ਦੇ ਖ਼ਿਲਾਫ਼ ਉਠਾਏ ਗਏ ਇਤਰਾਜ਼ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ...

Ad Position 21
No active advertisement
ਅਜੀਤ ਡੈਸਕ 24-09-2026

ਨਵੀਂ ਦਿੱਲੀ, 23 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਜੈਸ਼੍ਰੀ ਠਾਕੁਰ ਨੂੰ ਬਾਰ ਕੌਂਸਲ ਵਿਚ ਕੋ-ਆਪਟ ਵਜੋਂ ਨਾਮਜ਼ਦ ਕਰਨ ਦੇ ਖ਼ਿਲਾਫ਼ ਉਠਾਏ ਗਏ ਇਤਰਾਜ਼ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਰੋਧ ਕਰਨ ਵਾਲੇ ਵਕੀਲ ਦੀ ਦਲੀਲ ਸੀ ਕਿ ਜਸਟਿਸ ਜੈਸ੍ਰੀ ਠਾਕੁਰ ਨੇ ਬਾਰ ਕੌਂਸਲ ਚੋਣਾਂ ਦੌਰਾਨ ਰਿਟਰਨਿੰਗ ਅਫ਼ਸਰ ਵਜੋਂ ਕੰਮ ਕੀਤਾ ਸੀ। ਕਿਉਂਕਿ ਚੋਣਾਂ ਨਾਲ ਜੁੜੇ ਕੁਝ ਵਿਵਾਦ ਅਜੇ ਵੀ ਪੈਂਡਿੰਗ ਹਨ, ਇਸ ਲਈ ਉਨ੍ਹਾਂ ਨੂੰ ਬਾਰ ਕੌਂਸਲ ਦੀ ਮੈਂਬਰ ਬਣਾਉਣ ’ਤੇ ਹਿੱਤਾਂ ਦਾ ਟਕਰਾਅ ਹੋ ਸਕਦਾ ਹੈ।ਸਾਬਕਾ ਜੱਜ ਜੈਸ੍ਰੀ ਠਾਕੁਰ ਅਤੇ ਸੀਨੀਅਰ ਐਡਵੋਕੇਟ ਗੁਰਸ਼ਰਨ ਕੌਰ ਮਾਨ ਦੀ ਨਾਮਜ਼ਦਗੀ ਬਾਰ ਐਂਡ ਬੈਂਚ ਅਨੁਸਾਰ ਸੁਪਰੀਮ ਕੋਰਟ ਦੇ ਉਸ ਇਤਿਹਾਸਕ ਫ਼ੈਸਲੇ ਦੇ ਤਹਿਤ ਕੀਤੀ ਗਈ ਹੈ, ਜਿਸ ਵਿਚ ਸੂਬਾ ਬਾਰ ਕੌਂਸਲਾਂ ਵਿਚ ਔਰਤਾਂ ਲਈ 30ਫ਼ੀਸਦੀ ਪ੍ਰਤੀਨਿਧਤਾ ਲਾਜ਼ਮੀ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਇਤਰਾਜ਼ ਨੂੰ ਖ਼ਾਰਜ ਕਰਦੇ ਹੋਏ ਜਸਟਿਸ ਜੈਸ੍ਰੀ ਠਾਕੁਰ ਦੇ ਪੰਜਾਬ-ਹਰਿਆਣਾ ਬਾਰ ਕੌਂਸਲ ਵਿਚ ਕੋ-ਆਪਸ਼ਨ ਵਿਚ ਰੋਕ ਲਗਾਉਣ ਨੂੰ ਆਧਾਰ ਨਹੀਂ ਮੰਨਿਆ।

Ad Position 22
No active advertisement
ਪਿਛਲੀ ਖ਼ਬਰ ਲੱਦਾਖ ਦੇ ਉਪ-ਰਾਜਪਾਲ ਵਲੋਂ ਲੇਹ ਹਿੰਸਾ ਮਾਮਲੇ ’ਚ 20 ਵਿਅਕਤੀਆਂ ਖ਼ਿਲਾਫ਼ ਕੇਸ ਵਾਪਸ ਲੈਣ ਦਾ ਐਲਾਨ ਅਗਲੀ ਖ਼ਬਰ ‘ਨਸ਼ਾ-ਮੁਕਤ ਪੰਜਾਬ ਯਾਤਰਾ’ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ-ਐਡਵੋਕੇਟ ਦੀਪਕ ਸ਼ਰਮਾ
Ad Position 24