ਕਿਹਾ, ਮੇਰੇ ਭਤੀਜੇ ਦੇ ਘਰ ਈ.ਡੀ ਦੀ ਛਾਪੇਮਾਰੀ ਦੌਰਾਨ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਗਿਆ
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਪਣੇ ਭਤੀਜੇ ਦੇ ਘਰ ਈ.ਡੀ. ਦੀ ਹਾਲੀਆ ਛਾਪੇਮਾਰੀ ਨੂੰ ਲੈ ਕੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਮੁੰਡੀਆਂ ਨੇ ਕਿਹਾ ਕਿ ਈ.ਡੀ. ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ’ਤੇ ਦਬਾਅ ਪਾਇਆ ਕਿ ਉਹ ਮੈਨੂੰ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋਣ ਲਈ ਕਹਿਣ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਪਰਿਵਾਰ ਨੂੰ ਕਿਹਾ ਕਿ ਉਹ ਮੈਨੂੰ ਸੁਨੇਹਾ ਦੇਣ ਕਿ ਮੈਂ ‘ਆਪ’ ਛੱਡ ਦੇਵਾਂ ਅਤੇ ਮੇਰਾ ਭਤੀਜਾ ਮੇਰਾ ਸਮਰਥਨ ਕਰਨਾ ਬੰਦ ਕਰ ਦੇਵੇ। ਇਹ ਗੱਲ ਸਵਾਲ ਖੜ੍ਹੇ ਕਰਦੀ ਹੈ ਕਿ ਇਸ ਕਾਰਵਾਈ ਦਾ ਮਕਸਦ ਸਿਰਫ਼ ਜਾਂਚ ਕਰਨਾ ਹੈ ਜਾਂ ਰਾਜਨੀਤਕ ਦਬਾਅ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਈ.ਡੀ. ਕਾਰਵਾਈ ਦੌਰਾਨ ਇੱਕ ਵਿਧਵਾ, ਬੱਚਿਆਂ ਅਤੇ ਇੱਕ ਗਰਭਵਤੀ ਔਰਤ ਨੂੰ ਖੱਜਲ-ਖੁਆਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਜਨਤਾ ’ਚ ਉਤਸ਼ਾਹ ਪੈਦਾ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਭਾਜਪਾ ਹੁਣ ਡਰ ਦਾ ਮਾਹੌਲ ਬਣਾ ਕੇ ਚੋਣਾਂ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਈ.ਡੀ. ਦੇ ਛਾਪਿਆਂ ਜਾਂ ਧਮਕੀਆਂ ਨਾਲ ਨਹੀਂ ਡਰਾਇਆ ਜਾ ਸਕਦ। ਇਸ ਮੌਕੇ ਉਨ੍ਹਾਂ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਉਨ੍ਹਾਂ ਦਾਅਵਿਆਂ ’ਤੇ ਪਲਟਵਾਰ ਕੀਤਾ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਉਹ ਪੰਜਾਬ ਛੱਡ ਕੇ ਅਮਰੀਕਾ ਚਲੇ ਗਏ ਹਨ। ਮੁੰਡੀਆਂ ਨੇ ਤਨਜ਼ ਕੱਸਦਿਆਂ ਕਿਹਾ ਕਿ ਬਿੱਟੂ ਨੇ ਆਪਣੀ ਟਿਕਟ ਕੱਟੇ ਜਾਣ ਤੋਂ ਬਾਅਦ ਸ਼ਾਇਦ ਕੋਈ ‘ਟਰੈਵਲ ਏਜੰਸੀ’ ਖੋਲ੍ਹ ਲਈ ਹੈ ਅਤੇ ਹੁਣ ਉਹ ਪੰਜਾਬ ਦੇ ਨੇਤਾਵਾਂ ਨੂੰ ਅਮਰੀਕਾ ਭੇਜ ਰਹੇ ਹਨ।ਉਨ੍ਹਾਂ ਕਿਹਾ ਕਿ ਮੈਂ ਇਹ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਵਿਚ ਕਰ ਰਿਹਾ ਹਾਂ, ਅਮਰੀਕਾ ਵਿਚ ਨਹੀਂ।
ਈ.ਡੀ. ਨੇ ਮੇਰੇ ’ਤੇ ‘ਆਪ’ ਛੱਡਣ ਲਈ ਦਬਾਅ ਪਾਇਆ- ਮੁੰਡੀਆਂ
ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਆਪਣੇ ਭਤੀਜੇ ਦੇ ਘਰ ਈ.ਡੀ. ਦੀ ਹਾਲੀਆ ਛਾਪੇਮਾਰੀ ਨੂੰ ਲੈ ਕੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਮੁੰਡੀਆਂ ਨੇ ਕਿਹਾ ਕਿ ਈ.ਡੀ. ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ’ਤੇ ਦਬਾਅ ਪਾਇਆ ...
ਅਜੀਤ ਡੈਸਕ
25-09-2026