25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਈ.ਡੀ. ਦੀ 26 ਥਾਵਾਂ ’ਤੇ ਚੱਲੀ ਛਾਪੇਮਾਰੀ 48 ਘੰਟਿਆਂ ਬਾਅਦ ਹੋਈ ਖ਼ਤਮ

ਹਰਕਵਲਜੀਤ ਸਿੰਘ ਚੰਡੀਗੜ੍ਹ, 24 ਸਤੰਬਰ : ਕੇਂਦਰ ਸਰਕਾਰ ਦੀ ਏਜੰਸੀ ਈ.ਡੀ. ਵਲੋਂ ਮੁਹਾਲੀ ਵਿਖੇ ਗਮਾਡਾ ਦੇ ਦਫਤਰ ਤੇ 25 ਹੋਰ ਥਾਵਾਂ ’ਤੇ ਪਿਛਲੇ 3 ਦਿਨਾਂ ਦੌਰਾਨ ਕੀਤੀ ਗਈ ਛਾਪੇਮਾਰੀ ਅੱਜ ਕੋਈ 48 ਘੰਟਿਆਂ ਬਾਅਦ ਖ਼ਤਮ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰ ਜੋ ਅੱਜ ਸਵੇਰ ...

Ad Position 21
No active advertisement
ਅਜੀਤ ਡੈਸਕ 25-09-2026

ਹਰਕਵਲਜੀਤ ਸਿੰਘ
ਚੰਡੀਗੜ੍ਹ, 24 ਸਤੰਬਰ : ਕੇਂਦਰ ਸਰਕਾਰ ਦੀ ਏਜੰਸੀ ਈ.ਡੀ. ਵਲੋਂ ਮੁਹਾਲੀ ਵਿਖੇ ਗਮਾਡਾ ਦੇ ਦਫਤਰ ਤੇ 25 ਹੋਰ ਥਾਵਾਂ ’ਤੇ ਪਿਛਲੇ 3 ਦਿਨਾਂ ਦੌਰਾਨ ਕੀਤੀ ਗਈ ਛਾਪੇਮਾਰੀ ਅੱਜ ਕੋਈ 48 ਘੰਟਿਆਂ ਬਾਅਦ ਖ਼ਤਮ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰ ਜੋ ਅੱਜ ਸਵੇਰ ਤੋਂ ਗਮਾਡਾ ਭਵਨ ਵਿਖੇ ਮੁਜ਼ਾਹਰਾ ਕਰ ਰਹੇ ਸਨ, ਜਿਵੇਂ ਹੀ ਬਾਅਦ ਦੁਪਹਿਰ ਗਮਾਡਾ ਭਵਨ ਨਿਕਲੇ, ਈ.ਡੀ. ਦੀ ਟੀਮ ਵੀ 15 ਮਿੰਟਾਂ ਬਾਅਦ ਹੀ ਚਲੀ ਗਈ । ਈ.ਡੀ. ਵਲੋਂ ਦੱਸਿਆ ਗਿਆ ਕਿ ਉਸ ਵਲੋਂ ਇਹ ਕਾਰਵਾਈ ਤ੍ਰਿਪੁਤੀ ਇਨਫਰਾ ਪ੍ਰਾਜੈਕਟ ਦੇ ਮਾਲਕਾਂ ਵਲੋਂ ਕੀਤੇ ਗਏ 238 ਕਰੋੜ ਦੇ ਬੈਂਕ ਫਰਾਡ ਨਾਲ ਸੰਬੰਧਿਤ ਸੀ । ਈ.ਡੀ. ਨੇ ਆਪਣੇ ਪ੍ਰੈੱਸ ਨੋਟ ਰਾਹੀਂ ਦੱਸਿਆ ਕਿ ਗਮਾਡਾ ਵਲੋਂ ਰੈਮੀਗੇਟ ਇਨਫਰਾ ਡਿਵੈੱਲਪਰਜ਼ ਨੂੰ 52 ਕਰੋੜ ਵਿਚ ਫਾਇਦਾ ਦਿੱਤਾ । ਈ.ਡੀ. ਅਨੁਸਾਰ ਉਸ ਵਲੋਂ ਆਪਣੀ ਜਾਂਚ ਵਿਚ ਪ੍ਰਮੁੱਖ ਸਕੱਤਰ ਵਿਕਾਸ ਗਰਗ ਆਈ.ਏ.ਐਸ., ਚੀਫ ਐਡਮਨਿਸਟਰੇਟਰ ਸੰਦੀਪ ਰਿਸ਼ੀ ਆਈ.ਏ.ਐਸ., ਅਡੀਸ਼ਨਲ ਚੀਫ ਐਡਮਨਿਸਟਰੇਟਰ ਅਮਰਿੰਦਰ ਮੱਲੀ ਪੀ.ਸੀ.ਐਸ. ਤੇ ਪੀ.ਸੀ.ਐਸ. ਅਧਿਕਾਰੀ ਰੋਹਿਤ ਜਿੰਦਲ, ਸਾਬਕਾ ਚੀਫ ਐਡਮਨਿਸਟਰੇਟਰ ਰਜੀਵ ਗੁਪਤਾ ਆਈ.ਏ.ਐਸ. ਅਤੇ ਟੀਲਾ ਕੰਸਲਟੈਂਸੀ ਦੇ ਡਾਇਰੈਕਟਰ ਕੀਰਤੀ ਸਾਧੂ ਬੋਸ ਨੂੰ ਸ਼ਾਮਿਲ ਕੀਤਾ । ਈ.ਡੀ. ਵਲੋਂ ਇਹ ਦਾਅਵਾ ਕੀਤਾ ਗਿਆ ਕਿ ਗਮਾਡਾ ਦਫਤਰ ਦੇ ਕੰਮਕਾਜ ਵਿਚ ਕੋਈ ਵਿਘਨ ਨਹੀਂ ਪਾਇਆ ਗਿਆ ਤੇ ਨਾ ਹੀ ਬਾਹਰੋਂ ਆਉਣ ਵਾਲੇ ਕਿਸੇ ਵਿਅਕਤੀ ਨੂੰ ਰੋਕਿਆ ਗਿਆ, ਲੇਕਿਨ ਛਾਪੇਮਾਰੀ ਦੌਰਾਨ ਕੋਈ ਵਿਅਕਤੀ ਗਮਾਡਾ ਦੇ ਦਫਤਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ ਤੇ ਗਮਾਡਾ ਦਫ਼ਤਰ ਦੇ ਗੇਟਾਂ ਤੇ ਦਫ਼ਤਰ ਅੰਦਰ ਵੀ ਸੀ.ਆਰ.ਪੀ.ਐਫ. ਤਾਇਨਾਤ ਸੀ । ਈ.ਡੀ. ਵਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਸੈਕਟਰ 39 ਦੀ ਕੋਠੀ ਨੰਬਰ 926 ਜੋ ਸਨ੍ਹੀ ਸਿੰਘ ਆਹਲੂਵਾਲੀਆ ਜੋ ਚੇਅਰਮੈਨ ਪੰਜਾਬ ਵਾਟਰ ਸਪਲਾਈ ਦੇ ਚੇਅਰਮੈਨ ਦੇ ਨਾਂਅ ਅਲਾਟ ਹੈ ਵਿਖੇ ਵੀ ਦਸਤਕ ਦਿੱਤੀ, ਜਿਸ ਸੰਬੰਧੀ ਦੱਸਿਆ ਗਿਆ ਸੀ ਕਿ ਉੱਥੇ ਸਤਿੰਦਰ ਜੈਨ (ਦਿੱਲੀ ਦੇ ਸਾਬਕਾ ਮੰਤਰੀ) ਤੇ ਗਮਾਡਾ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਸਨ । ਈ.ਡੀ. ਨੇ ਇਹ ਵੀ ਦੋਸ਼ ਲਗਾਇਆ ਕਿ ਗਮਾਡਾ ਦੀ ਹੁਣ ਤਕ ਨਾ ਵਿਕ ਸਕੀਆਂ ਜ਼ਮੀਨਾਂ ਦਾ ਮੁੱਲ ਘਟਾ ਕੇ ਵੇਚਣ ਦੀ ਤਜਵੀਜ਼ ਦਾ ਵੀ ਪਤਾ ਲੱਗਾ ਹੈ, ਜਿਸ ਕਾਰਨ 10 ਹਜ਼ਾਰ ਕਰੋੜ ਦਾ ਨੁਕਸਾਨ ਹੋ ਸਕਦਾ ਹੈ । ਪ੍ਰੰਤੂ ਇਸ 10 ਹਜ਼ਾਰ ਕਰੋੜ ਦੇ ਅੰਕੜੇ ਦਾ ਕੀ ਆਧਾਰ ਹੈ ਇਸਨੂੰ ਸਪੱਸ਼ਟ ਨਹੀਂ ਕੀਤਾ ਗਿਆ । ਈ.ਡੀ. ਵਲੋਂ ਇਹ ਦੋਸ਼ ਲਗਾਇਆ ਗਿਆ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗਮਾਡਾ ਦੇ ਕੰਮਕਾਜ ’ਤੇ ਪ੍ਰਭਾਵੀ ਸਨ । ਲੇਕਿਨ ਈ.ਡੀ. ਵਲੋਂ ਜਿੰਨੇ ਵੱਡੇ ਲਾਮ ਲਸ਼ਕਰ ਨਾਲ ਮਗਰਲੇ ਤਿੰਨ ਦਿਨ ਇਹ ਕਾਰਵਾਈ ਕੀਤੀ ਉਸ ਦੌਰਾਨ ਗਮਾਡਾ ਦੇ ਦਫ਼ਤਰ ਤੋਂ ਫਾਈਲਾਂ ਦੀਆਂ ਕਈ ਬੋਰੀਆਂ ਤੇ ਕੰਪਿਊਟਰਾਂ ਦੀਆਂ ਡਿਸਕਾਂ ਲਿਜਾਉਣ ਤੋਂ ਬਿਨਾਂ ਕੋਈ ਰਿਕਵਰੀ ਸਾਹਮਣੇ ਨਹੀਂ ਆਈ । ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਅੱਜ ਈ.ਡੀ. ਦੀ ਕਾਰਵਾਈ ਨੂੰ ਭਾਜਪਾ ਦੀ ਚੋਣ ਮੁਹਿੰਮ ਦਾ ਹਿੱਸਾ ਦੱਸਦਿਆਂ ਕਿਹਾ ਕਿ ਨਾ ਤਾਂ ਆਮ ਆਦਮੀ ਪਾਰਟੀ ਅਜਿਹੀਆਂ ਕਾਰਵਾਈਆਂ ਕਾਰਨ ਘਬਰਾਉਣ ਵਾਲੀ ਹੈ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਅਜਿਹੇ ਡਰਾਵਿਆਂ ਨਾਲ ਗੁੰਮਰਾਹ ਕੀਤਾ ਜਾ ਸਕਦਾ ਹੈ । ਈ.ਡੀ. ਜੋ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਕੀ ਆਉਂਦੇ ਦਿਨਾਂ ਦੌਰਾਨ ਵੀ ਛਾਪੇਮਾਰੀਆਂ ਜਾਰੀ ਰੱਖੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪੰਜਾਬ ਅਤੇ ਚੰਡੀਗੜ੍ਹ ਲਈ ਸ੍ਰੀਨਿਵਾਸੁਲੂ ਸੂਬਾ ਜਨਰਲ ਸਕੱਤਰ (ਸੰਗਠਨ) ਨਿਯੁਕਤ ਅਗਲੀ ਖ਼ਬਰ ਈ.ਡੀ. ਦੇ ਪ੍ਰੈੱਸ ਰਿਲੀਜ਼ ਨੇ ਪੋਲ ਖੋਲ੍ਹੀ, ਗਮਾਡਾ ਖ਼ਿਲਾਫ਼ ਕੋਈ ਐੱਫ.ਆਈ.ਆਰ ਜਾਂ ਮੁੱਖ ਅਪਰਾਧ ਨਹੀਂ- ‘ਆਪ’
Ad Position 24