24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਿਆਸਤ ’ਚ ਕਿੰਨੀ ਵੀ ਤਾਕਤ ਮਿਲੇ, ਸੇਵਾ ਦੇ ਰਾਹ ਤੋਂ ਨਹੀਂ ਹਟਾਂਗੇ- ਮੋਦੀ

ਦੇਵਾਸ (ਮੱਧ ਪ੍ਰਦੇਸ਼), 24 ਸਤੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸੇਵਾ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਅਤੇ ਮੁੱਲਾਂ ਦਾ ਮੁੱਖ ਆਧਾਰ ਰਹੀ ਹੈ ਅਤੇ ਸਿਆਸਤ ਵਿਚ ਕਿੰਨੀ ਵੀ ਤਾਕਤ ਮਿਲੇ, ਉਹ ਸੇਵਾ ਦੇ ਰਾਹ ਤੋਂ ਕਦੇ ਨਹੀਂ ...

Ad Position 21
No active advertisement
ਅਜੀਤ ਡੈਸਕ 25-09-2026

ਦੇਵਾਸ (ਮੱਧ ਪ੍ਰਦੇਸ਼), 24 ਸਤੰਬਰ (ਪੀ.ਟੀ.ਆਈ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸੇਵਾ ਭਾਰਤੀ ਜਨਤਾ ਪਾਰਟੀ ਦੇ ਸ਼ਾਸਨ ਅਤੇ ਮੁੱਲਾਂ ਦਾ ਮੁੱਖ ਆਧਾਰ ਰਹੀ ਹੈ ਅਤੇ ਸਿਆਸਤ ਵਿਚ ਕਿੰਨੀ ਵੀ ਤਾਕਤ ਮਿਲੇ, ਉਹ ਸੇਵਾ ਦੇ ਰਾਹ ਤੋਂ ਕਦੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਿਆਸਤ ਅਤੇ ਚੋਣਾਂ ਆਪਣੀ ਥਾਂ ਹਨ ਪਰ ਦੇਸ਼ ਨਿਰਮਾਣ ਅਤੇ ਭਾਰਤ ਦੇ ਵਿਕਾਸ ਦਾ ਸੰਕਲਪ ਸਭ ਤੋਂ ਮਹੱਤਵਪੂਰਨ ਹੈ। ‘ਸੇਵਾ ਸੰਕਲਪ ਯਾਤਰਾ’ ਵਿਚ ਸ਼ਾਮਿਲ ਨੌਜਵਾਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਵਿਵਹਾਰ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਸਿਆਸਤ ’ਚ ਭਾਵੇਂ ਸਾਨੂੰ ਕਿੰਨੀ ਵੀ ਤਾਕਤ ਮਿਲੇ, ਸਾਡਾ ਬੁਨਿਆਦੀ ਰਾਹ ਸੇਵਾ ਹੀ ਰਹੇਗਾ। ਉਨ੍ਹਾਂ ਕਿਹਾ ਕਿ ਲੋਕ ਸੇਵਾ ਦੀ ਭਾਵਨਾ ਨਾਲ ਕੀਤੇ ਕੰਮਾਂ ਨੂੰ ਯਾਦ ਰੱਖਦੇ ਹਨ। ਉਨ੍ਹਾਂ ਅਨੁਸਾਰ ਲੋਕਾਂ ਦੀ ਸੇਵਾ ਰਾਹੀਂ ਦੇਸ਼ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਮੁੱਖ ਮੰਤਵ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ, ਮਹਿਲਾਵਾਂ, ਬੱਚੀਆਂ, ਬਿਮਾਰਾਂ ਅਤੇ ਆਦਿਵਾਸੀਆਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਸਰਕਾਰ ਵਲੋਂ ਲਾਗੂ ਕੀਤੀਆਂ ਯੋਜਨਾਵਾਂ ਦੇ ਕੇਂਦਰ ’ਚ ਸੇਵਾ ਦੀ ਭਾਵਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨੀਤੀਆਂ ਵਿਚ ਸੇਵਾ ਦੀ ਭਾਵਨਾ ਸ਼ਾਮਿਲ ਹੁੰਦੀ ਹੈ ਤਾਂ ਇਹ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡੀ ਪ੍ਰੇਰਕ ਸ਼ਕਤੀ ਬਣ ਜਾਂਦੀ ਹੈ। ਇਸ ਮੌਕੇ ਉਨ੍ਹਾਂ 2047 ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦੇ ਟੀਚੇ ਵਿਚ ਨੌਜਵਾਨਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਿਕਸਿਤ ਭਾਰਤ ਦੀ ਨਿਰਮਾਤਾ ਵੀ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਤੋਂ ਬਾਅਦ ਇਸ ਦੀ ਵੱਡੀ ਲਾਭਪਾਤਰੀ ਵੀ ਹੋਵੇਗੀ। ਉਨ੍ਹਾਂ ਨੌਜਵਾਨਾਂ ਨੂੰ ਇਸ ਰਾਸ਼ਟਰੀ ਟੀਚੇ ਨਾਲ ਮਜ਼ਬੂਤੀ ਨਾਲ ਜੁੜਨ ਦਾ ਸੱਦਾ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਨੋਟਿਸ ਜਾਰੀ ਅਗਲੀ ਖ਼ਬਰ ਬਰਖ਼ਾਸਤ ਆਈ.ਜੀ. ਰਾਜਜੀਤ ਸਿੰਘ ਨੇ ਪਟਿਆਲਾ ’ਚ ਕੀਤਾ ਆਤਮ ਸਮਰਪਣ
Ad Position 24