01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਲਗਾਤਾਰ ਤੀਜੇ ਮਹੀਨੇ ਜੀ.ਐਸ.ਟੀ. ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ

ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਭਾਰਤੀ ਅਰਥਵਿਵਸਥਾ ਨੂੰ ਵੱਡੀ ਗਤੀ ਦਿੰਦਿਆਂ ਸਤੰਬਰ ਮਹੀਨੇ ’ਚ ਜੀ.ਐਸ.ਟੀ. ਮਾਲੀਆ 2.03 ਲੱਖ ਕਰੋੜ ਰੁਪਏ ਰਿਹਾ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕੁੱਲ ਜੀ.ਐਸ.ਟੀ. ...

Ad Position 21
No active advertisement
ਅਜੀਤ ਡੈਸਕ 02-10-2026

ਨਵੀਂ ਦਿੱਲੀ, 1 ਅਕਤੂਬਰ (ਉਪਮਾ ਡਾਗਾ ਪਾਰਥ)- ਭਾਰਤੀ ਅਰਥਵਿਵਸਥਾ ਨੂੰ ਵੱਡੀ ਗਤੀ ਦਿੰਦਿਆਂ ਸਤੰਬਰ ਮਹੀਨੇ ’ਚ ਜੀ.ਐਸ.ਟੀ. ਮਾਲੀਆ 2.03 ਲੱਖ ਕਰੋੜ ਰੁਪਏ ਰਿਹਾ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕੁੱਲ ਜੀ.ਐਸ.ਟੀ. ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ ਰਿਹਾ। ਅੰਕੜਿਆਂ ਮੁਤਾਬਿਕ ਸਤੰਬਰ ’ਚ ਜੀ.ਐਸ.ਟੀ. ਕਲੈਕਸ਼ਨ 2,03,521 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਇਸੇ ਮਹੀਨੇ ਦੇ ਮੁਕਾਬਲੇ 14.7 ਫ਼ੀਸਦੀ ਵੱਧ ਹੈ ਜਦਕਿ ਜੀ.ਐਸ.ਟੀ. ਰਿਫੰਡ 3 ਫ਼ੀਸਦੀ ਘੱਟ ਕੇ 27,001 ਕਰੋੜ ਰੁਪਏ ਰਿਹਾ। ਜਿਸ ਤੋਂ ਬਾਅਦ ਸਤੰਬਰ ’ਚ ਨੈੱਟ ਜੀ.ਐਸ.ਟੀ. ਕੁਲੈਕਸ਼ਨ 18.1 ਫ਼ੀਸਦੀ ਤੋਂ ਵੱਧ ਕੇ 1.76 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1.49 ਲੱਖ ਕਰੋੜ ਰੁਪਏ ਸੀ। ਚਾਲੂ  ਵਿੱਤੀ ਸਾਲ ਦੀ ਪਹਿਲੀ ਛਮਾਹੀ ਭਾਵ ਅਪ੍ਰੈਲ ਤੋਂ ਸਤੰਬਰ 2026 ਦੌਰਾਨ ਕੁੱਲ ਜੀ.ਐਸ.ਟੀ. ਕੁਲੈਕਸ਼ਨ 12,46,278 ਕਰੋੜ ਰੁਪਏ ਰਿਹਾ ਜੋ ਕਿ ਇਕ ਸਾਲ ਪਹਿਲਾਂ ਇਸੇ ਹੀ ਸਮੇਂ ’ਚ ਮੁਕਾਬਲੇ 11.6 ਫ਼ੀਸਦੀ ਦਾ ਵਾਧਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ 7 ਅਕਤੂਬਰ ਨੂੰ ਜੀ.ਐਸ.ਟੀ. ਕੌਂਸਲ ਦੀ ਬੈਠਕ ਵੀ ਹੋਣੀ ਹੈ ਜਿਸ ’ਚ ਕਈ ਅਹਿਮ ਮੁੱਦਿਆਂ ’ਤੇ ਫੈਸਲੇ ਲਏ ਜਾਣ ਦੀ ਉਮੀਦ ਹੈ ਜਿਸ ’ਚ 2000 ਰੁਪਏ ਤੋਂ ਵੱਧ ਦੇ ਯੂ.ਪੀ.ਆਈ. ਲੈਣ-ਦੇਣ ’ਤੇ ਲੱਗਣ ਵਾਲੇ ਮਰਚੇਂਟ ਡਿਸਕਾਊਂਟ ਰੇਟ ਉਪਰ ਜੀ.ਐਸ.ਟੀ. ਲਾਉਣ ਬਾਰੇ ਫ਼ੈਸਲਾ ਵੀ ਸ਼ਾਮਿਲ ਹੈ।

Ad Position 22
No active advertisement
ਪਿਛਲੀ ਖ਼ਬਰ ਬਦਲਦੇ ਸਮੇਂ ਨਾਲ ਯੂ.ਪੀ.ਐਸ.ਸੀ. ’ਚ ਸੁਧਾਰ ਸਮੇਂ ਦੀ ਮੰਗ-ਮੋਦੀ ਸ਼ਤਾਬਦੀ ਸਮਾਗਮ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ ਅਗਲੀ ਖ਼ਬਰ ਪੰਜਾਬ ਵਲੋਂ ਸ਼ੁੱਧ ਜੀ.ਐਸ.ਟੀ. ਪ੍ਰਾਪਤੀ ’ਚ 22.11 ਫ਼ੀਸਦੀ ਵਾਧਾ ਦਰਜ-ਹਰਪਾਲ ਸਿੰਘ ਚੀਮਾ
Ad Position 24