04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬ ’ਚ ਜਲ ਸਰੋਤਾਂ ਦੀ ਗਿਣਤੀ 16.9 ਫ਼ੀਸਦੀ ਵਧੀ ਮਹਾਰਾਸ਼ਟਰ ’ਚ 4.74 ਲੱਖ ਤੇ ਯੂ.ਪੀ. ’ਚ 2.86 ਲੱਖ ਜਲ ਸਰੋਤ ਦਰਜ

ਨਵੀਂ ਦਿੱਲੀ, 3 ਅਕਤੂਬਰ (ਪੀ. ਟੀ. ਆਈ.)-ਪੰਜਾਬ ’ਚ ਪਾਣੀ ਦੇ ਸਰੋਤਾਂ ਨੂੰ ਲੈ ਕੇ ਹੋਈ ਦੂਜੀ ਜਨਗਣਨਾ ’ਚ ਅਹਿਮ ਤੱਥ ਸਾਹਮਣੇ ਆਏ ਹਨ। 25 ਸਤੰਬਰ ਨੂੰ ਭਾਰਤ ਮੰਡਪਮ ’ਚ ਇੰਡੀਆ ਇੰਟਰਨੈਸ਼ਨਲ ਵਾਟਰ ਵੀਕ ਦੀ ਨੌਵੀਂ ਕਾਨਵੋਕੇਸ਼ਨ ਦੌਰਾਨ ਜਾਰੀ ਕੀਤੀ ਗਈ ...

Ad Position 21
No active advertisement
ਅਜੀਤ ਡੈਸਕ 04-10-2026

ਨਵੀਂ ਦਿੱਲੀ, 3 ਅਕਤੂਬਰ (ਪੀ. ਟੀ. ਆਈ.)-ਪੰਜਾਬ ’ਚ ਪਾਣੀ ਦੇ ਸਰੋਤਾਂ ਨੂੰ ਲੈ ਕੇ ਹੋਈ ਦੂਜੀ ਜਨਗਣਨਾ ’ਚ ਅਹਿਮ ਤੱਥ ਸਾਹਮਣੇ ਆਏ ਹਨ। 25 ਸਤੰਬਰ ਨੂੰ ਭਾਰਤ ਮੰਡਪਮ ’ਚ ਇੰਡੀਆ ਇੰਟਰਨੈਸ਼ਨਲ ਵਾਟਰ ਵੀਕ ਦੀ ਨੌਵੀਂ ਕਾਨਵੋਕੇਸ਼ਨ ਦੌਰਾਨ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ’ਚ ਜਲ ਸਰੋਤਾਂ ਦੀ ਗਿਣਤੀ ’ਚ 16.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਾਣੀ ਦੇ ਸਰੋਤਾਂ ਦੀ ਦੂਜੀ ਜਨਗਣਨਾ ਦੇ ਅੰਕੜਿਆਂ ਮੁਤਾਬਕ ਸੂਬੇ ’ਚ ਹੁਣ ਕੁੱਲ 18,716 ਜਲ ਸਰੋਤ ਦਰਜ ਕੀਤੇ ਗਏ ਹਨ, ਜਦਕਿ ਪਹਿਲੀ ਜਨਗਣਨਾ ਦੌਰਾਨ ਇਹ ਗਿਣਤੀ 16,012 ਸੀ। ਰਿਪੋਰਟ ਮੁਤਾਬਕ ਪੰਜਾਬ ਦੇ ਲਗਭਗ 99 ਫੀਸਦੀ ਜਲ ਸਰੋਤ ਪੇਂਡੂ ਖੇਤਰਾਂ ’ਚ ਸਥਿਤ ਹਨ ਅਤੇ ਕੁੱਲ ਜਲ ਸਰੋਤਾਂ ਵਿਚੋਂ 93.56 ਫੀਸਦੀ ਤਲਾਬ ਹਨ। ਪੰਜਾਬ ’ਚ ਦਰਜ ਕੀਤੇ ਗਏ 18,716 ਜਲ ਸਰੋਤਾਂ ਵਿੱਚੋਂ 13,995, ਯਾਨੀ 74.78 ਫੀਸਦੀ, ਇਸ ਸਮੇਂ ਸਰਗਰਮ ਵਰਤੋਂ ਵਿਚ ਹਨ। ਪਹਿਲੀ ਜਨਗਣਨਾ ਦੌਰਾਨ ਇਹ ਗਿਣਤੀ 7,680, ਜਾਂ 48 ਫੀਸਦੀ ਸੀ। ਚੰਡੀਗੜ੍ਹ ’ਚ ਦੂਜੀ ਜਨਗਣਨਾ ਦੌਰਾਨ 201 ਜਲ ਸਰੋਤ ਦਰਜ ਕੀਤੇ ਗਏ, ਜੋ ਪਹਿਲੀ ਜਨਗਣਨਾ ਦੇ 188 ਦੇ ਮੁਕਾਬਲੇ 6.9 ਫੀਸਦੀ ਵੱਧ ਹਨ। ਇੱਥੇ ਸਾਰੇ ਜਲ ਸਰੋਤ ਸ਼ਹਿਰੀ ਖੇਤਰ ’ਚ ਹਨ ਤੇ 94 ਫੀਸਦੀ ਟੈਂਕ ਹਨ। ਸਾਰੇ 201 ਜਲ ਸਰੋਤ ਸਰਕਾਰੀ ਮਾਲਕੀ ਹੇਠ ਹਨ ਅਤੇ 96 ਫੀਸਦੀ ਵਰਤੋਂ ਵਿੱਚ ਦੱਸੇ ਗਏ ਹਨ। ਦੇਸ਼ ਪੱਧਰ ’ਤੇ ਦੇਖਿਆ ਜਾਵੇ ਤਾਂ ਮਹਾਰਾਸ਼ਟਰ ’ਚ ਦੂਜੀ ਜਨਗਣਨਾ ਦੌਰਾਨ ਸਭ ਤੋਂ ਵੱਧ 4,74,548 ਜਲ ਸਰੋਤ ਦਰਜ ਕੀਤੇ ਗਏ। ਪਹਿਲੀ ਜਨਗਣਨਾ ’ਚ ਇਹ ਗਿਣਤੀ 97,062 ਸੀ, ਜਿਸ ’ਚ 388.91 ਫੀਸਦੀ ਦਾ ਵਾਧਾ ਹੋਇਆ। ਮਹਾਰਾਸ਼ਟਰ ਦੇ ਲਗਭਗ 99.72 ਫੀਸਦੀ ਜਲ ਸਰੋਤ ਪੇਂਡੂ ਖੇਤਰਾਂ ’ਚ ਹਨ ਅਤੇ ਤਲਾਬ ਕੁੱਲ ਜਲ ਸਰੋਤਾਂ ਦਾ 61.68 ਫੀਸਦੀ ਹਨ। ਵਰਤੋਂ ਵਿਚ ਆ ਰਹੇ ਜਲ ਸਰੋਤਾਂ ਵਿਚੋਂ 98.06 ਫੀਸਦੀ ਮੁੱਖ ਤੌਰ ’ਤੇ ਸਿੰਚਾਈ ਲਈ ਵਰਤੇ ਜਾਂਦੇ ਹਨ। ਉੱਤਰ ਪ੍ਰਦੇਸ਼ ’ਚ 2,86,292 ਜਲ ਸਰੋਤ ਦਰਜ ਕੀਤੇ ਗਏ, ਜੋ ਪਹਿਲੀ ਜਨਗਣਨਾ ਦੇ 2,45,087 ਦੇ ਮੁਕਾਬਲੇ 16.81 ਫੀਸਦੀ ਵੱਧ ਹਨ। ਸੂਬੇ ਵਿੱਚ ਤਲਾਬ 96 ਫੀਸਦੀ ਜਲ ਸਰੋਤਾਂ ਦਾ ਹਿੱਸਾ ਹਨ ਤੇ 74.49 ਫੀਸਦੀ ਜਲ ਸਰੋਤ ਇਸ ਸਮੇਂ ਵਰਤੋਂ ਵਿੱਚ ਹਨ। ਕਰਨਾਟਕ ’ਚ ਜਲ ਸਰੋਤਾਂ ਦੀ ਗਿਣਤੀ 27,013 ਤੋਂ ਵਧ ਕੇ 38,960 ਹੋ ਗਈ, ਜੋ 44.2 ਫੀਸਦੀ ਵਾਧਾ ਹੈ। ਜੰਮੂ-ਕਸ਼ਮੀਰ ਵਿਚ ਵੀ ਜਲ ਸਰੋਤਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ। ਇੱਥੇ ਗਿਣਤੀ 9,765 ਤੋਂ ਵਧ ਕੇ 11,766 ਹੋ ਗਈ, ਜੋ 20.5 ਫੀਸਦੀ ਵਾਧਾ ਹੈ। ਹਾਲਾਂਕਿ ਪੰਜ ਸੂਬਿਆਂ ਵਿੱਚ ਪਹਿਲੀ ਜਨਗਣਨਾ ਦੇ ਮੁਕਾਬਲੇ ਜਲ ਸਰੋਤਾਂ ਦੀ ਗਿਣਤੀ ਘਟੀ ਹੈ। ਇਨ੍ਹਾਂ ’ਚ ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਝਾਰਖੰਡ, ਤੇਲੰਗਾਨਾ ਤੇ ਰਾਜਸਥਾਨ ਸ਼ਾਮਲ ਹਨ। ਮਿਜ਼ੋਰਮ ’ਚ ਸਭ ਤੋਂ ਵੱਧ 63 ਫੀਸਦੀ ਕਮੀ ਦਰਜ ਕੀਤੀ ਗਈ, ਜਦਕਿ ਅਰੁਣਾਚਲ ਪ੍ਰਦੇਸ਼ ’ਚ ਇਹ ਕਮੀ 50 ਫੀਸਦੀ ਰਹੀ।  ਇਸ ਜਨਗਣਨਾ ’ਚ ਪੇਂਡੂ ਤੇ ਸ਼ਹਿਰੀ ਦੋਵੇਂ ਖੇਤਰਾਂ ਦੇ ਜਲ ਸਰੋਤਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਇਸ ਵਿਚ ਜਲ ਸਰੋਤਾਂ ਦੀ ਕਿਸਮ, ਮਾਲਕੀ, ਹਾਲਤ, ਵਰਤੋਂ, ਭੰਡਾਰਨ ਸਮਰੱਥਾ, ਪਾਣੀ ਭਰਨ ਦੀ ਸਥਿਤੀ ਅਤੇ ਕਬਜ਼ਿਆਂ ਵਰਗੇ ਪੱਖ ਸ਼ਾਮਲ ਹਨ।

Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦਾ ਇਕ ਕਲਾ ਪ੍ਰੇਮੀ ਸਮੁੰਦਰੀ ਪਿੰਡ ਪਿਟਨਵੀਮ ਅਗਲੀ ਖ਼ਬਰ ਗਿੱਧੇ ਤੋਂ ਇੰਸਟਾਗ੍ਰਾਮ ਤੱਕ ਦਾ ਸਫ਼ਰ
Ad Position 24