07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੀ.ਬੀ.ਆਈ. ਵਲੋਂ ਰਾਜਬੀਰ ਸਿੰਘ ਘੁੰਮਣ ਤਲਬ 251 ਸਫ਼ਿਆਂ ਦੀ ਐੱਫ.ਆਈ.ਆਰ. ਸਾਹਮਣੇ ਆਈ

ਚੰਡੀਗੜ੍ਹ, 7 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ’ਚ ਸੀ.ਬੀ.ਆਈ. ਦਿੱਲੀ ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਦੀ 251 ਸਫ਼ਿਆਂ ਦੀ ਕਾਪੀ ਸਾਹਮਣੇ ਆਈ ਹੈ। ਨਾਲ ਹੀ ਇਹ ਵੀ ਜਾਣਕਾਰੀ...

Ad Position 21
No active advertisement
ਅਜੀਤ ਡੈਸਕ 08-10-2026

ਚੰਡੀਗੜ੍ਹ, 7 ਅਕਤੂਬਰ (ਕਪਿਲ ਵਧਵਾ)-ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ’ਚ ਸੀ.ਬੀ.ਆਈ. ਦਿੱਲੀ ਵਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਦੀ 251 ਸਫ਼ਿਆਂ ਦੀ ਕਾਪੀ ਸਾਹਮਣੇ ਆਈ ਹੈ। ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਓ.ਐੱਸ.ਡੀ. ਘੁੰਮਣ ਨੂੰ ਸੀ. ਬੀ.ਆਈ. ਅੱਗੇ ਪੇਸ਼ ਹੋਣ ਲਈ ਸੰਮਨ ਕੀਤਾ ਗਿਆ ਹੈ। ਪਰ ਛਾਪੇਮਾਰੀ ਤੋਂ ਪਹਿਲਾਂ ਹੀ ਉਹ ਆਪਣੇ ਜਾਣੂ ਟਿਕਾਣੇ ’ਤੇ ਹਾਜ਼ਰ ਨਹੀਂ ਹਨ। ਇਸ ਮਾਮਲੇ ਦੀਆਂ ਕੜੀਆਂ ਈ.ਡੀ. ਵਲੋਂ ਸਨਟੇਕ ਸਿਟੀ ਨਾਲ ਸੰਬੰਧਿਤ ਹਵਾਲਾ ਰਾਸ਼ੀ ਅਤੇ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਖਰੜ ਵਿਚ ਕੀਤੀ ਗਈ ਛਾਪੇਮਾਰੀ ਨਾਲ ਜੁੜੀਆਂ ਹੋਈਆਂ ਦੱਸੀਆਂ ਗਈਆਂ ਹਨ। ਇਸੇ ਆਧਾਰ ’ਤੇ ਈ.ਡੀ. ਵਲੋਂ ਪੰਜਾਬ ਦੇ ਡੀ.ਜੀ.ਪੀ. ਨੂੰ ਐਫ.ਆਈ.ਆਰ. ਦਰਜ ਕਰਨ ਲਈ ਪੱਤਰ ਲਿਖਿਆ ਗਿਆ ਸੀ। ਜਾਣਕਾਰੀ ਅਨੁਸਾਰ ਈ.ਡੀ. ਵਲੋਂ ਸਨਟੇਕ ਸਿਟੀ ਮਾਮਲੇ ਦੀ ਜਾਂਚ ਦੌਰਾਨ ਖਰੜ ਵਿਖੇ ਕੀਤੀ ਗਈ ਕਾਰਵਾਈ ’ਚ ਨਿਤਿਨ ਗੋਹਲ ਦਾ ਨਾਂਅ ਸਾਹਮਣੇ ਆਇਆ ਸੀ। ਜਾਂਚ ਦੌਰਾਨ ਸਾਹਮਣੇ ਆਈਆਂ ਵਟਸਐਪ ਚੈਟਾਂ ਨੂੰ ਵੀ ਅਹਿਮ ਮੰਨਿਆ ਗਿਆ। ਇਨ੍ਹਾਂ ਚੈਟਾਂ ਦੇ ਆਧਾਰ ’ਤੇ ਜਾਂਚ ਏਜੰਸੀਆਂ ਵਲੋਂ ਵੱਖ-ਵੱਖ ਵਿਅਕਤੀਆਂ ਵਿਚਾਲੇ ਹੋਏ ਸੰਪਰਕ ਅਤੇ ਲੈਣ-ਦੇਣ ਦੀਆਂ ਕੜੀਆਂ ਦੀ ਜਾਂਚ ਕੀਤੀ ਗਈ। ਇਸੇ ਦੌਰਾਨ ਮੁੱਖ ਮੰਤਰੀ ਦੇ ਓ.ਐੱਸ.ਡੀ. ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ’ਚ ਸੀ.ਬੀ.ਆਈ. ਵਲੋਂ ਮੁੱਖ ਮੰਤਰੀ ਦੇ ਦੋ ਓ. ਐੱਸ. ਡੀ. ਸਣੇ 6 ਖ਼ਿਲਾਫ਼ ਮਾਮਲਾ ਦਰਜ ਕਰਕੇ ਮੰਗਲਵਾਰ ਨੂੰ ਚੰਡੀਗੜ੍ਹ ਅਤੇ ਪੰਜਾਬ ਵਿਖੇ ਵੱਖ-ਵੱਖ ਥਾਵਾਂ ’ਤੇ ਕਰੀਬ 6 ਘੰਟਿਆਂ ਤੱਕ ਛਾਪੇਮਾਰੀ ਕੀਤੀ ਗਈ ਸੀ। ਦੱਸ ਦੇਈਏ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਸੇ ਦਿਨ 5 ਅਕਤੂਬਰ ਦੇਰ ਰਾਤ ਨੂੰ ਸੀ. ਬੀ. ਆਈ. ਦਿੱਲੀ ਦੇ ਥਾਣਾ ਆਰਥਿਕ ਅਪਰਾਧ ਵਿਖੇ ਆਈ.ਪੀ.ਸੀ., ਬੀ. ਐਨ. ਐੱਸ. ਅਤੇ ਪੀ. ਸੀ. ਐਕਟ ਦੀਆਂ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਗਈ। ਸਾਹਮਣੇ ਆਈ ਐੱਫ.ਆਈ.ਆਰ. ਦੀ ਕਾਪੀ ’ਚ ਦਰਜ ਵੇਰਵਿਆਂ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਹੁਕਮ, ਈ.ਡੀ. ਵਲੋਂ ਪੰਜਾਬ ਪੁਲਿਸ ਨੂੰ ਲਿਖੇ ਗਏ ਪੱਤਰ ਅਤੇ ਹੋਰ ਜਾਣਕਾਰੀਆਂ ਅਤੇ ਦਸਤਾਵੇਜਾਂ ਦੀ ਸੂਚੀ ਸ਼ਾਮਿਲ ਹੈ। ਜਾਂਚ ਏਜੰਸੀ ਵਲੋਂ ਵਟਸਐਪ ਚੈਟ, ਵਿੱਤੀ ਲੈਣ-ਦੇਣ ਅਤੇ ਵੱਖ-ਵੱਖ ਵਿਅਕਤੀਆਂ ਵਿਚਾਲੇ ਸੰਪਰਕ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਐੱਫ.ਆਈ.ਆਰ. ’ਚ ਲਾਏ ਗਏ ਦੋਸ਼ਾਂ ਦੀ ਅੰਤਿਮ ਪੁਸ਼ਟੀ ਜਾਂ ਦੋਸ਼ੀਆਂ ਦੀ ਭੂਮਿਕਾ ਜਾਂਚ ਪੂਰੀ ਹੋਣ ਤੇ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਹਰ ਐੱਫ.ਆਈ.ਆਰ. ਮੇਰੇ ਲਈ ਤਗਮੇ ਵਾਂਗ-ਰਾਹੁਲ ਅਗਲੀ ਖ਼ਬਰ ਤਰਨ ਤਾਰਨ ’ਚ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24