15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਨੀਲਾ ਡਰੱਮ ਹੱਤਿਆ ਮਾਮਲਾ ਪਤੀ ਦੀ ਹੱਤਿਆ ਕਰਨ ਵਾਲੀ ਮੁਸਕਾਨ ਤੇ ਉਸ ਦੇ ਸਾਥੀ ਨੂੰ ਮੌਤ ਦੀ ਸਜ਼ਾ

ਮੇਰਠ (ਯੂ.ਪੀ.), 14 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੇਰਠ ਦੀ ਇਕ ਅਦਾਲਤ ਨੇ ਸੌਰਭ ਰਾਜਪੂਤ ਦੀ ਹੱਤਿਆ ਦੇ ਮਾਮਲੇ ’ਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਤੇ ਉਸ ਦੇ ਸਾਥੀ ਸਾਹਿਲ ਸ਼ੁਕਲਾ ਨੂੰ ਮੌਤ ਦੀ ਸਜ਼ਾ ਸੁਣਾਈ ....

Ad Position 21
No active advertisement
ਅਜੀਤ ਡੈਸਕ 15-10-2026

ਮੇਰਠ (ਯੂ.ਪੀ.), 14 ਅਕਤੂਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੇਰਠ ਦੀ ਇਕ ਅਦਾਲਤ ਨੇ ਸੌਰਭ ਰਾਜਪੂਤ ਦੀ ਹੱਤਿਆ ਦੇ ਮਾਮਲੇ ’ਚ ਉਸ ਦੀ ਪਤਨੀ ਮੁਸਕਾਨ ਰਸਤੋਗੀ ਤੇ ਉਸ ਦੇ ਸਾਥੀ ਸਾਹਿਲ ਸ਼ੁਕਲਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਸੌਰਭ ਦੀ ਲਾਸ਼ ਦੇ ਟੁਕੜੇ ਕਰ ਕੇ ਉਨ੍ਹਾਂ ਨੂੰ ਸੀਮਿੰਟ ਨਾਲ ਭਰੇ ਨੀਲੇ ਡਰੱਮ ’ਚ ਲੁਕਾ ਦਿੱਤਾ ਗਿਆ ਸੀ। ਘਟਨਾ ਦੇ ਹੈਰਾਨ ਕਰਨ ਵਾਲੇ ਵੇਰਵਿਆਂ ਕਾਰਨ ਇਹ ਮਾਮਲਾ ਦੇਸ਼ ਭਰ ’ਚ ਸੁਰਖੀਆਂ ’ਚ ਰਿਹਾ ਸੀ। ਮਰਚੈਂਟ ਨੇਵੀ ’ਚ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਸੌਰਭ ਦੀ 3 ਮਾਰਚ, 2025 ਨੂੰ ਹੱਤਿਆ ਕਰ ਦਿੱਤੀ ਗਈ ਸੀ ਤੇ ਲਗਭਗ ਦੋ ਹਫ਼ਤਿਆਂ ਬਾਅਦ ਉਸ ਦੀ ਲਾਸ਼ ਦੇ ਅਵਸ਼ੇਸ਼ ਮਿਲੇ ਸਨ। ਅਦਾਲਤੀ ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਜੱਜ ਅਰਵਿੰਦ ਕੁਮਾਰ ਮਿਸ਼ਰਾ ਨੇ 13 ਮਹੀਨਿਆਂ ਤੱਕ ਚੱਲੇ ਮੁਕੱਦਮੇ ਦੌਰਾਨ 126 ਸੁਣਵਾਈਆਂ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਇਸ ਮਾਮਲੇ ਨੂੰ ‘ਬਲੂ ਡਰੱਮ ਕੇਸ’ ਵਜੋਂ ਜਾਣਿਆ ਜਾਂਦਾ ਹੈ। ਮੁਸਕਾਨ ਦੀਆਂ ਦੋ ਧੀਆਂ ਹਨ, ਜਿਨ੍ਹਾਂ ’ਚੋਂ ਵੱਡੀ ਦੀ ਉਮਰ ਸੱਤ ਸਾਲ ਤੇ ਛੋਟੀ ਦੀ ਉਮਰ 10 ਮਹੀਨੇ ਹੈ। ਮੁਸਕਾਨ ਤੇ ਸਾਹਿਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਅਦਾਲਤ ’ਚ ਪੇਸ਼ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਜਦੋਂ ਪਰਗਟ ਸਿੰਘ ਦੀ ਟਿੱਪਣੀ ਤੋਂ ਵਿਵਾਦ ਖੜ੍ਹਾ ਹੋ ਗਿਆ ਅਗਲੀ ਖ਼ਬਰ ਪਾਕਿ ’ਚ ਹਾੜ੍ਹੀ ਦੀਆਂ ਫ਼ਸਲਾਂ ਲਈ ਪਾਣੀ ਦਾ ਵੱਡਾ ਸੰਕਟ, ਲਹਿੰਦੇ ਪੰਜਾਬ ਤੇ ਸਿੰਧ ’ਚ 22 ਫ਼ੀਸਦੀ ਕਟੌਤੀ
Ad Position 24