ਮਾਨਸਾ,14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ-ਅੱਜ ਜਦੋਂ ਧਰਨੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰਨ ਵਾਲੇ ਅਸ਼ਵਨੀ ਕੁਮਾਰ ਦਾ ਘਰ ਅਤੇ ਦੁਕਾਨ ਢਾਹੇ ਜਾਣ ਦੇ ਮਾਮਲੇ ’ਚ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣੇ ਪਤਾ ਲੱਗਾ ਹੈ ਕਿ ਉਸਦਾ ਘਰ ਤੇ ਦੁਕਾਨ ਢਾਹੁਣ ਲੱਗੇ ਨੇ, ਇਹ ਕੋਈ ਕਾਨੂੰਨ ਹੈ। ਉਨ੍ਹਾਂ ਦੇ ਐਨਾ ਕਹਿਣ ਦੀ ਦੇਰ ਸੀ ਕਿ ਧਰਨੇ ’ਚੋਂ ਇਸ ਗੱਲ ਦਾ ਵਿਰੋਧ ਪੈ ਹੋ ਗਿਆ ਕਿ ਕਿਉਂ ਨਾ ਘਰ ਢਾਹਿਆ ਜਾਵੇ। ਮੌਕੇ ‘ਤੇ ਕਾਫੀ ਰੌਲਾ ਰੱਪਾ ਪਿਆ, ਕਈ ਲੋਕਾਂ ਨੇ ਧਰਨੇ ’ਚ ਮੰਚ ਤੋਂ ਸਿਆਸੀ ਆਗੂਆਂ ਨਾ ਬੋਲਣ ਦਾ ਵੀ ਤਰਕ ਦਿੱਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਧਰਨੇ ’ਚ ਪੁੱਜੇ ਸੀ ਤਾਂ ਪਰਵਿੰਦਰ ਸਿੰਘ ਝੋਟੇ ਦੀ ਪਤਨੀ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਗੱਲ ਦੀ ਹਾਮੀ ਭਰਦੇ ਹੋਂ ਕਿ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਤੁਸੀਂ ਨਸ਼ਾ ਮੁਕੰਮਲ ਬੰਦ ਕਰ ਦਿਉਂਗੇ ਕੱਲ੍ਹ ਨੂੰ ਉਸਦੇ ਬੱਚੇ ਵੱਡੇ ਹੋ ਜਾਣਗੇ, ਕੀ ਉਨ੍ਹਾਂ ਨੂੰ ਨਸ਼ੇ ਤੋਂ ਬਚਾ ਲਵੋਗੇ’ ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਮਨ ਹੈ ਕਿ ਨਸ਼ਿਆਂ ਨੂੰ ਖਤਮ ਕੀਤਾ ਜਾਵੇ।
ਜਦੋਂ ਪਰਗਟ ਸਿੰਘ ਦੀ ਟਿੱਪਣੀ ਤੋਂ ਵਿਵਾਦ ਖੜ੍ਹਾ ਹੋ ਗਿਆ
ਮਾਨਸਾ,14 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ-ਅੱਜ ਜਦੋਂ ਧਰਨੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਪਰਵਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰਨ ਵਾਲੇ ਅਸ਼ਵਨੀ ਕੁਮਾਰ ਦਾ ਘਰ ਅਤੇ ...
ਅਜੀਤ ਡੈਸਕ
15-10-2026