16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਤਿਆਰੀ ’ਚ ਸਰਕਾਰ ਹੱਦਬੰਦੀ ਤੇ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਪਾਸ ਕਰਵਾਉਣ ਦੀ ਯੋਜਨਾ

ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)- ਸੰਸਦ ’ਚ ਹੱਦਬੰਦੀ ਅਤੇ ਲੋਕ ਸਭਾ ਤੇ ਵਿਧਾਨ ਸਭਾ ’ਚ ਔਰਤਾਂ ਲਈ ਰਾਖਵੇਂਕਰਨ ਦੇ ਮੁੱਦੇ ’ਤੇ ਸਰਕਾਰ ਇਸੇ ਮਹੀਨੇ ਹੀ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਸਕਦੀ ਹੈ। ਹਲਕਿਆਂ ...

Ad Position 21
No active advertisement
ਅਜੀਤ ਡੈਸਕ 17-10-2026

ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)- ਸੰਸਦ ’ਚ ਹੱਦਬੰਦੀ ਅਤੇ ਲੋਕ ਸਭਾ ਤੇ ਵਿਧਾਨ ਸਭਾ ’ਚ ਔਰਤਾਂ ਲਈ ਰਾਖਵੇਂਕਰਨ ਦੇ ਮੁੱਦੇ ’ਤੇ ਸਰਕਾਰ ਇਸੇ ਮਹੀਨੇ ਹੀ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਸਕਦੀ ਹੈ। ਹਲਕਿਆਂ ਮੁਤਾਬਿਕ ਸਰਕਾਰ ਨੂੰ ਭਰੋਸਾ ਹੈ ਕਿ ਲੋਕ ਸਭਾ ’ਚ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਲਾਇਕ ਗਿਣਤੀ ਉਨ੍ਹਾਂ ਕੋਲ ਹੈ। ਹਲਕਿਆਂ ਮੁਤਾਬਿਕ ਲੋਕ ਸਭਾ ’ਚ ਬਿੱਲ ਪਾਸ ਕਰਵਾਉਣ ਲਈ ਲੋੜੀਂਦੀ ਗਿਣਤੀ ਲਈ ਸਰਕਾਰ ਡੀ.ਐਮ.ਕੇ. ਅਤੇ ਹੋਰਨਾਂ ਛੋਟੀਆਂ ਪਾਰਟੀਆਂ ਨਾਲ ਸੰਪਰਕ ’ਚ ਹੈ। ‘ਇੰਡੀਆ’ ਗੱਠਜੋੜ ਦਾ ਹਿੱਸਾ ਰਹੀ ਅਤੇ ਕਾਂਗਰਸ ਦੇ ਬਹੁਤ ਕਰੀਬ ਰਹੀਂ ਡੀ.ਐਮ.ਕੇ. ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਤੋਂ ਖਫ਼ਾ ਹੈ, ਕਿਉਂਕਿ ਉਸ ਨੇ ਸੂਬੇ ਦੇ ਡੀ.ਐਮ.ਕੇ. ਦੀ ਵਿਰੋਧੀ ਪਾਰਟੀ ਟੀ. ਵੀ. ਕੇ. ਨਾਲ ਸਰਕਾਰ ਬਣਾਉਣ ਲਈ ਹੱਥ ਮਿਲਾ ਲਿਆ ਸੀ। ਸੰਸਦ ਦਾ ਮੌਨਸੂਨ ਇਜਲਾਸ ਉਂਝ 13 ਅਗਸਤ ਨੂੰ ਖ਼ਤਮ ਹੋ ਗਿਆ ਸੀ, ਪਰ ਉਸ ਨੂੰ ਰਸਮੀ ਤੌਰ ’ਤੇ ਬੰਦ ਨਹੀਂ ਕੀਤਾ ਗਿਆ। ਜਿਸ ਕਾਰਨ ਵਿਸ਼ੇਸ਼ ਇਜਲਾਸ ਸੱਦਣ ਦਾ ਰਾਹ ਅਜੇ ਖੁੱਲ੍ਹਾ ਹੋਇਆ ਹੈ। ਸਰਕਾਰ ਫਿਲਹਾਲ ਇਜਲਾਸ ਦੀਆਂ ਤਰੀਕਾਂ ਤੈਅ ਕਰਨ ’ਚ ਰੁੱਝੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ​ਰਾਵਣ ਦੇ ਨਾਲ ਸਾੜਿਆ ਜਾਵੇਗਾ 30 ਫੁੱਟ ਦਾ ਕਾਕਰੋਚ ਅਗਲੀ ਖ਼ਬਰ ਵਪਾਰਕ ਲੈਣ-ਦੇਣ ਲਈ ਰੁਪਏ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗਾ ਭਾਰਤ-ਸੀਤਾਰਮਨ
Ad Position 24