23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਰੱਖਿਆ ਸਹਿਯੋਗ ਵਧਾਉਣ ਲਈ ਪਾਕਿ, ਤੁਰਕੀ, ਕਤਰ ਤੇ ਇੰਡੋਨੇਸ਼ੀਆ ਵਿਚਾਲੇ ‘ਬਦਰ’ ਸਮਝੌਤਾ ਸਹੀਬੱਧ ਫ਼ੌਜੀ ਉਤਪਾਦਨ ਅਤੇ ਤਕਨੀਕੀ ਵਿਕਾਸ ’ਤੇ ਕੇਂਦਰਿਤ ਹੋਵੇਗਾ ਸਮਝੌਤਾ

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਫ਼ੌਜੀ ਤੇ ਰੱਖਿਆ ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਆਪਸੀ ਰੱਖਿਆ ਸਹਿਯੋਗ ਦੇ ਵਿਸਥਾਰ ਲਈ ਪਾਕਿਸਤਾਨ, ਤੁਰਕੀ, ਕਤਰ ਅਤੇ ਇੰਡੋਨੇਸ਼ੀਆ ਨੇ ਕਤਰ ਦੀ ਰਾਜਧਾਨੀ ਦੋਹਾ ’ਚ ਇਕ ...

Ad Position 21
No active advertisement
ਅਜੀਤ ਡੈਸਕ 23-10-2026

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਫ਼ੌਜੀ ਤੇ ਰੱਖਿਆ ਉਦਯੋਗਾਂ ਨੂੰ ਹੁਲਾਰਾ ਦੇਣ ਅਤੇ ਆਪਸੀ ਰੱਖਿਆ ਸਹਿਯੋਗ ਦੇ ਵਿਸਥਾਰ ਲਈ ਪਾਕਿਸਤਾਨ, ਤੁਰਕੀ, ਕਤਰ ਅਤੇ ਇੰਡੋਨੇਸ਼ੀਆ ਨੇ ਕਤਰ ਦੀ ਰਾਜਧਾਨੀ ਦੋਹਾ ’ਚ ਇਕ ਅਹਿਮ ਸਮਝੌਤੇ ’ਤੇ ਹਸਤਾਖ਼ਰ ਕੀਤੇ। ਇਸ ਸਮਝੌਤੇ ਨੂੰ ‘ਬਦਰ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ’ ਦਾ ਨਾਂਅ ਦਿੱਤਾ ਗਿਆ ਹੈ। ‘ਬਦਰ’ ਸ਼ਬਦ ਦਾ ਅਰਥ ਪੂਰਨਮਾਸ਼ੀ ਦਾ ਚੰਨ ਹੁੰਦਾ ਹੈ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਸਮਝੌਤਾ ਚਾਰੇ ਦੇਸ਼ਾਂ ਦਰਮਿਆਨ ਸਾਂਝੇਦਾਰੀ ਨੂੰ ਡੂੰਘਾ ਕਰਨ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੋਹਾ ਵਿਖੇ ਹੋਏ ਸਮਾਗਮ ਦੌਰਾਨ ਤੁਰਕੀ ਦੇ ਕੌਮੀ ਰੱਖਿਆ ਮੰਤਰੀ ਯਾਸਰ ਗੁਲੇਰ, ਕਤਰ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮਾਮਲਿਆਂ ਦੇ ਰਾਜ ਮੰਤਰੀ ਸ਼ੇਖ਼ ਸਾਊਦ ਬਿਨ ਅਬਦੁਲ ਰਹਿਮਾਨ ਬਿਨ ਹਸਨ ਅਲ ਥਾਨੀ, ਇੰਡੋਨੇਸ਼ੀਆ ਦੇ ਉਪ ਰੱਖਿਆ ਮੰਤਰੀ ਯੂਸਫ਼ ਜੌਹਰੀ ਅਤੇ ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਇਸ ਦਸਤਾਵੇਜ਼ ’ਤੇ ਦਸਤਖ਼ਤ ਕੀਤੇ। ਇਸ ਮੌਕੇ ਤੁਰਕੀ ਦੀ ਡਿਫੈਂਸ ਇੰਡਸਟਰੀਜ਼ ਦੇ ਮੁਖੀ ਹਾਲੂਕ ਗੋਰਗੁਨ ਵੀ ਹਾਜ਼ਰ ਸਨ। ਇਸ ਸਮਝੌਤੇ ਦਾ ਮੁੱਖ ਮਕਸਦ ਚਾਰੇ ਮੁਲਕਾਂ ਦੀਆਂ ਉਤਪਾਦਨ ਸਮਰੱਥਾਵਾਂ ਅਤੇ ਮੁਹਾਰਤ ਨੂੰ ਇਕੱਠਾ ਕਰਨਾ ਹੈ ਤਾਂ ਜੋ ਫ਼ੌਜੀ ਤਿਆਰੀ ਨੂੰ ਵਧਾਇਆ ਜਾ ਸਕੇ, ਤਕਨੀਕੀ ਵਿਕਾਸ ਨੂੰ ਤੇਜ਼ ਕੀਤਾ ਜਾ ਸਕੇ ਅਤੇ ਆਧੁਨਿਕ ਰੱਖਿਆ ਪ੍ਰਣਾਲੀਆਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮਝੌਤੇ ਤਹਿਤ ਤਕਨੀਕੀ ਫ਼ੌਜੀ ਸਿਖਲਾਈ, ਸਾਂਝੇ ਖੋਜ ਅਤੇ ਵਿਕਾਸ ਕਾਰਜਾਂ ਦਾ ਵਿਸਥਾਰ ਕੀਤਾ ਜਾਵੇਗਾ, ਜਿਸ ਨਾਲ ਰੱਖਿਆ ਤਕਨਾਲੋਜੀ ਦੇ ਖੇਤਰ ’ਚ ਗਿਆਨ ਅਤੇ ਸਰੋਤਾਂ ਦਾ ਆਦਾਨ-ਪ੍ਰਦਾਨ ਹੋ ਸਕੇਗਾ।

ਰੱਖਿਆ ਗੱਠਜੋੜ ਦਾ ਵਿਸਥਾਰ ਕਰ ਰਿਹੈ ਤੁਰਕੀ
ਨਾਟੋ ਦੀ ਦੂਜੀ ਸਭ ਤੋਂ ਵੱਡੀ ਫ਼ੌਜ ਰੱਖਣ ਵਾਲਾ ਤੁਰਕੀ ਖਾੜੀ ਦੇਸ਼ਾਂ ਨਾਲ ਆਪਣੇ ਰੱਖਿਆ ਸੰਬੰਧਾਂ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਤੁਰਕੀ ਦਾ ਕਤਰ ’ਚ ਪਹਿਲਾਂ ਹੀ ਇਕ ਫ਼ੌਜੀ ਅੱਡਾ ਮੌਜੂਦ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ’ਚ ਤੁਰਕੀ ਨੇ ਪਾਕਿਸਤਾਨ ਅਤੇ ਸਾਊਦੀ ਅਰਬ ਨਾਲ ਮੱਕਾ ਸਮਝੌਤੇ ਤਹਿਤ ਆਪਸੀ ਰੱਖਿਆ ਸਮਝੌਤਾ ਕੀਤਾ ਸੀ, ਜਿਸ ਅਨੁਸਾਰ ਕਿਸੇ ਇਕ ਦੇਸ਼ ’ਤੇ ਹਮਲੇ ਨੂੰ ਸਾਰੇ ਦੇਸ਼ਾਂ ’ਤੇ ਹਮਲਾ ਮੰਨਿਆ ਜਾਣਾ ਤੈਅ ਹੋਇਆ ਸੀ। ਹੁਣ ਇੰਡੋਨੇਸ਼ੀਆ ਨਾਲ ਵਧ ਰਹੇ ਸੰਬੰਧਾਂ ਦੇ ਚੱਲਦਿਆਂ ‘ਬਦਰ’ ਸਮਝੌਤਾ ਖੇਤਰੀ ਸੁਰੱਖਿਆ, ਸਥਿਰਤਾ ਅਤੇ ਸਾਂਝੇ ਰਣਨੀਤਕ ਹਿੱਤਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਰਾਮੁਲਾ ’ਚ 2 ਓਵਰਗਰਾਊਂਡ ਵਰਕਰ ਗ੍ਰਿਫ਼ਤਾਰ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਨੇਹਾ ਬੋਰਾ ਦੀ ਪਟੀਸ਼ਨ ’ਤੇ ਅੱਜ ਜਾਰੀ ਕਰੇਗੀ ਆਦੇਸ਼
Ad Position 24