23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬਾਰਾਮੁਲਾ ’ਚ 2 ਓਵਰਗਰਾਊਂਡ ਵਰਕਰ ਗ੍ਰਿਫ਼ਤਾਰ

ਸ੍ਰੀਨਗਰ, 22 ਅਕਤੂਬਰ (ਪੀ.ਟੀ.ਆਈ.) -ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਵਿਚ ਦੋ ਅੱਤਵਾਦੀ ‘ਓਵਰਗਰਾਊਂਡ ਵਰਕਰਜ਼’ (ਓ. ਜੀ. ਡਬਲਯੂ.) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ...

Ad Position 21
No active advertisement
ਅਜੀਤ ਡੈਸਕ 23-10-2026

ਸ੍ਰੀਨਗਰ, 22 ਅਕਤੂਬਰ (ਪੀ.ਟੀ.ਆਈ.) -ਅਧਿਕਾਰੀਆਂ ਨੇ  ਕਿਹਾ ਕਿ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਵਿਚ ਦੋ ਅੱਤਵਾਦੀ ‘ਓਵਰਗਰਾਊਂਡ ਵਰਕਰਜ਼’ (ਓ. ਜੀ. ਡਬਲਯੂ.) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ। ਅਧਿਕਾਰੀਆਂ ਦੇ ਅਨੁਸਾਰ, ਪੁਲਿਸ ਅਤੇ ਫੌਜ ਦੀ ਇੱਕ ਸਾਂਝੀ ਟੀਮ ਨੇ ਬੁੱਧਵਾਰ ਨੂੰ ਬਾਰਾਮੁਲਾ ਜ਼ਿਲ੍ਹੇ ਦੇ ਡੇਲੀਨਾ ਖੇਤਰ ਵਿਚ ਇੱਕ ਤਲਾਸ਼ੀ ਮੁਹਿੰਮ ਚਲਾਈ ਅਤੇ ਦੋ ਸ਼ੱਕੀ ਵਿਅਕਤੀਆਂ, ਵਸੀਮ ਅਹਿਮਦ ਬੇਘ ਅਤੇ ਤਾਹਿਰ ਅਹਿਮਦ ਮਲਿਕ ਨੂੰ ਗ੍ਰਿਫ਼ਤਾਰ ਕੀਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਦੋ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.), ਇੱਕ ਪਿਸਤੌਲ, 10 ਕਾਰਤੂਸ ਅਤੇ 6,500 ਰੁਪਏ ਨਕਦ ਬਰਾਮਦ ਕੀਤੇ ਗਏ ਹਨ।ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੋਦੀ ਨੇ ਅਮਿਤ ਸ਼ਾਹ ਦੇ 62ਵੇਂ ਜਨਮ ਦਿਨ ’ਤੇ ਦਿੱਤੀ ਮੁਬਾਰਕਬਾਦ ਅਗਲੀ ਖ਼ਬਰ ਰੱਖਿਆ ਸਹਿਯੋਗ ਵਧਾਉਣ ਲਈ ਪਾਕਿ, ਤੁਰਕੀ, ਕਤਰ ਤੇ ਇੰਡੋਨੇਸ਼ੀਆ ਵਿਚਾਲੇ ‘ਬਦਰ’ ਸਮਝੌਤਾ ਸਹੀਬੱਧ ਫ਼ੌਜੀ ਉਤਪਾਦਨ ਅਤੇ ਤਕਨੀਕ...
Ad Position 24