23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਝੋਟਾ ਹੱਤਿਆ ਕਾਂਡ : ਸਾਰੀਆਂ ਮੰਗਾਂ ਮੰਨਣ ਤੱਕ ਪੋਸਟਮਾਰਟਮ ਨਾ ਕਰਵਾਉਣ ਦਾ ਫ਼ੈਸਲਾ ਸੀ.ਬੀ.ਆਈ. ਦੀ ਟੀਮ ਵਲੋਂ ਝੋਟੇ ਦੇ ਪਰਿਵਾਰਕ ਮੈਂਬਰਾਂ ਨਾਲ ਢਾਈ ਘੰਟੇ ਮੁਲਾਕਾਤ

ਬਲਵਿੰਦਰ ਸਿੰਘ ਧਾਲੀਵਾਲ ​ਮਾਨਸਾ, 22 ਅਕਤੂਬਰ-ਅੱਜ ਪੰਜਾਬ ਸਰਕਾਰ ਤੇ ਐਕਸ਼ਨ ਕਮੇਟੀ ਦੀ ਮੀਟਿੰਗ ਨਾ ਹੋਣ ਕਰਕੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਕੋਈ ਵੀ ਕਦਮ ਅਗਾਂਹ ਨਹੀਂ ਵਧਿਆ। ਸੰਘਰਸ਼ਕਾਰੀ ਮੰਗਾਂ ਮੰਨਣ ਤੋਂ ਬਾਅਦ ਹੀ ...

Ad Position 21
No active advertisement
ਅਜੀਤ ਡੈਸਕ 23-10-2026

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 22 ਅਕਤੂਬਰ-ਅੱਜ ਪੰਜਾਬ ਸਰਕਾਰ ਤੇ ਐਕਸ਼ਨ ਕਮੇਟੀ ਦੀ ਮੀਟਿੰਗ ਨਾ ਹੋਣ ਕਰਕੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ’ਚ ਕੋਈ ਵੀ ਕਦਮ ਅਗਾਂਹ ਨਹੀਂ ਵਧਿਆ। ਸੰਘਰਸ਼ਕਾਰੀ ਮੰਗਾਂ ਮੰਨਣ ਤੋਂ ਬਾਅਦ ਹੀ ਪੋਸਟਮਾਰਟਮ ਕਰਵਾਉਣ ’ਤੇ ਅੜੇ ਹੋਏ ਹਨ। ਐਕਸ਼ਨ ਕਮੇਟੀ ਦੀ ਮੀਟਿੰਗ ਤਾਂ ਹੋਈ ਪਰ ਉਨ੍ਹਾਂ ਸਰਕਾਰ ਵਲੋਂ ਗਠਿਤ 3 ਮੈਂਬਰੀ ਕਮੇਟੀ ਨਾਲ ਬੈਠਕ ਨਹੀਂ ਕੀਤੀ। ਸਿਰਫ਼ ਇਹੀ ਸੁਨੇਹਾ ਭੇਜਿਆ ਗਿਆ ਕਿ 23 ਅਕਤੂਬਰ ਨੂੰ ਮੀਟਿੰਗ ਕਰਨ ਤੋਂ ਪਹਿਲਾਂ ਕਮੇਟੀ ਨੂੰ ਅਧਿਕਾਰਤ ਤੌਰ ’ਤੇ ਹੁਣ ਤੱਕ ਦੀ ਕਾਰਵਾਈ ਰਿਪੋਰਟ ਲਿਖਤੀ ਭੇਜੀ ਜਾਵੇ ਅਤੇ ਇਹ ਦੱਸਿਆ ਜਾਵੇ ਕਿ 14 ਮੰਗਾਂ ’ਚੋਂ ਕਿਹੜੀਆਂ ਮੰਨ ਲਈਆਂ ਹਨ ਤੇ ਕਿਹੜੀਆਂ ’ਤੇ ਚਰਚਾ ਕਰਨੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਡੀ.ਐੱਸ.ਪੀ. ਮਾਨਸਾ ਤੇ ਡਰੱਗ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਸੀ ਜਦਕਿ ਥਾਣਾ ਮੁਖੀ ਬੇਅੰਤ ਕੌਰ ਪਹਿਲਾਂ ਹੀ ਮੁਅੱਤਲ ਕਰ ਦਿੱਤੇ ਗਏ ਸਨ। ਜਿੱਥੇ ਸਥਾਨਕ ਤਿੰਨ-ਕੋਨੀ ਨੇੜੇ 10ਵੇਂ ਦਿਨ ਵੀ ਧਰਨੇ ਜਾਰੀ ਰਿਹਾ ਉਥੇ ਸਿਵਲ ਹਸਪਤਾਲ ਦੀ ਮੋਰਚਰੀ ਨੇੜੇ ਵੀ ਨੌਜਵਾਨਾਂ ਦੀ ਪਹਿਰੇਦਾਰੀ ਜਾਰੀ ਹੈ। ਸ਼ਹਿਰ ’ਚ ਥਾਂ-ਥਾਂ ’ਤੇ ਪੁਲਿਸ ਕਰਮਚਾਰੀ ਤਾਇਨਾਤ ਹਨ। ਪਰਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਸਾਰੀਆਂ ਮੰਗਾਂ ਮੰਨਣ ਉਪਰੰਤ ਹੀ ਪੋਸਟਮਾਰਟਮ ਕਰਵਾਇਆ ਜਾਵੇਗਾ। 

ਸੀ.ਬੀ.ਆਈ. ਦੀ ਟੀਮ ਵਲੋਂ ਜਾਂਚ ਤੇਜ਼ੀ ਨਾਲ ਜਾਰੀ
ਕੇਂਦਰੀ ਜਾਂਚ ਏਜੰਸੀ ਦੀ ਟੀਮ ਵਲੋਂ ਹੱਤਿਆ ਕਾਂਡ ਦੀ ਜਾਂਚ ਤੇਜ਼ੀ ਨਾਲ ਜਾਰੀ ਹੈ। ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਅੱਜ ਇੱਥੇ ਮੰਡੀ ਬੋਰਡ ਦੇ ਗੈਸਟ ਹਾਊਸ ਵਿਖੇ ਝੋਟੇ ਦੇ ਪਿਤਾ ਭੀਮ ਸਿੰਘ, ਮਾਤਾ ਅਮਰਜੀਤ ਕੌਰ ਤੇ ਪਤਨੀ ਮਨਪ੍ਰੀਤ ਕੌਰ ਨਾਲ ਢਾਈ ਘੰਟਿਆਂ ਦੇ ਕਰੀਬ ਮੁਲਾਕਾਤ ਕੀਤੀ। ਏਜੰਸੀ ਦੇ ਅਧਿਕਾਰੀ ਕੁਝ ਵੀ ਦੱਸਣ ਤੋਂ ਇਨਕਾਰੀ ਰਹੇ ਜਦਕਿ ਪਰਿਵਾਰਕ ਮੈਂਬਰਾਂ ਨੇ ਵੀ ਮੀਟਿੰਗ ’ਚ ਵਿਚਾਰੇ ਗਏ ਮੁੱਦਿਆਂ ਬਾਰੇ ਮੂੰਹ ਨਹੀਂ ਖੋਲ੍ਹਿਆ। ਸੂਤਰਾਂ ਦੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਪੋਸਟਮਾਰਟਮ ਜਲਦ ਕਰਵਾਉਣ ਲਈ ਕਿਹਾ ਹੈ ਤਾਂ ਕਿ ਜਾਂਚ ਨੂੰ ਅੱਗੇ ਤੋਰਿਆ ਜਾਵੇ। ਮੀਟਿੰਗ ਉਪਰੰਤ ਕੇਂਦਰੀ ਏਜੰਸੀ ਦੀ ਟੀਮ ਵਲੋਂ ਕਾਤਲ ਅਸ਼ਵਨੀ ਕੁਮਾਰ ਅਤੇ ਉਸ ਦੇ ਸਾਥੀ ਵਿਪਨ ਗਰਗ ਦੇ ਘਰ ਪਹੁੰਚ ਕੇ ਡੂੰਘਾਈ ਨਾਲ ਪੜਤਾਲ ਕੀਤੀ ਅਤੇ ਨੇੜਲੇ ਘਰਾਂ ਵਾਲਿਆਂ ਤੋਂ ਵੀ ਪੁੱਛ-ਗਿੱਛ ਕੀਤੀ।    

ਅਸ਼ਵਨੀ ਕੁਮਾਰ ਤੇ ਹੋਰ 5 ਨਵੰਬਰ ਤੱਕ ਨਿਆਇਕ ਹਿਰਾਸਤ ’ਚ ਭੇਜੇ
ਉੱਧਰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅਸ਼ਵਨੀ ਕੁਮਾਰ, ਉਸ ਦੀ ਪਤਨੀ ਨੀਲਮ ਰਾਣੀ, ਚਚੇਰੇ ਭਰਾ ਵਿਪਨ ਗਰਗ ਸਮੇਤ ਲਾਡੀ ਬਰਨਾਲਾ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਜਿੰਦਰ ਨਾਗਪਾਲ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰੇ ਜਣਿਆਂ ਨੂੰ 5 ਨਵੰਬਰ ਤੱਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।

 

Ad Position 22
No active advertisement
ਪਿਛਲੀ ਖ਼ਬਰ ਭਾਰਤ ਅਤੇ ਪੋਲੈਂਡ ਰੱਖਿਆ, ਪੁਲਾੜ, ਪ੍ਰਮਾਣੂ ਊਰਜਾ ਸਮੇਤ ਹੋਰ ਮੁੱਦਿਆਂ ’ਤੇ ਸਹਿਯੋਗ ਹੋਰ ਡੂੰਘਾ ਕਰਨ ’ਤੇ ਸਹਿਮਤ ਸਿਰਫ... ਅਗਲੀ ਖ਼ਬਰ ਅਸ਼ਵਨੀ ਕੁਮਾਰ, ਨੀਲਮ ਰਾਣੀ, ਵਿਪਿਨ ਗਰਗ ਤੇ ਲਾਡੀ ਸਿੰਘ ਨੂੰ ਅੱਜ ਸੀ. ਬੀ. ਆਈ. ਅਦਾਲਤ ’ਚ ਕੀਤਾ ਜਾਵੇਗਾ ਪੇਸ਼
Ad Position 24