23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਰਤ ਅਤੇ ਪੋਲੈਂਡ ਰੱਖਿਆ, ਪੁਲਾੜ, ਪ੍ਰਮਾਣੂ ਊਰਜਾ ਸਮੇਤ ਹੋਰ ਮੁੱਦਿਆਂ ’ਤੇ ਸਹਿਯੋਗ ਹੋਰ ਡੂੰਘਾ ਕਰਨ ’ਤੇ ਸਹਿਮਤ ਸਿਰਫ ਕੂਟਨੀਤਕ ਭਾਈਵਾਲੀ ਤੱਕ ਸੀਮਤ ਨਹੀਂ ਹਨ ਭਾਰਤ ਅਤੇ ਪੋਲੈਂਡ ਦੇ ਸੰਬੰਧ-ਮੋਦੀ

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੋਲੈਂਡ ਦੇ ਹਮਅਹੁਦਾ ਡੋਨਾਲਡ ਟਸਕ ਨੇ ਵੀਰਵਾਰ ਨੂੰ ਹੈਦਰਾਬਾਦ ਹਾਊਸ ਵਿਖੇ ਦੁਵੱਲੀ ਮੁਲਾਕਾਤ ਕੀਤੀ ਜਿਸ ’ਚ ਦੋਹਾਂ ਦੇਸ਼ਾਂ ਨੇ ਰੱਖਿਆ, ...

Ad Position 21
No active advertisement
ਅਜੀਤ ਡੈਸਕ 23-10-2026

ਨਵੀਂ ਦਿੱਲੀ, 22 ਅਕਤੂਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੋਲੈਂਡ ਦੇ ਹਮਅਹੁਦਾ ਡੋਨਾਲਡ ਟਸਕ ਨੇ ਵੀਰਵਾਰ ਨੂੰ ਹੈਦਰਾਬਾਦ ਹਾਊਸ ਵਿਖੇ ਦੁਵੱਲੀ ਮੁਲਾਕਾਤ ਕੀਤੀ ਜਿਸ ’ਚ ਦੋਹਾਂ ਦੇਸ਼ਾਂ ਨੇ ਰੱਖਿਆ, ਪੁਲਾੜ, ਪ੍ਰਮਾਣੂ ਊਰਜਾ, ਵਪਾਰ ਅਤੇ ਆਲਮੀ ਮੁੱਦਿਆਂ ’ਤੇ ਸਹਿਯੋਗ ਨੂੰ ਹੋਰ ਡੂੰਘਾ ਕਰਨ ’ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਪੋਲੈਂਡ ਦੀਆਂ ਕੰਪਨੀਆਂ ਨੂੰ ਭਾਰਤ ਦੇ ਨਾਲ ਇਨ੍ਹਾਂ ਖੇਤਰਾਂ ’ਚ ਸਾਂਝਾ ਵਿਕਾਸ ਅਤੇ ਉਤਪਾਦਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪੋਲੈਂਡ ਦੇ ਸੰਬੰਧ ਸਿਰਫ ਕੂਟਨੀਤਕ ਭਾਈਵਾਲੀ ਤੱਕ ਸੀਮਤ ਨਹੀਂ ਹਨ ਸਗੋਂ ਮਨੁੱਖਤਾ ਅਤੇ ਸੰਵੇਦਨਾ ਦੇ ਸਾਂਝੇ ਵਿਰਸੇ ’ਤੇ ਆਧਾਰਿਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਅਨਿਸਚਿਤਤਾ ਅਤੇ ਬਦਲਾਅ ਦੇ ਦੌਰ ’ਚ ਲੰਘ ਰਿਹਾ ਹੈ। ਭਾਰਤ-ਯੂਰਪੀਅਨ ਯੂਨੀਅਨ ਦੇ ਮੁਕਤ ਵਪਾਰ ਸਮਝੌਤੇ ਨੇ ਸਾਡੇ ਮੌਕਿਆਂ ਨੂੰ ਜ਼ਿਆਦਾ ਵਿਆਪਕ ਬਣਾਇਆ ਹੈ। ਇਸ ਸਮਝੌਤੇ ਦੇ ਲਾਗੂ ਹੋਣ ਨਾਲ ਭਾਰਤ ਤੋਂ ਪੋਲੈਂਡ ’ਚ ਮਸ਼ੀਨਰੀ, ਕੈਮੀਕਲ ਅਤੇ ਪਲਾਸਟਿਕ ਦੇ ਨਿਰਯਾਤ ਦੇ ਮੌਕੇ ਖੁੱਲ੍ਹਣਗੇ। ਨਾਲ ਹੀ ਰੇਲਵੇ, ਫੂਡ ਪ੍ਰੋਸੈਸਿੰਗ ਅਤੇ ਬਾਇਓਟੈੱਕ ਜਿਹੇ ਖੇਤਰਾਂ ’ਚ ਅਸੀਂ ਪੋਲੈਂਡ ਤੋਂ ਨਵੇਂ ਨਿਵੇਸ਼ ਲੈ ਸਕਾਂਗੇ। ਉਨ੍ਹਾਂ ਕਿਹਾ ਕਿ ਆਈ.ਟੀ. ਅਤੇ ਸਾਈਬਰ ਸੁਰੱਖਿਆ ’ਚ ਸਾਡੇ ਸੰਬੰਧ ਪਹਿਲਾਂ ਤੋਂ ਹੀ ਮਜ਼ਬੂਤ ਹਨ। ਇਸ ਸਹਿਯੋਗ ਨੂੰ ਅੱਗੇ ਵਧਾਉਂਦਿਆਂ ਅਸੀਂ ‘ਭਾਰਤ-ਪੋਲੈਂਡ ਸਟਾਰਟ ਅਪ ਬ੍ਰਿਜ’ ਸਥਾਪਿਤ ਕਰਨ ’ਤੇ ਸਹਿਮਤੀ ਬਣਾਈ ਹੈ। ਭਾਰਤ ਦੇ 3 ਦਿਨਾ ਦੌਰੇ ’ਤੇ ਆਏ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਦੋਸਤ ਕਰਾਰ ਦਿੰਦਿਆਂ ਕਿਹਾ ਕਿ ਭਾਰਤ ਅਤੇ ਪੋਲੈਂਡ ਦੇ ਹਿਤਾਂ ’ਚ ਕੋਈ ਟਕਰਾਅ ਨਹੀਂ ਹੈ। ਉਨ੍ਹਾਂ ਆਲਮੀ ਅਨਿਸਚਿਤਤਾ ’ਚ ਭਾਰਤ ਨੂੰ ਉਮੀਦ ਦੀ ਕਿਰਨ ਦੱਸਦਿਆਂ ਕਿਹਾ ਕਿ ਪੋਲਿਸ਼-ਭਾਰਤੀ ਰਣਨੀਤਕ ਭਾਈਵਾਲੀ ਦੀ ਬੁਨਿਆਦ ਆਰਥਿਕਤਾ ਅਤੇ ਸਾਡੇ ਆਰਥਿਕ ਰਿਸ਼ਤੇ ਹਨ। ਟਸਕ ਨੇ ਕਿਹਾ ਕਿ ਦੋਹਾਂ ਦੇਸ਼ਾਂ ਕੋਲ ਖਣਨ, ਕੋਲੇ ਦੀ ਗੈਸੀਫਿਕੇਸ਼ਨ, ਸ਼ਿਪਯਾਰਡ ਅਤੇ ਜਹਾਜ਼ ਬਣਾਉਣ ਜਿਹੇ ਰਵਾਇਤੀ ਉਦਯੋਗਾਂ ਦੇ ਨਾਲ-ਨਾਲ ਪੁਲਾੜ, ਡਿਜੀਟਲਾਈਜੇਸ਼ਨ, ਸੈਟੇਲਾਈਟ ਅਤੇ ਆਧੁਨਿਕ ਰੱਖਿਆ ਸਿਸਟਮ ਨੂੰ ਲੈ ਕੇ ਵੱਡੀਆਂ ਯੋਜਨਾਵਾਂ ਹਨ। ਉਨ੍ਹਾਂ ਇਹ ਵੀ ਭਰੋਸਾ ਜਤਾਇਆ ਕਿ ਭਾਰਤ ਅਤੇ ਪੋਲੈਂਡ ਜੀ-20 ਸਮੇਤ ਅੰਤਰਰਾਸ਼ਟਰੀ ਮੰਚਾਂ ’ਤੇ ਇਕ-ਦੂਜੇ ਦਾ ਸਮਰਥਨ ਕਰਨਗੇ ਤਾਂ ਜੋ ਦੋਹਾਂ ਦੇਸ਼ਾਂ ਅਤੇ ਪੂਰੀ ਦੁਨੀਆ ਨੂੰ ਫਾਇਦਾ ਹੋਵੇ। ਟਸਕ ਦਾ ਇਹ ਦੌਰਾ 2010 ਤੋਂ ਬਾਅਦ ਪੋਲੈਂਡ ਦੇ ਕਿਸੇ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ। 21 ਤੋਂ 23 ਅਕਤੂਬਰ ਦੇ ਇਸ ਦੌਰੇ ਨਾਲ ਦੋਹਾਂ ਦੇਸ਼ਾਂ ਨੂੰ ਉਮੀਦ ਹੈ ਕਿ ਇਸ ਨਾਲ ਰਣਨੀਤਕ ਭਾਈਵਾਲੀ ਮਜ਼ਬੂਤ ਹੋਵੇਗੀ ਅਤੇ ਵਪਾਰ, ਨਿਵੇਸ਼ ਤੇ ਤਕਨੀਕੀ ਸਹਿਯੋਗ ਨੂੰ ਨਵੀਂ ਗਤੀ ਮਿਲੇਗੀ।

Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਸਮੇਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਝੋਟਾ ਹੱਤਿਆ ਕਾਂਡ : ਸਾਰੀਆਂ ਮੰਗਾਂ ਮੰਨਣ ਤੱਕ ਪੋਸਟਮਾਰਟਮ ਨਾ ਕਰਵਾਉਣ ਦਾ ਫ਼ੈਸਲਾ ਸੀ.ਬੀ.ਆਈ. ਦੀ ਟੀਮ ਵਲੋਂ ਝੋਟੇ ਦੇ ਪ...
Ad Position 24