26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜਲੰਧਰ ’ਚ ਏਸ਼ਿਆਈ ਹਾਕੀ ਦੇ ਮਹਾਂਕੁੰਭ ਦਾ ਆਗਾਜ਼ ਅੱਜ ਤੋਂ

ਜਲੰਧਰ ’ਚ ਏਸ਼ਿਆਈ ਹਾਕੀ ਦੇ ਮਹਾਂਕੁੰਭ ਦਾ ਆਗਾਜ਼ ਅੱਜ ਤੋਂ

Ad Position 21
No active advertisement
ਅਜੀਤ ਡੈਸਕ 27-10-2026

ਡਾ. ਜਤਿੰਦਰ ਸਾਬੀ
ਜਲੰਧਰ, 26 ਅਕਤੂਬਰ -ਪੰਜਾਬ ਦੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ ਕਿ ਏਸ਼ਿਆਈ ਹਾਕੀ ਚੈਂਪੀਅਨਜ਼ ਟਰਾਫ਼ੀ ਪੰਜਾਬ 2026 ਦੇ ਮੁਕਾਬਲੇ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਤੇ ਮੋਹਾਲੀ ਵਿਖੇ ਕਰਵਾਏ ਜਾਣਗੇ। ਟੂਰਨਾਮੈਂਟ ’ਚ ਭਾਰਤ, ਮਲੇਸ਼ੀਆ, ਜਪਾਨ, ਦੱਖਣੀ ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਲੀਗ ਗੇੜ ਦੇ ਮੁਕਾਬਲੇ ਜਲੰਧਰ ਵਿਖੇ ਹੋਣਗੇ, ਜਦਕਿ ਆਖ਼ਰੀ ਗੇੜ ਅਤੇ ਤਗ਼ਮਿਆਂ ਲਈ ਮੁਕਾਬਲੇ ਮੋਹਾਲੀ ਵਿਖੇ ਖੇਡੇ ਜਾਣਗੇ। ਮੈਚਾਂ ਦੇ ਸ਼ਡਿਊਲ ਮੁਤਾਬਿਕ 27 ਅਕਤੂਬਰ ਨੂੰ ਜਲੰਧਰ ’ਚ ਪਹਿਲਾ ਮੈਚ ਦੁਪਹਿਰ 1 ਵਜੇ ਮਲੇਸ਼ੀਆ ਬਨਾਮ ਚੀਨ, ਦੂਜਾ ਮੈਚ ਸ਼ਾਮ 3:15 ਵਜੇ ਜਪਾਨ ਬਨਾਮ ਦੱਖਣੀ ਕੋਰੀਆ, ਤੀਜਾ ਮੈਚ ਸ਼ਾਮ 7 ਵਜੇ  ਭਾਰਤ ਬਨਾਮ ਬੰਗਲਾਦੇਸ਼ ਦਰਮਿਆਨ ਹੋਵੇਗਾ। ਜਦੋਂ ਕਿ ਸ਼ਾਮ 5:30 ਵਜੇ ਤੋਂ ਸ਼ਾਮ 6:30 ਤੱਕ ਉਦਘਾਟਨੀ ਸਮਾਗਮ ਹੋਵੇਗਾ। 29 ਅਕਤੂਬਰ ਨੂੰ ਜਲੰਧਰ ਵਿਚ ਪਹਿਲਾ ਮੈਚ ਦੁਪਹਿਰ 2:30 ਵਜੇ ਮਲੇਸ਼ੀਆ ਬਨਾਮ ਦੱਖਣੀ ਕੋਰੀਆ, ਦੂਜਾ ਮੈਚ ਸ਼ਾਮ 4:45 ਵਜੇ ਬੰਗਲਾਦੇਸ਼ ਬਨਾਮ ਜਪਾਨ ਤੇ ਤੀਜਾ ਮੈਚ ਸ਼ਾਮ 7 ਵਜੇ ਭਾਰਤ ਬਨਾਮ ਚੀਨ,  30 ਅਕਤੂਬਰ ਨੂੰ ਪਹਿਲਾ ਮੈਚ ਦੁਪਹਿਰ 2:30 ਵਜੇ ਬੰਗਲਾਦੇਸ਼ ਬਨਾਮ ਮਲੇਸ਼ੀਆ, ਦੂਜਾ ਮੈਚ ਸ਼ਾਮ 4:45 ਵਜੇ ਦੱਖਣੀ ਕੋਰੀਆ ਬਨਾਮ ਚੀਨ, ਤੀਜਾ ਮੈਚ ਸ਼ਾਮ 7 ਵਜੇ ਜਪਾਨ ਬਨਾਮ ਭਾਰਤ, 1 ਨਵੰਬਰ ਨੂੰ ਪਹਿਲਾ ਮੈਚ ਦੁਪਹਿਰ 2:30 ਵਜੇ ਦੱਖਣੀ ਕੋਰੀਆ ਬਨਾਮ ਬੰਗਲਾਦੇਸ਼, ਦੂਜਾ ਮੈਚ ਸ਼ਾਮ 4:45 ਵਜੇ ਚੀਨ ਬਨਾਮ ਜਪਾਨ ਤੇ ਤੀਜਾ ਮੈਚ ਸਾਮ 7:00 ਵਜੇ ਮਲੇਸ਼ੀਆ ਬਨਾਮ ਭਾਰਤ , 2 ਨਵੰਬਰ ਨੂੰ ਪਹਿਲਾ ਮੈਚ ਦੁਪਹਿਰ 2:30 ਵਜੇ ਚੀਨ ਬਨਾਮ ਬੰਗਲਾਦੇਸ਼, ਦੂਜਾ ਮੈਚ ਸ਼ਾਮ 4:45 ਵਜੇ ਜਪਾਨ ਬਨਾਮ ਮਲੇਸ਼ੀਆ ਤੇ ਤੀਜਾ ਮੈਚ ਸ਼ਾਮ 7 ਵਜੇ  ਭਾਰਤ ਬਨਾਮ ਦੱਖਣੀ ਕੋਰੀਆ ਦਰਮਿਆਨ ਜਲੰਧਰ ਵਿਖੇ ਹੋਣਗੇ। ਮੋਹਾਲੀ ਵਿਖੇ ਆਖ਼ਰੀ ਗੇੜ 4 ਨਵੰਬਰ ਨੂੰ ਪਹਿਲਾ ਮੈਚ ਦੁਪਹਿਰ 2 ਦੁਪਹਿਰ ਵਜੇ ਪੰਜਵੇਂ ਸਥਾਨ ਵਾਲੀ ਟੀਮ ਬਨਾਮ ਛੇਵੇਂ ਸਥਾਨ ਵਾਲੀ ਟੀਮ ਤੇ ਦੂਜਾ ਮੈਚ ਸ਼ਾਮ 4:30 ਵਜੇ ਪਹਿਲੇ ਸਥਾਨ ਵਾਲੀ ਟੀਮ ਬਨਾਮ ਚੌਥੇ ਸਥਾਨ ਵਾਲੀ ਟੀਮ ਤੇ ਤੀਜਾ ਮੈਚ ਸ਼ਾਮ 7 ਵਜੇ ਦੂਜੇ ਸਥਾਨ ਵਾਲੀ ਟੀਮ ਬਨਾਮ ਤੀਜੇ ਸਥਾਨ ਵਾਲੀ ਟੀਮ ਦਰਮਿਆਨ ਖੇਡਿਆ ਜਾਵੇਗਾ। 5 ਨਵੰਬਰ ਮੋਹਾਲੀ ਵਿਖੇ ਪਹਿਲਾ ਮੈਚ ਸ਼ਾਮ 4:30 ਵਜੇ ਕਾਂਸੀ ਦੇ ਤਗ਼ਮੇ ਲਈ ਮੁਕਾਬਲਾ ਤੇ ਸ਼ਾਮ 7 ਵਜੇ ਸੋਨੇ ਦੇ ਤਗ਼ਮੇ ਲਈ ਫ਼ਾਈਨਲ ਮੁਕਾਬਲਾ ਖੇਡਿਆ ਜਾਵੇਗਾ।
ਭਾਰਤ ਦੇ ਮੈਚਾਂ ’ਤੇ ਰਹੇਗੀ ਵਿਸ਼ੇਸ਼ ਨਜ਼ਰ
ਭਾਰਤੀ ਹਾਕੀ ਟੀਮ ਦੇ ਲੀਗ ਗੇੜ ਦੇ ਸਾਰੇ ਮੁਕਾਬਲੇ ਸ਼ਾਮ 7 ਵਜੇ ਸ਼ੁਰੂ ਹੋਣਗੇ। ਭਾਰਤ ਆਪਣੀ ਮੁਹਿੰਮ 27 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਸ਼ੁਰੂ ਕਰੇਗਾ। ਇਸ ਤੋਂ ਬਾਅਦ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਪਾਨ, 1 ਨਵੰਬਰ ਨੂੰ ਮਲੇਸ਼ੀਆ ਅਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਭਾਰਤੀ ਟੀਮ ਦੇ ਮੁਕਾਬਲੇ ਹੋਣਗੇ। ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦਾ ਅੱਜ ਜਲੰਧਰ ਪੁੱਜਣ ’ਤੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਤੇ ਬਲਜੀਤ ਸਿੰਘ ਢਿੱਲੋਂ ਸਮੇਤ ਕੌਮਾਂਤਰੀ ਹਾਕੀ ਖਿਡਾਰੀ ਜਗਦੀਪ ਗਿੱਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ।18 ਅਕਤੂਬਰ ਨੂੰ ਮੋਹਾਲੀ ਤੋਂ ਸ਼ੁਰੂ ਹੋਇਆ ਟਰਾਫ਼ੀ ਟੂਰ ਪੰਜਾਬ ਦੇ ਵੱਖ-ਵੱਖ ਹਾਕੀ ਕੇਂਦਰਾਂ ਵਿਚੋਂ ਹੁੰਦਾ ਹੋਇਆ ਅੱਜ ਜਲੰਧਰ ਪਹੁੰਚਿਆ।

Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਮੋਗਾ ’ਚ ਘਰ ਦੇ ਬਾਹਰ ਬੈਠੇ ਦੋ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ
Ad Position 24