26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅਮਿਤ ਸ਼ਾਹ ਬਾਰੇ ਟਿੱਪਣੀ ਮਾਮਲੇ ’ਚ ਰਾਹੁਲ ਗਾਂਧੀ ਬਰੀ

ਅਮਿਤ ਸ਼ਾਹ ਬਾਰੇ ਟਿੱਪਣੀ ਮਾਮਲੇ ’ਚ ਰਾਹੁਲ ਗਾਂਧੀ ਬਰੀ

Ad Position 21
No active advertisement
ਅਜੀਤ ਡੈਸਕ 27-10-2026

ਸੁਲਤਾਨਪੁਰ (ਉੱਤਰ ਪ੍ਰਦੇਸ਼), 26 ਅਕਤੂਬਰ (ਪੀ.ਟੀ.ਆਈ.) -ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸੋਮਵਾਰ ਨੂੰ ਇੱਥੋਂ ਦੀ ਵਿਸ਼ੇਸ਼ ਐੱਮ.ਪੀ.-ਐੱਮ.ਐੱਲ.ਏ. ਅਦਾਲਤ ਨੇ ਸਾਲ 2018 ’ਚ ਭਾਜਪਾ ਦੇ ਤਤਕਾਲੀ ਪ੍ਰਧਾਨ ਅਮਿਤ ਸ਼ਾਹ ਬਾਰੇ ਕੀਤੀਆਂ ਟਿੱਪਣੀਆਂ ਨਾਲ ਸੰਬੰਧਿਤ ਮਾਣਹਾਨੀ ਦੇ ਮਾਮਲੇ ’ਚ ਬਰੀ ਕਰ ਦਿੱਤਾ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਫ਼ੈਸਲਾ ਸੁਣਾਏ ਜਾਣ ਸਮੇਂ ਅਦਾਲਤ ’ਚ ਹਾਜ਼ਰ ਸਨ। ਸ਼ਿਕਾਇਤਕਰਤਾ ਵਿਜੇ ਮਿਸ਼ਰਾ ਦੇ ਵਕੀਲ ਸੰਤੋਸ਼ ਪਾਂਡੇ ਨੇ ਦੱਸਿਆ ਕਿ ਅਦਾਲਤ ਨੇ ਰਾਹੁਲ ਗਾਂਧੀ ਨੂੰ ਬਰੀ ਕਰ ਦਿੱਤਾ ਹੈ। ਫ਼ੈਸਲੇ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਅਦਾਲਤੀ ਕੰਪਲੈਕਸ ਦੇ ਬਾਹਰ ਢੋਲ ਵਜਾ ਕੇ ਤੇ ਇਕ-ਦੂਜੇ ਨੂੰ ਮਠਿਆਈਆਂ ਵੰਡ ਕੇ ਖ਼ੁਸ਼ੀ ਮਨਾਈ। ਰਾਹੁਲ ਗਾਂਧੀ ਦੇ ਅਦਾਲਤ ਤੋਂ ਬਾਹਰ ਆਉਣ ’ਤੇ ਵਰਕਰਾਂ ਨੇ ‘ਸਤਯਮੇਵ ਜਯਤੇ’ ਦੇ ਨਾਅਰੇ ਵੀ ਲਾਏ। ਇਸ ਮਾਮਲੇ ਦੀ ਸੁਣਵਾਈ ਵਿਸ਼ੇਸ਼ ਐੱਮ.ਪੀ.-ਐੱਮ.ਐੱਲ.ਏ. ਜੱਜ ਸ਼ੁਭਮ ਵਰਮਾ ਦੀ ਅਦਾਲਤ ’ਚ ਹੋ ਰਹੀ ਸੀ। ਇਹ ਮਾਮਲਾ ਸਾਲ 2018 ’ਚ ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੈਂਗਲੁਰੂ ’ਚ ਇਕ ਰੈਲੀ ਦੌਰਾਨ ਰਾਹੁਲ ਗਾਂਧੀ ਵਲੋਂ ਅਮਿਤ ਸ਼ਾਹ ਬਾਰੇ ਕੀਤੀਆਂ ਟਿੱਪਣੀਆਂ ਨਾਲ ਸੰਬੰਧਿਤ ਹੈ।
ਰਾਹੁਲ ਦੇ ਕਾਫ਼ਲੇ ’ਚ ਚੱਲ ਰਹੇ ਕੁਝ ਵਾਹਨ ਆਪਸ ’ਚ ਟਕਰਾਏ
ਲਖਨਊ ਤੋਂ ਸੁਲਤਾਨਪੁਰ ਸਥਿਤ ਅਦਾਲਤ ਵੱਲ ਜਾਂਦੇ ਸਮੇਂ ਰਾਹੁਲ ਗਾਂਧੀ ਦੇ ਕਾਫ਼ਲੇ ਪਿੱਛੇ ਚੱਲ ਰਹੇ ਕੁਝ ਵਾਹਨ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਆਪਸ ’ਚ ਟਕਰਾ ਗਏ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ’ਚ ਅਮੇਠੀ ਦੇ ਕਾਂਗਰਸੀ ਵਰਕਰਾਂ ਨਾਲ ਸੰਬੰਿਧਤ ਲਗਭਗ ਛੇ ਵਾਹਨ ਸ਼ਾਮਿਲ ਸਨ, ਪਰ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ।

Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ ਰੇਲ ਕੋਚ ਫੈਕਟਰੀ ਵਲੋਂ ਬਣਾਈ ਗਈ ਪਹਿਲੀ ਵੰਦੇ ਭਾਰਤ ਚੇਅਰ ਕਾਰ ਨੂੰ ਮਨਜ਼ੂਰੀ ਅਗਲੀ ਖ਼ਬਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ
Ad Position 24