04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

20 ਸਾਲਾਂ ਬਾਅਦ ਬਦਲਿਆ ਸੀ.ਆਈ.ਐਸ.ਐਫ. ਦੇ ਜਵਾਨਾਂ ਦੀ ਵਰਦੀ ਦਾ ਡਿਜ਼ਾਇਨ

20 ਸਾਲਾਂ ਬਾਅਦ ਬਦਲਿਆ ਸੀ.ਆਈ.ਐਸ.ਐਫ. ਦੇ ਜਵਾਨਾਂ ਦੀ ਵਰਦੀ ਦਾ ਡਿਜ਼ਾਇਨ

Ad Position 21
No active advertisement
ਅਜੀਤ ਡੈਸਕ 04-11-2026

ਨਵੀਂ ਦਿੱਲੀ, 3 ਨਵੰਬਰ (ਉਪਮਾ ਡਾਗਾ ਪਾਰਥ)- ਸੀ.ਆਈ.ਐਸ.ਐਫ. ਦੇ ਦੋ ਲੱਖ ਤੋਂ ਵੱਧ ਜਵਾਨ ਅਤੇ ਅਧਿਕਾਰੀ ਛੇਤੀ ਹੀ ਨਵੀਂ ਵਰਦੀ ’ਚ ਨਜ਼ਰ ਆਉਣਗੇ। ਵਰਦੀ ਦੇ ਡਿਜ਼ਾਇਨ ’ਚ ਇਹ ਬਦਲਾਅ ਤਕਰੀਬਨ 20 ਸਾਲ ਬਾਅਦ ਹੋਏ ਹਨ। ਇਹ ਬਦਲਾਅ ਦੀਵਾਲੀ ਤੋਂ ਸ਼ੁਰੂ ਹੋ ਕੇ 26 ਜਨਵਰੀ ਤੱਕ ਸਾਰੇ ਜਵਾਨਾਂ ਅਤੇ ਅਫ਼ਸਰਾਂ ਲਈ ਮੁਕੰਮਲ ਹੋ ਜਾਏਗਾ। ਦੀਵਾਲੀ ਤੋਂ ਬਾਅਦ ਹੋਣ ਵਾਲੇ ਬਦਲਾਵਾਂ ਲਈ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਯੂਨੀਫਾਰਮ ਲਈ ਟੈਂਡਰ ਜਾਰੀ ਕੀਤੇ ਗਏ ਹਨ। ਇਹ ਵਰਦੀ 4-5 ਰੰਗਾਂ ਦੇ ਮੇਲ ਨਾਲ ਤਿਆਰ ਕੀਤੀ ਗਈ ਹੈ। ਇਹ ਵਰਦੀ ਦੁਸ਼ਮਣ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਡਰੋਨ ਨਾਲ ਜਲਦੀ ਨਜ਼ਰ ਨਹੀਂ ਆਏਗੀ। ਸੂਤੀ ਦੀ ਬਣੀ ਹੋਣ ਕਾਰਨ ਇਸ ’ਚ ਪਸੀਨਾ ਛੇਤੀ ਸੁੱਕੇਗਾ।

 

Ad Position 22
No active advertisement
ਪਿਛਲੀ ਖ਼ਬਰ ਯੂ.ਪੀ. ਦੇ ਸ਼ਾਹਜਹਾਨਪੁਰ ’ਚ ਸਿੱਖ ਵਿਦਿਆਰਥੀ ’ਤੇ ਹਮਲਾ ਅਗਲੀ ਖ਼ਬਰ ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ’ਚ 5 ਆਈ.ਆਈ.ਟੀ. ਤੇ ਆਈ.ਆਈ. ਐਸ ਸੀ. ਬੈਂਗਲੁਰੂ ਸ਼ਾਮਿਲ
Ad Position 24