04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਭਾਰਤ ਦੀਆਂ ਮੁੱਖ ਵੀਜ਼ਾ ਸ਼੍ਰੇਣੀਆਂ 13 ਤੋਂ ਘਟ ਕੇ 9 ਹੋਣਗੀਆਂ

ਭਾਰਤ ਦੀਆਂ ਮੁੱਖ ਵੀਜ਼ਾ ਸ਼੍ਰੇਣੀਆਂ 13 ਤੋਂ ਘਟ ਕੇ 9 ਹੋਣਗੀਆਂ

Ad Position 21
No active advertisement
ਅਜੀਤ ਡੈਸਕ 05-11-2026

ਨਵੀਂ ਦਿੱਲੀ, 4 ਨਵੰਬਰ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰਾਲਾ ਭਾਰਤ ਦੀ ਵੀਜ਼ਾ ਪ੍ਰਣਾਲੀ ਨੂੰ ਸਰਲ ਤੇ ਸੁਵਿਧਾਜਨਕ ਬਣਾਉਣ ਲਈ ਵੱਡਾ ਬਦਲਾਅ ਕਰਨ ਜਾ ਰਿਹਾ ਹੈ । ਇਸ ਤਹਿਤ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਅਤੇ ਉਪ-ਸ਼੍ਰੇਣੀਆਂ ਦੀ ਗਿਣਤੀ 49 ਤੋਂ ਘਟਾ ਕੇ 23 ਕੀਤੀ ਜਾਵੇਗੀ । ਇਸ ਤੋਂ ਇਲਾਵਾ ਵੀਜ਼ਾ ਅਰਜ਼ੀ ਫਾਰਮਾਂ ਵਿਚ ਮੌਜੂਦ ਲਗਭਗ 70 ਫੀਸਦੀ ਖਾਨਿਆਂ ਨੂੰ ਵੀ ਹਟਾਇਆ ਜਾਵੇਗਾ । ਅਧਿਕਾਰੀਆਂ ਅਨੁਸਾਰ, ਇਹ ਫੈਸਲਾ ‘ਵੀਜ਼ਾ ਮੈਨੂਅਲ, 2019’ ਦੀ ਵਿਆਪਕ ਸਮੀਖਿਆ ਤੋਂ ਬਾਅਦ ਲਿਆ ਗਿਆ ਹੈ । ਇਸ ਤਹਿਤ ਮੈਨੂਅਲ ਦੇ ਵੱਖ-ਵੱਖ ਅਧਿਆਵਾਂ ਤੇ ਅੰਤਿਕਾਵਾਂ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ । ਇਸ ਸਬੰਧੀ ਅਗਸਤ ਮਹੀਨੇ ਇੱਕ ਅਹਿਮ ਮੀਟਿੰਗ ਹੋਈ ਸੀ, ਜਿਸ ਵਿੱਚ ਭਾਰਤੀ ਵੀਜ਼ਾ ਪ੍ਰਣਾਲੀ ਨੂੰ ਤਰਕਸੰਗਤ ਬਣਾਉਣ ਤੇ ਇਸ ਦੀਆਂ ਪ੍ਰਕਿਰਿਆਵਾਂ ਨੂੰ ਆਸਾਨ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ । ਮੀਟਿੰਗ ਦੌਰਾਨ ਵੀਜ਼ਾ ਸ਼੍ਰੇਣੀਆਂ ਤੇ ਉਨ੍ਹਾਂ ਦੀਆਂ ਉਪ-ਸ਼੍ਰੇਣੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਗਿਆ । 
ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਵੀਜ਼ਾ ਅਰਜ਼ੀ ਫਾਰਮਾਂ ਵਿਚ ਕਈ ਖਾਨੇ ਦੁਹਰਾਏ ਜਾਂਦੇ ਹਨ ਜਾਂ ਬੇਲੋੜੀ ਜਾਣਕਾਰੀ ਮੰਗਦੇ ਹਨ । ਇਸ ਲਈ ਅਜਿਹੇ ਖਾਨਿਆਂ ਨੂੰ ਹਟਾ ਕੇ ਫਾਰਮਾਂ ਨੂੰ ਛੋਟਾ ਤੇ ਵਰਤੋਂਕਾਰਾਂ ਲਈ ਆਸਾਨ ਬਣਾਇਆ ਜਾਵੇਗਾ । ਅਧਿਕਾਰੀਆਂ ਨੇ ਕਿਹਾ ਕਿ ਇਹ ਬਦਲਾਅ ਵਿਸ਼ਵ ਪੱਧਰੀ ਮਾਪਦੰਡਾਂ ਦੇ ਅਨੁਕੂਲ ਹੋਣਗੇ ਤੇ ਸਾਰੀਆਂ ਵੀਜ਼ਾ ਸ਼੍ਰੇਣੀਆਂ ਵਿਚ ਲਾਗੂ ਕੀਤੇ ਜਾ ਸਕਦੇ ਹਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚੋਂ ਨਸ਼ਾ ਮਾਫ਼ੀਆ ਨੂੰ ਖ਼ਤਮ ਕੀਤਾ ਜਾਵੇਗਾ- ਰਾਹੁਲ ਗਾਂਧੀ ਅਗਲੀ ਖ਼ਬਰ ਅਗਨੀਵੀਰਾਂ ਦੇ ਸੇਵਾਕਾਲ ’ਚ ਦੋ ਸਾਲ ਦਾ ਵਾਧਾ
Ad Position 24