28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੋਕਤੰਤਰ ਨੂੰ ਖ਼ਤਮ ਕਰ ਦੇਵੇਗਾ ਹੱਦਬੰਦੀ ਬਿੱਲ-ਰਾਹੁਲ ਗਾਂਧੀ

ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹੱਦਬੰਦੀ ਨੂੰ ਭਾਜਪਾ ਦੀ ਵੋਟ ਚੋਰੀ ਫੜੇ ਜਾਣ ਤੋਂ ਬਾਅਦ ‘ਅਸਕੇਪ ਰੂਟ’ ਵਜੋਂ ਹੱਥ ਆਏ ਨਵਾਂ ਹਥਿਆਰ ਦੱਸਦਿਆਂ ਦੇਸ਼ ਦੇ ਨੌਜਵਾਨਾਂ ਨੂੰ ਮੁੱਖ ਤੌਰ ’ਤੇ ਸੰਬੋਧਨ ਕਰਦਿਆਂ ਅਤੇ ਚਿਤਾਉਂਦਿਆਂ ਕਿਹਾ ਕਿ 850 (ਹੱਦਬੰਦੀ ਤੋਂ ਬਾਅਦ ਲੋਕ ਸਭਾ ’ਚ ਵਧੀਆਂ ਹੋਈਆਂ ਸੀਟਾਂ) ਦਾ ਨੰਬਰ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰਨ ਦਾ ਨੰਬਰ ਹੈ। ਰਾਹੁਲ ਗਾਂਧੀ ਨੇ ਸਨਿਚਰਵਾਰ ਸ਼ਾਮ ਨੂੰ ਇੰਦਰਾ ਭਵਨ ’ਚ ਕੀਤੀ ਪ੍ਰੈੱਸ ਕਾਨਫ਼ਰੰਸ ’ਚ...

Ad Position 21
No active advertisement
ਅਜੀਤ ਡੈਸਕ 29-11-2026

ਨਵੀਂ ਦਿੱਲੀ, 28 ਨਵੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹੱਦਬੰਦੀ ਨੂੰ ਭਾਜਪਾ ਦੀ ਵੋਟ ਚੋਰੀ ਫੜੇ ਜਾਣ ਤੋਂ ਬਾਅਦ ‘ਅਸਕੇਪ ਰੂਟ’ ਵਜੋਂ ਹੱਥ ਆਏ ਨਵਾਂ ਹਥਿਆਰ ਦੱਸਦਿਆਂ ਦੇਸ਼ ਦੇ ਨੌਜਵਾਨਾਂ ਨੂੰ ਮੁੱਖ ਤੌਰ ’ਤੇ ਸੰਬੋਧਨ ਕਰਦਿਆਂ ਅਤੇ ਚਿਤਾਉਂਦਿਆਂ ਕਿਹਾ ਕਿ 850 (ਹੱਦਬੰਦੀ ਤੋਂ ਬਾਅਦ ਲੋਕ ਸਭਾ ’ਚ ਵਧੀਆਂ ਹੋਈਆਂ ਸੀਟਾਂ) ਦਾ ਨੰਬਰ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰਨ ਦਾ ਨੰਬਰ ਹੈ। ਰਾਹੁਲ ਗਾਂਧੀ ਨੇ ਸਨਿਚਰਵਾਰ ਸ਼ਾਮ ਨੂੰ ਇੰਦਰਾ ਭਵਨ ’ਚ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਭਾਜਪਾ ’ਤੇ ਤਾਬੜਤੋੜ ਹਮਲੇ ਕੀਤੇ। ਰਾਹੁਲ ਗਾਂਧੀ ਨੇ ਹੱਦਬੰਦੀ ’ਤੇ ਮੁੱਖ ਤੌਰ ’ਤੇ ਫੋਕਸ ਕਰ ਕੇ ਕੀਤੀ ਇਸ ਪ੍ਰੈੱਸ ਕਾਨਫ਼ਰੰਸ ’ਚ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਹੱਦਬੰਦੀ ਰਾਹੀਂ ਦੇਸ਼ ਦਾ ਚੁਣਾਵੀ ਨਕਸ਼ਾ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕ ਤੋਂ ਬਾਅਦ ਇਕ 8 ਸੂਬਿਆਂ ’ਚ ਭਾਜਪਾ ਦੀ ਵੋਟ ਚੋਰੀ ਫੜੀ ਤਾਂ ਭਾਜਪਾ ਨੇ ਦੂਜੇ ਰਾਹ ਵਜੋਂ ਹੱਦਬੰਦੀ ਨੂੰ ਚੁਣਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹੱਦਬੰਦੀ ਲੋਕ ਸਭਾ ’ਚ ਰਾਜਾਂ ਦੀ ਹਿੱਸੇਦਾਰੀ ਘਟਾਉਣ-ਵਧਾਉਣ ਦਾ ਵਿਸ਼ਾ ਨਹੀਂ ਹੈ। ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਡੀ.ਐਮ.ਕੇ. ਵਲੋਂ ਹੱਦਬੰਦੀ ਦੇ ਸਮਰਥਨ ਦੇਣ ਦੇ ਕਾਰਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਿਸ ’ਚ ਡੀ.ਐਮ.ਕੇ. ਮੁਖੀ ਐਮ.ਕੇ. ਸਟਾਲਿਨ ਨੇ ਕਿਹਾ ਸੀ ਕਿ ਉਨ੍ਹਾਂ ਯਕੀਨੀ ਬਣਾਇਆ ਕਿ ਹੱਦਬੰਦੀ ਰਾਹੀਂ ਤਾਮਿਲਨਾਡੂ ਦੀ ਨੁਮਾਇੰਦਗੀ ਘਟੇ ਨਾ।
ਰਾਹੁਲ ਗਾਂਧੀ ਨੇ ਹੱਦਬੰਦੀ ਤੋਂ ਬਾਅਦ ਲੋਕ ਸਭਾ ’ਚ ਵਧੀਆਂ ਹੋਈਆਂ 850 ਸੀਟਾਂ ਨੂੰ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰਨ ਦਾ ਨੰਬਰ ਦੱਸਦਿਆਂ ਕਿਹਾ ਕਿ 850 ਦਾ ਨੰਬਰ ਭਾਜਪਾ ਦੇ ਹੱਥ ਕੋਰਾ ਚੈਕ ਜਾਂ ਕੋਰਾ ਕੈਨਵੇਸ ਦੇਣ ਵਾਂਗ ਹੈ, ਜਿਸ ਨੂੰ ਉਹ ਆਪਣੇ ਮਨ ਮੁਤਾਬਿਕ ਵੋਟਰਾਂ ਨੂੰ ਘਟਾ-ਵਧਾ ਕੇ ਆਪਣੇ-ਆਪ ਨੂੰ ਫ਼ਾਇਦਾ ਪਹੁੰਚਾਉਣ ਦੇ ਤਰੀਕੇ ਵਜੋਂ ਵਰਤ ਸਕਦੀ ਹੈ।
ਰਾਹੁਲ ਗਾਂਧੀ ਨੇ ਅਸਾਮ ਅਤੇ ਜੰਮੂ ਕਸ਼ਮੀਰ ’ਚ ਕਰਵਾਈ ਹੱਦਬੰਦੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਜਪਾ ਅਸਾਮ ਅਤੇ ਜੰਮੂ ਕਸ਼ਮੀਰ ਦਾ ਮਾਡਲ ਪੂਰੇ ਦੇਸ਼ ’ਚ ਅਪਾਉਣਾ ਚਾਹੁੰਦੀ ਹੈ, ਜਿਵੇਂ ਉਥੇ ਬਿਨਾਂ ਕਿਸੇ ਤਰਕ ਬਿਨਾਂ ਲਾਜਿਕ ਦੇ ਹਲਕਿਆਂ ਨੂੰ ਬਦਲਿਆ ਗਿਆ ਸੀ ਅਤੇ ਵੋਟਰਾਂ ਨੂੰ ਆਪਣੇ ਫ਼ਾਇਦੇ ਲਈ ਬਦਲਿਆ ਗਿਆ ਸੀ, ਉਹ ਅਜਿਹਾ ਮਾਡਲ ਪੂਰੇ ਦੇਸ਼ ’ਚ ਲਿਆਉਣਾ ਚਾਹੁੰਦੀ ਹੈ।
ਹੱਦਬੰਦੀ ਕਮਿਸ਼ਨ ਦੇ ਮੈਂਬਰਾਂ ਦੀ ਚੋਣ ’ਤੇ ਉਠਾਏ ਸਵਾਲ
ਰਾਹੁਲ ਗਾਂਧੀ ਨੇ ਹੱਦਬੰਦੀ ਕਵਾਇਦ ਨੂੰ ਲਾਗੂ ਕਰਨ ਲਈ ਬਣਾਏ ਜਾਣ ਵਾਲੇ ਹੱਦਬੰਦੀ ਕਮਿਸ਼ਨ ਦੇ ਮੈਂਬਰਾਂ ਦੀ ਚੋਣ ’ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ 3 ਮੈਂਬਰਾਂ ’ਚੋਂ ਇਕ ਉਹੀ (ਮੁੱਖ ਚੋਣ ਕਮਿਸ਼ਨਰ) ਗਿਆਨੇਸ਼ ਕੁਮਾਰ ਹਨ, ਜਿਨ੍ਹਾਂ ਨੇ ਐੱਸ.ਆਈ.ਆਰ. ਰਾਹੀਂ ਭਾਜਪਾ ਦੇ ਨਿਰਦੇਸ਼ ’ਤੇ ਵੋਟ ਚੋਰੀ ਕਰਵਾਈ। ਦੂਜਾ ਮੈਂਬਰ ਸੁਪਰੀਮ ਕੋਰਟ ਦਾ ਜੱਜ ਹੈ, ਜਿਸ ਦੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਅਤੇ ਤੀਜੇ ਮੈਂਬਰ ਦੀ ਚੋਣ ਗਿਆਨੇਸ਼ ਕੁਮਾਰ ਆਪ ਕਰਨਗੇ। ਨਾਲ ਹੀ ਤਨਜ਼ ਕੱਸਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਇਨ੍ਹਾਂ ਨੇ ਵਿਸ਼ੇਸ਼ ਅਧਿਕਾਰ ਦਿੱਤਾ ਹੋਇਆ ਹੈ ਕਿ ਉਨ੍ਹਾਂ ਦੇ ਫ਼ੈਸਲੇ ਨੂੰ ਕੋਈ ਅਦਾਲਤ ’ਚ ਚੁਣੌਤੀ ਨਹੀਂ ਦੇ ਸਕਦਾ।
ਵਿਰੋਧੀ ਧਿਰਾਂ ਦੇ ਮੁੱਖ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ ਸਰਕਾਰ
ਕਾਂਗਰਸ ਨੇਤਾ ਨੇ ਹੱਦਬੰਦੀ ਨੂੰ ਵਿਰੋਧੀ ਧਿਰਾਂ ਦੇ ਮੁੱਖ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਜ਼ਰੀਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 2-3 ਲੋਕਾਂ ਨੂੰ ਇਧਰ ਤੋਂ ਉਧਰ ਕਰ ਦੇਣਗੇ ਤਾਂ ਚੋਣ ਹਲਕੇ ਦਾ ਪੂਰਾ ਨੇਚਰ ਬਦਲ ਜਾਏਗਾ।
ਸਮਾਜਿਕ ਨਿਆਂ ਨੂੰ 40 ਸਾਲਾਂ ਲਈ ਰੋਕ ਦਿੱਤਾ
ਰਾਹੁਲ ਗਾਂਧੀ ਨੇ ਹੱਦਬੰਦੀ ਦੀਆਂ ਸ਼ਰਤਾਂ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ 2.27 ਦੇ ਜਾਤ ਆਧਾਰਿਤ ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਆਧਾਰ ਬਣਾਉਣ ਦੀ ਥਾਂ ’ਤੇ 2011 ਦੇ ਅੰਕੜਿਆਂ ਨੂੰ ਆਧਾਰ ਬਣਾ ਰਹੀ ਹੈ, ਜਿਸ ਨਾਲ ਸਮਾਜਿਕ ਨਿਆਂ ਕਿਧਰੇ ਪਿੱਛੇ ਪੈ ਜਾਏਗਾ। ਇਸ ਨਾਲ ਓ.ਬੀ.ਸੀ., ਦਲਿਤਾਂ ਦੀ ਆਬਾਦੀ ਤਾਂ ਵਧੇਗੀ ਪਰ ਇਨ੍ਹਾਂ ਦੀ ਨੁਮਾਇੰਦਗੀ ਨਹੀਂ, ਕਿਉਂਕਿ 2011 ਦੀ ਆਬਾਦੀ ਮੁਤਾਬਿਕ ਬਣਾਈਆਂ ਐੱਸ.ਸੀ./ਐੱਸ.ਟੀ. ਦੀਆਂ ਸੀਟਾਂ 40 ਸਾਲ ਲਈ ਲਾਕ ਹੋ ਜਾਣਗੀਆਂ।
ਸੰਸਦ ਅਤੇ ਵਿਧਾਨ ਸਭਾ ’ਚ ਔਰਤਾਂ ਦੇ ਰਾਖਵੇਂਕਰਨ ਦਾ ਬਿੱਲ ਤਾਂ ਅੱਜ ਲਾਗੂ ਕੀਤਾ ਜਾ ਸਕਦਾ ਹੈ
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਸੰਸਦ ਅਤੇ ਵਿਧਾਨ ਸਭਾ ’ਚ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਨੂੰ ਰੋਕਣ ਦੇ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਹ ਬਿੱਲ ਤਾਂ ਲੋਕ ਸਭਾ ’ਚੋਂ ਪਾਸ ਹੈ, ਉਸ ਨੂੰ ਅੱਜ ਲਾਗੂ ਕੀਤਾ ਜਾ ਸਕਦਾ ਹੈ। ਉਸ ਲਈ 850 ਸੀਟਾਂ ਕਰਨ ਦੀ ਕੀ ਲੋੜ ਹੈ।
ਜੈਨ ਜ਼ੀ ਨਾਲ ਖ਼ੁਦ ਨੂੰ ਜੋੜਿਆ
ਰਾਹੁਲ ਗਾਂਧੀ ਨੇ ਆਪਣੀ ਪ੍ਰੈੱਸ ਕਾਨਫ਼ਰੰਸ ’ਚ ਕਈ ਵਾਰ ਜੈਨ ਜ਼ੀ ਸ਼ਬਦ ਦੀ ਵਰਤੋਂ ਕਰਦਿਆਂ ਨੌਜਵਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਤੋਂ ਡਰ ਨਹੀਂ ਲਗਦਾ ਅਤੇ ਹੁਣ ਉਨ੍ਹਾਂ ਨੂੰ ਆਪਣੇ ਵਰਗੇ ਜ਼ੈਨ ਜੀ ਭਾਈਵਾਲ ਮਿਲ ਗਏ ਹਨ ਜਿਨ੍ਹਾਂ ਨੂੰ ਭਾਜਪਾ ਤੋਂ ਡਰ ਨਹੀਂ ਲਗਦਾ। ਨਾਲ ਹੀ ਹੋਕਾ ਦਿੰਦਿਆਂ ਕਿਹਾ ਕਿ ਅਸੀਂ ਭਾਰਤ ਮਾਤਾ ਅਤੇ ਸੰਵਿਧਾਨ ਦੀ ਰਾਖੀ ਕਰਾਂਗੇ, ਇਨ੍ਹਾਂ ਨੂੰ ਛੱਡਾਂਗੇ ਨਹੀਂ।
ਗੱਠਜੋੜ ਭਾਈਵਾਲਾਂ ਬਾਰੇ ਸਵਾਲਾਂ ’ਤੇ ਨਹੀਂ ਦਿੱਤਾ ਸਪੱਸ਼ਟ ਜਵਾਬ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵਿਸ਼ੇਸ਼ ਇਜਲਾਸ ਤੋਂ ਦੋ ਦਿਨ ਪਹਿਲਾਂ ਕੀਤੀ ਇਸ ਪ੍ਰੈੱਸ ਕਾਨਫ਼ਰੰਸ ’ਚ ਮੁੱਖ ਤੌਰ ’ਤੇ ਸੱਤਾ ਧਿਰ ਨੂੰ ਹੀ ਨਿਸ਼ਾਨੇ ’ਤੇ ਲਿਆ ਅਤੇ ਆਪਣੇ ਗੱਠਜੋੜ ਭਾਈਵਾਲਾਂ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਬਚਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਾਡੇ ਭਾਈਵਾਲ ਸਾਡੇ ਨਾਲ ਹਨ। ਨਾਲ ਹੀ ਕਿਹਾ ਕਿ ਮੁੱਦਾ ਇਹ ਹੈ ਕਿ ਲੋਕਤੰਤਰ ’ਚ ਕਿਸਦਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਉਹ ਇਹ ਸਿਰਫ਼ ਆਪਣੇ ਭਾਈਵਾਲਾਂ ਨੂੰ ਨਹੀਂ ਸਗੋਂ ਉਨ੍ਹਾਂ (ਸਰਕਾਰ) ਦੇ ਭਾਈਵਾਲਾਂ ਜਿਵੇਂ ਜਗਨ ਮੋਹਨ ਅਤੇ ਚੰਦਰਬਾਬੂ ਨਾਇਡੂ ਨੂੰ ਕਹਿ ਰਿਹਾ ਹਾਂ। ਜ਼ਿਕਰਯੋਗ ਹੈ ਕਿ ਐਨ.ਸੀ.ਪੀ. (ਸ਼ਰਦ ਧੜੇ) ਵਲੋਂ ਬਿੱਲ ਨੂੰ ਸਮਰਥਨ ਦੇਣ ਦੇ ਕਿਆਸ ਲਗਾਏ ਜਾ ਰਹੇ ਹਨ। ਕਾਂਗਰਸ ਜੋ ਮਹਾਰਾਸ਼ਟਰ ’ਚ ਵੀ ਐਨ.ਸੀ.ਪੀ. (ਸ਼ਰਦ ਧੜੇ) ਨਾਲ ਗੱਠਜੋੜ ’ਚ ਹੈ, ਵਲੋਂ ਸਨਿਚਰਵਾਰ ਨੂੰ ਸਵੇਰੇ ਸੱਦੀ ਇੰਡੀਆ ਗੱਠਜੋੜ ਦੀ ਮੀਟਿੰਗ ’ਤੇ ਵੀ ਪਾਰਟੀ ਨੇਤਾਵਾਂ ਨੇ ਦੂਰੀ ਬਣਾਈ ਰੱਖੀ।

Ad Position 22
No active advertisement
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨੇ ਲੋਕਾਂ ਅੰਦਰ ਭਰਿਆ ਨਵਾਂ ਜੋਸ਼ ਤੇ ਉਤਸ਼ਾਹ-ਢੀਂਡਸਾ ਅਗਲੀ ਖ਼ਬਰ ਰਾਮਾ ਮੰਡੀ ਚੌਕ ਵਿਖੇ ਬੱਸਾਂ ਲਈ ਨਿਰਧਾਰਤ ਥਾਂ ਹੋਣ ਦੇ ਬਾਵਜੂਦ ਰੋਜ਼ਾਨਾ ਲੱਗਦਾ ਹੈ ਜਾਮ
Ad Position 24