06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੁਮੇਸ਼ ਧਵਨ ਵਲੋਂ ਰੋਟਰੀ ਕਲੱਬ ਨੂੰ ਰਾਸ਼ੀ ਭੇਟ <br/>

Ad Position 21
No active advertisement
ਅਜੀਤ ਡੈਸਕ 01-01-2026
ਹੁਸ਼ਿਆਰਪੁਰ, 31 ਦਸੰਬਰ (ਨਰਿੰਦਰ ਸਿੰਘ ਬੱਡਲਾ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਪ੍ਰਧਾਨ ਅਵਤਾਰ ਸਿੰਘ ਦੀ ਅਗਵਾਈ ਹੇਠ ਲੋੜਵੰਦਾਂ ਦੀ ਮਦਦ ਲਈ ਚਲਾਏ ਜਾ ਰਹੇ ਪ੍ਰੋਜੈਕਟ 'ਗਿਫ਼ਟ ਆਫ਼ ਸਾਈਟ' ਲਈ ਸਮਾਜ ਸੇਵੀ ਸੁਮੇਸ਼ ਧਵਨ ਵਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਸੁਮੇਸ਼ ਧਵਨ ਨੇ ਕਿਹਾ ਕਿ ਜੇ ਮੇਰੇ ਥੋੜ੍ਹੇ ਜਿਹੇ ਯੋਗਦਾਨ ਨਾਲ ਕਿਸੇ ਲੋੜਵੰਦ ਦੀਆਂ ਅੱਖਾਂ 'ਚ ਦੁਬਾਰਾ ਰੌਸ਼ਨੀ ਆ ਸਕਦੀ ਹੈ, ਤਾਂ ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਾਂਗਾ | ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਅੱਖਾਂ ਦੀ ਰੌਸ਼ਨੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਦਾਤ ਹੈ | ਪ੍ਰੋਜੈਕਟ 'ਗਿਫ਼ਟ ਆਫ਼ ਸਾਈਟ' ਦੇ ਚੇਅਰਮੈਨ ਰੋਟੇਰੀਅਨ ਮਨੋਜ ਓਹਰੀ ਅਤੇ ਕੋ-ਚੇਅਰਮੈਨ ਰੋਟੇਰੀਅਨ ਪ੍ਰਵੀਨ ਪਟਿਆਲ ਨੇ ਦੱਸਿਆ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਅਤੇ ਬਲੇਨੋ ਮੈਟਰੋ ਰੋਟਰੀ ਕਲੱਬ ਯੂ.ਐਸ.ਏ. ਦੇ ਸਹਿਯੋਗ ਨਾਲ ਇਹ ਪ੍ਰੋਜੈਕਟ ਵੱਡੇ ਪੱਧਰ 'ਤੇ ਚਲਾਇਆ ਜਾ ਰਿਹਾ ਹੈ | ਇਸ ਮੌਕੇ ਰੋਟੇਰੀਅਨ ਮਨੋਜ ਓਹਰੀ, ਪਰਵੀਨ ਪਟਿਆਲ, ਜਤਿੰਦਰ ਕੁਮਾਰ, ਡੀ.ਪੀ. ਕਥੂਰੀਆ, ਜਸਵੰਤ ਸਿੰਘ ਭੋਗਲ, ਰਜਨੀਸ਼ ਕੁਮਾਰ ਗੁਲਿਆਨੀ, ਵਿਕਰਮ ਸ਼ਰਮਾ, ਕੁਲਜੀਤ ਸਿੰਘ ਸੈਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਧ ਮਹਾਰਾਜ ਦੀ ਦੀ ਬਰਸੀ ਮਨਾਈ <br/> ਅਗਲੀ ਖ਼ਬਰ ਪ੍ਰੋ.ਗੁਰਵਿੰਦਰ ਕੌਰ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ <br/>
Ad Position 24
No active advertisement