06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪ੍ਰੋ.ਗੁਰਵਿੰਦਰ ਕੌਰ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 01-01-2026
ਹੁਸ਼ਿਆਰਪੁਰ, 31 ਦਸੰਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਵਿਚ ਐਸੋਸੀਏਟ ਪ੍ਰੋ. ਤੇ ਮੁਖੀ ਖੇਡ ਵਿਭਾਗ ਗੁਰਵਿੰਦਰ ਕੌਰ ਦੀ ਸੇਵਾਮੁਕਤੀ 'ਤੇ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਾਲਜ ਪਿ੍ੰਸੀਪਲ ਪ੍ਰੋ. ਡਾ. ਵਿਨੇ ਕੁਮਾਰ ਵੱਲੋਂ ਮੈਡਮ ਗੁਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਡਾ. ਲਖਵਿੰਦਰ ਸਿੰਘ, ਰਿਟਾ. ਕੈਪਟਨ ਕਰਨੈਲ ਸਿੰਘ, ਅਰਸ਼ਦੀਪ ਕੌਰ ,ਗੁਰਜੀਤ ਸਿੰਘ , ਗੁਰਬਖਸ਼ੀਸ਼ ਸਿੰਘ ,ਹਰਭਜਨ ਸਿੰਘ, ਮਨਦੀਪ ਕੌਰ ਕਾਲਜ ਮੈਨੇਜਿੰਗ ਕਮੇਟੀ ਸਕੱਤਰ ਆਰ. ਐਮ. ਭੱਲਾ, ਉਪ ਪ੍ਰਧਾਨ ਵਾਈ. ਪੀ. ਜੋਸ਼ੀ, ਜੁਆਇੰਟ ਸੈਕਟਰੀ ਸ਼ਰਨਜੀਤ ਸੈਣੀ ਅਤੇ ਹੋਰਨਾਂ ਦਾ ਨਿੱਘਾ ਸਵਾਗਤ ਕੀਤਾ | ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਨੇ ਉਨ੍ਹਾਂ ਨੂੰ ਸੇਵਾਮੁਕਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ | ਸਮਾਗਮ ਦੌਰਾਨ ਸਟਾਫ਼ ਮੈਂਬਰਾਂ ਡਾ. ਪ੍ਰਦੀਪ ਕੌਰ, ਡਾ. ਸਤਵਿੰਦਰ ਕੌਰ ਅਤੇ ਵਿਨੋਦ ਵੱਲੋਂ ਉਨ੍ਹਾਂ ਨਾਲ ਬਿਤਾਏ ਨਿੱਘੇ ਪਲਾਂ ਨੂੰ ਯਾਦ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਵਿਨੇ ਕੁਮਾਰ ਨੇ ਕਿਹਾ ਕਿ ਮੈਡਮ ਗੁਰਵਿੰਦਰ ਕੌਰ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਵਿਚ ਉਨ੍ਹਾਂ ਕੋਈ ਕਸਰ ਨਹੀਂ ਛੱਡੀ | ਮੰਚ ਸੰਚਾਲਨ ਡਾ. ਵਰਸ਼ਾ ਮਹਿੰਦਰਾ ਵੱਲੋਂ ਬਾਖ਼ੂਬੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੁਮੇਸ਼ ਧਵਨ ਵਲੋਂ ਰੋਟਰੀ ਕਲੱਬ ਨੂੰ ਰਾਸ਼ੀ ਭੇਟ <br/> ਅਗਲੀ ਖ਼ਬਰ ਅਸ਼ੋਕ ਬਡੇਸਰੋਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਨਿਯੁਕਤ <br/>
Ad Position 24
No active advertisement