05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਅੱਡਾ ਝੁੰਗੀਆਂ ’ਚ ਲੱਗ ਰਹੇ ਟ੍ਰੈਫਿਕ ਜਾਮ ਨੇ ਰਾਹਗੀਰਾਂ ਦਾ ਜਿਊਣਾ ਕੀਤਾ ਮੁਹਾਲ

ਬੀਣੇਵਾਲ, 5 ਅਗਸਤ (ਬੈਜ ਚੌਧਰੀ)- ਗੜ੍ਹਸ਼ੰਕਰ ਨੰਗਲ ਮੇਨ ਰੋਡ ’ਤੇ ਪੈਂਦੇ ਅੱਡਾ ਝੁੰਗੀਆਂ (ਬੀਣੇਵਾਲ) ਵਿਚ ਅੱਜ-ਕੱਲ੍ਹ ਟਰੈਫ਼ਿਕ ਦਾ ਬਹੁਤ ਬੁਰਾ ਹਾਲ ਹੈ ਜਿਸ ਕਰਕੇ ਇਸ ਅੱਡੇ ਤੋਂ ਲੰਘਣ ਵਾਲੇ ਹਰ ਛੋਟੇ ਵੱਡੇ ਵਾਹਨ ਚਾਲਕਾਂ ਨੂੰ ਘੰਟਿਆਂ ਬੱਧੀ ਜਾਮ ਵਿਚ ਫਸ ਕੇ ਪ੍ਰੇਸ਼ਾਨ ਹੋਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਹ ਅੱਡਾ ਝੁੰਗੀਆਂ ਬੀਤ ਇਲਾਕੇ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਦਾ ਮੁੱਖ ਵਪਾਰਕ ਕੇਂਦਰ ਤੇ ਗੜ੍ਹਸ਼ੰਕਰ ਤੋਂ ਆਉਣ ਜਾਣ ਵਾਲੇ ਵਾਹਨਾਂ ਲਈ, ਨੰਗਲ-ਊਨਾ ਸਮੇਤ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ਨੂੰ ਜਾਣ ਵਾਲਾ ਇਹ ਮੁੱਖ ਮਾਰਗ ਹੈ।

Ad Position 21
No active advertisement
ਅੱਡਾ ਝੁੰਗੀਆਂ ਵਿਚ ਦਿਨ ਵੇਲੇ ਜਾਮ ਵਿਚ ਫਸੇ ਵਾਹਨ ਚਾਲਕ। ਤਸਵੀਰ : ਬੈਜ ਚੌਧਰੀ 06-08-2026
ਬੀਣੇਵਾਲ, 5 ਅਗਸਤ (ਬੈਜ ਚੌਧਰੀ)- ਗੜ੍ਹਸ਼ੰਕਰ ਨੰਗਲ ਮੇਨ ਰੋਡ ’ਤੇ ਪੈਂਦੇ ਅੱਡਾ ਝੁੰਗੀਆਂ (ਬੀਣੇਵਾਲ) ਵਿਚ ਅੱਜ-ਕੱਲ੍ਹ ਟਰੈਫ਼ਿਕ ਦਾ ਬਹੁਤ ਬੁਰਾ ਹਾਲ ਹੈ ਜਿਸ ਕਰਕੇ ਇਸ ਅੱਡੇ ਤੋਂ ਲੰਘਣ ਵਾਲੇ ਹਰ ਛੋਟੇ ਵੱਡੇ ਵਾਹਨ ਚਾਲਕਾਂ ਨੂੰ ਘੰਟਿਆਂ ਬੱਧੀ ਜਾਮ ਵਿਚ ਫਸ ਕੇ ਪ੍ਰੇਸ਼ਾਨ ਹੋਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਇਹ ਅੱਡਾ ਝੁੰਗੀਆਂ ਬੀਤ ਇਲਾਕੇ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਦਾ ਮੁੱਖ ਵਪਾਰਕ ਕੇਂਦਰ ਤੇ ਗੜ੍ਹਸ਼ੰਕਰ ਤੋਂ ਆਉਣ ਜਾਣ ਵਾਲੇ ਵਾਹਨਾਂ ਲਈ, ਨੰਗਲ-ਊਨਾ ਸਮੇਤ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਅਸਥਾਨਾਂ ਨੂੰ ਜਾਣ ਵਾਲਾ ਇਹ ਮੁੱਖ ਮਾਰਗ ਹੈ। ਪੰਡੋਰੀ ਤੋਂ ਮੈਹਿੰਦਵਾਣੀ ਸੜਕ ਟੁੱਟਣ ਕਰਕੇ ਇਸ ਰਸਤੇ ਵੱਡੀ ਗਿਣਤੀ ’ਚ ਟਰੈਫ਼ਿਕ ਡਾਇਵਰਟ ਹੋ ਕੇ ਹਿਮਾਚਲ ਪ੍ਰਦੇਸ਼ ਤੋਂ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਓਵਰ ਲੋਡ ਟਿੱਪਰ ਵੀ 24 ਘੰਟੇ ਇਸ ਅੱਡੇ ਤੋਂ ਹੋ ਕੇ ਲੰਘਦੇ ਹਨ। ਇਹਨਾਂ ਟਿੱਪਰਾਂ ਕਰਕੇ ਅੱਡੇ ਵਿਚ ਹਰ ਵਕਤ ਟ੍ਰੈਫਿਕ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਬੇਸ਼ੱਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਦਿਨ ਵੇਲੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਟਿੱਪਰਾਂ ਦੇ ਚੱਲਣ ਦੀ ਮਨਾਹੀ ਹੈ ਪਰ ਇਹ ਟਿੱਪਰ ਦਿਨ ਰਾਤ ਸ਼ਰੇਆਮ ਚਲਦੇ ਹਨ। ਪੁਲਿਸ ਤੰਤਰ ਦੀ ਗੱਲ ਕਰੀਏ ਤਾਂ ਪੁਲਿਸ ਕਰਮਚਾਰੀ ਮਾਮੂਲੀ ਚਲਾਨ (ਆਨਲਾਈਨ) ਕੱਟ ਕੇ ਕਾਨੂੰਨੀ ਜ਼ਾਬਤਾ ਪੂਰਾ ਕਰਨ ਨੂੰ ਤਰਜੀਹ ਦਿੰਦੇ ਹਨ। ਟਰਾਂਸਪੋਰਟ ਵਿਭਾਗ ਦਾ ਤਾਂ ਰੱਬ ਹੀ ਰਾਖਾ ਹੈ ਆਰ.ਟੀ.ਏ. ਹੁਸ਼ਿਆਰਪੁਰ ਮੈਡਮ ਅਮਨਦੀਪ ਕੌਰ ਘੁੰਮਣ ਨੇ ਮਸਲਾ ਹੱਲ ਤਾਂ ਕੀ ਕਰਨਾ ਫ਼ੋਨ ਵੀ ਅਟੈਂਡ ਨਹੀਂ ਕਰਦੇ। ਬੱਸ ਅੱਡੇ ਦੇ ਦੁਕਾਨਦਾਰਾਂ ਡਾ. ਬਲਵੀਰ ਸਿੰਘ ਸ਼ੇਰਗਿੱਲ, ਰਾਹੁਲ ਕੌਛੜ, ਮਹਿੰਦਰ ਸਿੰਘ ਨੰਬਰਦਾਰ ਪ੍ਰਧਾਨ ਵਪਾਰ ਮੰਡਲ, ਅਮਨਦੀਪ ਚੇਚੀ ਬੀਣੇਵਾਲ, ਅਜੈਬ ਸਿੰਘ ਬੋਪਾਰਾਏ, ਰਾਜਨ ਸ਼ਰਮਾ ਲੋਚੂ, ਹੁਸਨ ਲਾਲ ਲੰਬੜਦਾਰ, ਅਵਤਾਰ ਕਟਾਰੀਆ ਡੱਲੇਵਾਲ, ਧੀਰਜ ਕੁਮਾਰ ਸਾਬਕਾ ਸਰਪੰਚ, ਕਮਲ ਕਟਾਰੀਆ ਸੰਮਤੀ ਮੈਂਬਰ, ਮੋਹਨ ਲਾਲ ਬਿੱਲੂ, ਜਰਨੈਲ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸੋਢੀ ਸਰਪੰਚ, ਰਾਜਵਿੰਦਰ ਸਿੰਘ ਸਾਬਕਾ ਸਰਪੰਚ, ਕਰਨ ਸ਼ਰਮਾ ਜਗਾਤਪੁਰ, ਰਾਜੀਵ ਕੁਮਾਰ ਰਿੰਕੂ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਡਾ ਝੁੰਗੀਆਂ ਵਿਚ ਟਰੈਫ਼ਿਕ ਜਾਮ ਦਾ ਪੱਕਾ ਹੱਲ ਕੱਢਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼ ਦੇ ਮਨਿਸਟਰੀਅਲ ਕਾਮਿਆਂ ਵਲੋਂ 2 ਰੋਜ਼ਾ ਕਲਮਛੋੜ/ਕੰਪਿਊਟਰ ਬੰਦ ਹੜਤਾਲ ਸ਼ੁਰੂ ਅਗਲੀ ਖ਼ਬਰ ਆਮ ਆਦਮੀ ਪਾਰਟੀ ਦਾ ਵਰਕਰ ਜ਼ਮੀਨ ਮਾਲਕੀ ਲਈ ਹੋ ਰਿਹੈ ਖੱਜਲ ਖ਼ੁਆਰ
Ad Position 24
No active advertisement