ਸਵ. ਮਾਤਾ ਬਿਮਲਾ ਚੌਧਰੀ ਦੀ ਯਾਦ ਕਰਵਾਏ ਸਮਾਗਮ ਦੌਰਾਨ ਹਾਜ਼ਰ ਵੱਖ ਵੱਖ ਜਥੇਬੰਦੀਆ ਦੇ ਆਗੂ ਤੇ ਸੰਗਤਾਂ।
ਮਾਤਾ ਬਿਮਲਾ ਚੌਧਰੀ ਜੀ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਮਾਤਾ ਬਿਮਲਾ ਚੌਧਰੀ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਯਾਦਗਾਰੀ ਪ੍ਰਾਰਥਨਾ ਸਭਾ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਹੁਸ਼ਿਆਰਪੁਰ, 13 ਨਵੰਬਰ (ਬਲਜਿੰਦਰਪਾਲ ਸਿੰਘ)-ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਮਾਤਾ ਬਿਮਲਾ ਚੌਧਰੀ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਯਾਦਗਾਰੀ ਪ੍ਰਾਰਥਨਾ ਸਭਾ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ, ਬਿਸ਼ਪ ਬਲਵੀਰ ਯੂ. ਕੇ, ਸੰਤ ਵਿਜੇ ਚੇਅਰਮੈਨ ਵਾਇਸ ਆਫ ਗਾਡ ਮਨਿਸਟਰੀ, ਬਿਸ਼ਪ ਮੋਹਨ ਮਸੀਹ, ਬਿਸ਼ਪ ਰੋਬਰਟ ਜੇਮਸ,ਮੈਡਮ ਸਨੇਹ ਰਾਜ,ਪਾਸਟਰ ਪਟੇਲ ਕਲਿਆਣ, ਪਾਸਟਰ ਸਤਪਾਲ ਹਰਚੋਵਾਲ,ਪਾਸਟਰ ਵਿਜੇ ਨੰਦਾ ਪ੍ਰਧਾਨ, ਪਾਸਟਰ ਤਰਸੇਮ ਮਸੀਹ, ਪਾਸਟਰ.ਕੁਲਵਿੰਦਰ ਮਸੀਹ, ਆਰਿਫ ਮਸੀਹ ਚੌਹਾਨ, ਮਨੋਜ ਕੁਮਾਰ ਕੈਨੇਡੀ,ਜੋਗਾ ਅਟਵਾਲ, ਗੁਰਬਾਜ ਤੇ ਪਾਸਟਰ ਸੰਜੇ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸਵ. ਮਾਤਾ ਬਿਮਲਾ ਚੌਧਰੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਚੌਧਰੀ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ। ਇਸ ਮੌਕੇ ਐਲਿਕਸ ਚੌਧਰੀ , ਏਡਨ ਲਾਰੈਂਸ ਨੇ ਕਵਿਤਾ ਰਾਹੀਂ ਭਾਵੁਕ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਰਪੰਚ ਬੀਬੀ ਸੰਤੋਸ਼, ਕ੍ਰਿਪਾਲ ਸਿੰਘ, ਗੁਰਵਿੰਦਰ ਸਿੰਘ,ਲਖਵੀਰ ਸਿੰਘ, ਸੁਖਵਿੰਦਰ ਕੌਰ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।