ਕਿਰਤੀ ਕਿਸਾਨ ਯੂਨੀਅਨ ਹਲਕਾ ਚੱਬੇਵਾਲ ਦੇ ਹੋਏ ਇਜਲਾਸ ਉਪਰੰਤ ਕਿਸਾਨਾਂ ਨਾਲ ਜਗਤਾਰ ਸਿੰਘ ਭਿੰਡਰ, ਸੁਖਵਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਤਨੂੰਲੀ, ਮਨਜੀਤ ਸਿੰਘ ਸੀਣਾ ਤੇ ਹੋਰ।
ਕਿਰਤੀ ਕਿਸਾਨ ਯੂਨੀਅਨ ਹਲਕਾ ਚੱਬੇਵਾਲ ਦਾ ਇਜਲਾਸ ਹੋਇਆ
ਸਵਾਲ ਪੁੱਛਣ ’ ਤੇ ਨੌਜਵਾਨ ਨਾਲ ਬਦਸਲੂਕੀ ਕਰਨ ਦੀ ਘਟਨਾ ਬੇਹੱਦ ਸ਼ਰਮਨਾਕ - ਲਵ ਕੁਮਾਰ ਗੋਲਡੀ
ਗੜ੍ਹਸ਼ੰਕਰ, 5 ਅਗਸਤ (ਧਾਲੀਵਾਲ) - ਇੱਥੋਂ ਦੇ ਨਜ਼ਦੀਕੀ ਪਿੰਡ ਅਕਾਲਗੜ੍ਹ ਵਿਖੇ ਹਲਕਾ ਵਿਧਾਇਕ ਨੂੰ ਪਿੰਡ ਦੇ ਨੌਜਵਾਨ ਵਲੋਂ ਗੜ੍ਹਸ਼ੰਕਰ ਸ਼ਹਿਰ ’ਚ ਪਾਬੰਦੀ ਦੇ ਬਾਵਜੂਦ ਦਿਨ ਵੇਲੇ ਟਿੱਪਰ ਚੱਲਣ ਦਾ ਮਾਮਲਾ ਉਠਾਏ ਜਾਣ ’ਤੇ ਕਥਿਤ ਤੌਰ ’ਤੇ ਵਿਧਾਇਕ ਵਲੋਂ ਗੰਨਮੈਨਾਂ ਨੂੰ ਨੌਜਵਾਨ ਨੂੰ ਗੱਡੀ ’ਚ ਸੁੱਟਣ ਦਾ ਕਹਿਣ ’ ਤੇ ਨੌਜਵਾਨ ਹਰਪ੍ਰੀਤ ਸਿੰਘ ਨਾਲ ਕੀਤੀ ਬਦਲਸੂਲਕੀ ਦੀ ਘਟਨਾ ਨੂੰ ਲੈ ਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਪੀੜਤ ਹਰਪ੍ਰੀਤ ਸਿੰਘ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਸਵਾਲ ਪੁੱਛਣ ’ਤੇ ਨੌਜਵਾਨ ਨਾਲ ਬਦਸਲੂਕੀ ਕਰਨਾ ਬੇਹੱਦ ਸ਼ਰਮਨਾਕ ਹੈ।
ਪ
ਪਿੰਡ ਅਕਾਲਗੜ੍ਹ ਵਿਖੇ ਨੌਜਵਾਨ ਹਰਪ੍ਰੀਤ ਸਿੰਘ ਤੇ ਉਸਦੇ ਪਰਿਵਾਰ ਨੂੰ ਮਿਲਣ ਸਮੇਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ। ਤਸਵੀਰ : ਧਾਲੀਵਾਲ
06-08-2026
ਗੜ੍ਹਸ਼ੰਕਰ, 5 ਅਗਸਤ (ਧਾਲੀਵਾਲ) - ਇੱਥੋਂ ਦੇ ਨਜ਼ਦੀਕੀ ਪਿੰਡ ਅਕਾਲਗੜ੍ਹ ਵਿਖੇ ਹਲਕਾ ਵਿਧਾਇਕ ਨੂੰ ਪਿੰਡ ਦੇ ਨੌਜਵਾਨ ਵਲੋਂ ਗੜ੍ਹਸ਼ੰਕਰ ਸ਼ਹਿਰ ’ਚ ਪਾਬੰਦੀ ਦੇ ਬਾਵਜੂਦ ਦਿਨ ਵੇਲੇ ਟਿੱਪਰ ਚੱਲਣ ਦਾ ਮਾਮਲਾ ਉਠਾਏ ਜਾਣ ’ਤੇ ਕਥਿਤ ਤੌਰ ’ਤੇ ਵਿਧਾਇਕ ਵਲੋਂ ਗੰਨਮੈਨਾਂ ਨੂੰ ਨੌਜਵਾਨ ਨੂੰ ਗੱਡੀ ’ਚ ਸੁੱਟਣ ਦਾ ਕਹਿਣ ’ ਤੇ ਨੌਜਵਾਨ ਹਰਪ੍ਰੀਤ ਸਿੰਘ ਨਾਲ ਕੀਤੀ ਬਦਲਸੂਲਕੀ ਦੀ ਘਟਨਾ ਨੂੰ ਲੈ ਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋਂ ਪੀੜਤ ਹਰਪ੍ਰੀਤ ਸਿੰਘ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੀ ਹੈ। ਇਸ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਸਵਾਲ ਪੁੱਛਣ ’ਤੇ ਨੌਜਵਾਨ ਨਾਲ ਬਦਸਲੂਕੀ ਕਰਨਾ ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਡੀ.ਵੀ.ਆਰ. ਚੁੱਕਣਾ ਤੇ ਵਾਰ ਵਾਰ ਨੌਜਵਾਨ ਘਰ ਪੁਲਿਸ ਭੇਜਣ ਨਾਲ ਕਿਸੇ ਨੂੰ ਡਰਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਦੀ ਅਜੇ ਸ਼ੁਰੂਆਤ ਹੋਈ ਹੈ ਅੱਗੇ ਅੱਗੇ ਦੇਖੋ ਕੀ ਹੁੰਦਾ। ਉਨ੍ਹਾਂ ਕਿਹਾ ਕਿ ਵਿਧਾਇਕੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾ ਅਜਿਹਾ ਕਿਸੇ ਵੀ ਸਰਕਾਰ ਵਿਚ ਨਹੀਂ ਹੋਇਆ ਜੋ ਹੁਣ ਬਦਲਾਅ ਦੇ ਨਾਂਅ ’ਤੇ ਆਈ ਸਰਕਾਰ ਦੇ ਰਾਜ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿ ਸਰਕਾਰੀ ਤੰਤਰ ਦੀ ਸ਼ਹਿ ’ਤੇ ਧੱਕੇ ਨਾਲ ਜ਼ਮੀਨਾਂ ਹੜੱਪਣ ਦੇ ਮਾਮਲੇ ਵੀ ਜਲਦ ਨਸ਼ਰ ਕੀਤੇ ਜਾਣਗੇ ਤੇ ਕੁੱਝ ਮਹੀਨਿਆਂ ਤੱਕ ਸੱਤਾਧਾਰੀਆਂ ਦੀ ਸ਼ਹਿ ’ਤੇ ਲੋਕਾਂ ਨਾਲ ਧੱਕਾ ਕਰਨ ਵਾਲੇ ਪੁਲਿਸ ਮੁਲਾਜ਼ਮ ਵੀ ਜਵਾਬਦੇਹ ਬਣਾਏ ਜਾਣਗੇ। ਇਸ ਮੌਕੇ ਦਵਿੰਦਰ ਸਿੰਘ, ਕਸ਼ਮੀਰ ਸਿੰਘ ਚਾਹਲਪੁਰ, ਸਾਬਕਾ ਸਰਪੰਚ ਦਿਲਾਵਰ ਸਿੰਘ ਤੇ ਹੋਰ ਹਾਜ਼ਰ ਹੋਏ।