ਤਲਵਾੜਾ, 4 ਜਨਵਰੀ (ਮਹਿਤਾ)- ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਸ. ਕੇ. ਪੀ. ਸੰਧੂ ਨੇ ਦੱਸਿਆ ਕਿ ਅੱਜ 5 ਜਨਵਰੀ ਦਿਨ ਸੋਮਵਾਰ ਨੂੰ ਹਲਕਾ ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਸਵੇਰੇ 10 ਵਜੇ ਤੋਂ 12 ਵਜੇ ਤੱਕ ਤਲਵਾੜਾ ਖੇਤਰ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਮੁੱਖ ਦਫ਼ਤਰ ਆਮ ਆਦਮੀ ਪਾਰਟੀ ਤਲਵਾੜਾ ਵਿਖੇ ਬੈਠਣਗੇ | ਉਨ੍ਹਾਂ ਦੱਸਿਆ ਕਿ ਕੋਈ ਵੀ ਹਲਕਾ ਨਿਵਾਸੀ ਆਪਣੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਲਈ ਵਿਧਾਇਕ ਸਾਹਿਬ ਨੂੰ ਸਿੱਧੇ ਤੌਰ 'ਤੇ ਆ ਕੇ ਮਿਲ ਸਕਦਾ ਹੈ |