14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਪੂਰ ਜਿਊਲਰਜ਼ ਗੜ੍ਹਸ਼ੰਕਰ ਵਲੋਂ ਗਹਿਣਿਆਂ ਦੀ ਖ਼ਰੀਦ ਲਈ ਸਮਾਰਟ ਪ੍ਰੋਗਰਾਮ ਜਾਰੀ

Ad Position 21
No active advertisement
ਅਜੀਤ ਡੈਸਕ 05-01-2026
ਗੜ੍ਹਸ਼ੰਕਰ, 4 ਜਨਵਰੀ (ਧਾਲੀਵਾਲ)-ਗਹਿਣਿਆਂ ਦੇ ਨਾਮੀ ਕਾਰੋਬਾਰੀ ਕਪੂਰ ਜਿਊਲਰਜ਼ ਨੇੜੇ ਬੰਗਾ ਚੌਂਕ ਗੜ੍ਹਸ਼ੰਕਰ ਵੱਲੋਂ ਗਹਿਣਿਆਂ ਦੀ ਖ਼ਰੀਦ ਲਈ ਸਮਾਰਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਕਪੂਰ ਜਿਊਲਰਜ਼ ਦੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਕਪੂਰ ਅਤੇ ਰਾਕੇਸ਼ ਕਪੂਰ ਨੇ ਦੱਸਿਆ ਕਿ ਸੋਨੇ ਅਤੇ ਹੋਰ ਗਹਿਣਿਆਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਗ੍ਰਾਹਕਾਂ ਲਈ ਗਹਿਣੇ ਖ਼ਰੀਦਣ ਦੇ ਸਮਾਰਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਜਿਊਲਰੀ ਪ੍ਰਚੇਜ਼ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਾਹਕ ਹੁਣ ਮਹੀਨਾਵਾਰ ਪੇਮੈਂਟ ਕਿਸ਼ਤ ਦੇ ਰੂਪ ਵਿਚ ਦੇ ਕੇ ਬੋਨਸ ਹਾਸਿਲ ਸਕਣਗੇ | ਉਨ੍ਹਾਂ ਦੱਸਿਆ ਕਿ ਗੋਲਡ ਸੇਵਿੰਗ ਸਕੀਮ ਤਹਿਤ ਗ੍ਰਾਹਕ ਘੱਟ ਤੋਂ ਘੱਟ ਇਕ ਹਜ਼ਾਰ ਰੁਪਏ ਦੀ ਮਹੀਨਾਵਾਰ ਕਿਸ਼ਤ ਅਦਾ ਕਰ ਸਕੇਗਾ ਤੇ ਸਾਲ ਵਿਚ ਗ੍ਰਾਹਕ ਨੂੰ ਸਿਰਫ਼ 11 ਕਿਸ਼ਤਾਂ ਦੀ ਅਦਾਇਗੀ ਕਰਨੀ ਪਵੇਗੀ ਤੇ ਕਪੂਰ ਜਿਊਲਰਜ਼ ਗ੍ਰਾਹਕ ਨੂੰ ਇਕ ਕਿਸ਼ਤ ਬੋਨਸ ਵਜੋਂ ਅਦਾ ਕਰੇਗਾ | ਕਪੂਰ ਬ੍ਰਦਰਜ਼ ਨੇ ਦੱਸਿਆ ਕਿ ਗ੍ਰਾਹਕ ਸਾਲ ਦੀਆਂ 11 ਕਿਸ਼ਤਾਂ ਦੀ ਅਦਾਇਗੀ ਕਰਕੇ 12 ਕਿਸ਼ਤਾਂ ਦੇ ਮੁੱਲ ਦੇ ਗਹਿਣੇ ਖ਼ਰੀਦ ਕਰ ਸਕੇਗਾ | ਉਨ੍ਹਾਂ ਦੱਸਿਆ ਕਿ ਇਸ ਵਾਸਤੇ ਗ੍ਰਾਹਕ ਨੂੰ ਸਾਡੇ ਸ਼ੋਅ ਰੂਮ ਵਿਚ ਆਉਣ ਦੀ ਵੀ ਜ਼ਰੂਰਤ ਨਹੀਂ | ਉਨ੍ਹਾਂ ਕਿਹਾ ਗ੍ਰਾਹਕ ਦੇ ਬੈਂਕ ਖਾਤੇ ਵਿਚੋਂ ਹਰ ਮਹੀਨੇ ਕਿਸ਼ਤ ਦੀ ਰਕਮ ਕੱਟੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗ੍ਰਾਹਕ ਨੂੰ 11 ਕਿਸ਼ਤਾਂ ਨਾਲ ਇਕ ਕਿਸ਼ਤ ਦਾ ਬੋਨਸ ਅਤੇ 22 ਕਿਸ਼ਤਾਂ 'ਤੇ 3 ਕਿਸ਼ਤਾਂ ਦਾ ਬੋਨਸ ਮਿਲੇਗਾ | ਇਨ੍ਹਾਂ ਕਿਸ਼ਤਾਂ ਦੀ ਰਕਮ ਨਾਲ ਗ੍ਰਾਹਕ ਸੋਨਾ, ਹੀਰੇ ਅਤੇ ਚਾਂਦੀ ਦੀ ਖ਼ਰੀਦ ਕਰ ਸਕੇਗਾ | ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਯੁੱਗ ਵਿਚ ਗ੍ਰਾਹਕ ਇਕ ਛੋਟੀ ਜਿਹੀ ਬੱਚਤ ਨਾਲ ਵੱਡਾ ਲਾਭ ਪ੍ਰਾਪਤ ਕਰ ਸਕੇਗਾ | ਕਪੂਰ ਬ੍ਰਦਰਜ਼ ਨੇ ਦੱਸਿਆ ਕਿ ਹੁਣ ਗ੍ਰਾਹਕਾਂ ਦੀ ਸੁਵਿਧਾ ਲਈ ਗੜ੍ਹਸ਼ੰਕਰ ਵਿਚ ਡਾਇਮੰਡ ਟੈਸਟਿੰਗ ਮਸ਼ੀਨ ਵੀ ਉਪਲਬਧ ਕਰਾ ਦਿੱਤੀ ਗਈ ਹੈ ਤੇ ਗ੍ਰਾਹਕ ਹੁਣ ਗੜ੍ਹਸ਼ੰਕਰ ਵਿਚ ਹੀ ਸਾਡੇ ਪਾਸ ਹੀਰਿਆਂ ਦੀ ਪਰਖ ਕਰਵਾ ਸਕਣਗੇ | ਕਪੂਰ ਬ੍ਰਦਰਜ਼ ਨੇ ਇਲਾਕਾ ਵਾਸੀਆਂ ਨੂੰ ਗਹਿਣਿਆਂ ਦੀ ਖ਼ਰੀਦ ਦੇ ਸਮਾਰਟ ਪ੍ਰੋਗਰਾਮ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਬਾਬਾ ਘੜੇ ਦਾਸ ਦੀ 36ਵੀਂ ਬਰਸੀ ਸਬੰਧੀ ਤਿਆਰੀਆਂ ਮੁਕੰਮਲ
Ad Position 24