ਹੁਸ਼ਿਆਰਪੁਰ, 5 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੁਦਰਤੀ ਸਰੋਤਾਂ ਨੂੰ ਬਚਾਉਣਾ ਸਮੇਂ ਦੀ ਅਹਿਮ ਜ਼ਰੂਰਤ ਹੈ, ਹਰ ਤੰਦਰੁਸਤੀ, ਸਮਾਜਿਕ ਤੇ ਆਰਥਿਕ ਖ਼ੁਸ਼ਹਾਲੀ ਦਾ ਮੁੱਖ ਆਧਾਰ ਵੀ ਦਰੱਖਤ ਹੀ ਹਨ ਅਤੇ ਅਜਿਹੇ 'ਚ ਅਜਿਹੇ 'ਚ ਦਰੱਖਤਾਂ ਦੀ ਕਟਾਈ 'ਤੇ ਪੂਰਨ ਪਾਬੰਦੀ ਲਗਾਉਣਾ ਸ਼ਲਾਘਾਯੋਗ ਕਦਮ ਹੈ | ਪਾਬੰਦੀ ਲਗਾਉਣ 'ਤੇ ਲੇਬਰ ਪਾਰਟੀ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਬਿਊਨਲ ਦਾ ਧੰਨਵਾਦ ਕਰਦਿਆਂ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਪੰਜਾਬ ਦੇ ਵਾਤਾਵਰਨ ਨੂੰ ਬਚਾਉਣ ਅਤੇ ਉਸ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਚੁੱਕੇ ਗਏ ਇਸ ਕਦਮ ਨਾਲ ਲੋਕਾਂ 'ਚ ਜਾਗਰੂਕਤਾ ਪੈਦਾ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਹੁਤ ਘੱਟ ਜੰਗਲੀ ਰਕਬਾ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ 'ਚ ਆਬਾਦੀ ਵੱਧ ਰਹੀ ਹੈ ਤੇ ਦਰੱਖਤਾਂ ਦੀ ਗਿਣਤੀ ਲਗਾਤਾਰ ਘਟਣ ਕਾਰਨ ਕਾਰਬਨ-ਡਾਇਕਸਾਇਡ ਅਤੇ ਹੋਰ ਵਿਨਾਸ਼ ਕਾਰੀ ਗੈਸਾਂ ਵਿਚ ਵਾਧਾ ਹੋ ਰਿਹਾ ਹੈ ਤੇ ਉਨ੍ਹਾਂ ਵਿਨਾਸ਼ਕਾਰੀ ਗੈਸਾਂ ਨੂੰ ਸੋਕ ਕਰਨ ਵਾਸਤੇ ਦਰਖਤਾਂ ਦੀ ਭਾਰੀ ਜ਼ਰੂਰਤ ਹੈ | ਇਸ ਮੌਕੇ ਭੁਪਿੰਦਰ, ਕਸ਼ਮੀਰ ਕੌਰ, ਗਿਆਨ ਚੰਦ, ਜਸਵੀਰ ਕੌਰ, ਰਮਨਪ੍ਰੀਤ ਸਿੰਘ, ਦਲਜੀਤ ਸਿੰਘ, ਬਿਮਲਾ ਦੇਵੀ, ਕਮਲਜੀਤ ਕੌਰ, ਹਰਬੰਸ ਸਿੰਘ ਆਦਿ ਹਾਜ਼ਰ ਸਨ |
ਪੰਜਾਬ 'ਚ ਦਰੱਖਤਾਂ ਦੀ ਕਟਾਈ 'ਤੇ ਪਾਬੰਦੀ ਲਗਾਉਣਾ ਸ਼ਲਾਘਾਯੋਗ ਫ਼ੈਸਲਾ - ਧੀਮਾਨ
ਅਜੀਤ ਡੈਸਕ
06-01-2026