14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡੀ. ਏ. ਵੀ. ਕਾਲਜ 'ਚ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਲਗਾਇਆ

Ad Position 21
No active advertisement
ਅਜੀਤ ਡੈਸਕ 25-01-2026
ਹੁਸ਼ਿਆਰਪੁਰ, 24 ਜਨਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਡਾਈਟ ਹੁਸ਼ਿਆਰਪੁਰ ਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਲੋਂ 'ਮਿਲ ਕੇ ਸਿੱਖਿਆ : ਪੂਰਨਤਾ ਦੀ ਅਭਿਵਿਅਕਤੀ - ਇਕ ਸਮੱਗਰਿਕ ਅਤੇ ਵਿਸ਼ਵ ਪੱਧਰੀ ਦਿ੍ਸ਼ਟੀਕੋਣ' ਵਿਸ਼ੇ 'ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੇ ਸ਼ੁਰੂਆਤ ਮੌਕੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਵਲੋਂ ਸਾਰੇ ਮਹਿਮਾਨਾਂ ਦਾ ਰਸਮੀ ਸਵਾਗਤ ਕੀਤਾ ਗਿਆ | ਡਾ. ਸਿਖਾ ਸ਼ਰਮਾ ਵਲੋਂ ਡਾਈਟ ਹੁਸ਼ਿਆਰਪੁਰ ਅਤੇ ਡੀ.ਏ.ਵੀ. ਕਾਲਜ ਬਾਰੇ ਭਾਗੀਦਾਰਾਂ ਨੂੰ ਸੰਖੇਪ ਜਾਣਕਾਰੀ ਦਿੱਤੀ ਗਈ | ਡਾ. ਵਰਸ਼ਾ ਮਹਿੰਦਰਾ ਮੁਖੀ ਇਕਨਾਮਿਕਸ ਵਿਭਾਗ ਵਲੋਂ ਸੈਮੀਨਾਰ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ ਗਈ | ਸ਼ੁਰੂਆਤੀ ਸੈਸ਼ਨ 'ਚ ਡਾ. ਅਨੂਪ ਕੁਮਾਰ ਪ੍ਰਧਾਨ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪ੍ਰਾਇਮਰੀ ਸਿੱਖਿਆ ਵੱਲ ਖ਼ਾਸ ਧਿਆਨ ਦੇਣਾ ਪਵੇਗਾ ਅਤੇ ਸਰਕਾਰ ਨੂੰ ਸਿੱਖਿਆ ਦਾ ਬਜਟ ਵਧਾਉਣਾ ਪਵੇਗਾ | ਉਦਘਾਟਨੀ ਭਾਸ਼ਣ ਡਾ. ਰਵਿੰਦਰ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਦਿੱਤਾ ਗਿਆ | ਕੰੁਜੀਵਤ ਭਾਸ਼ਣ ਵਿਪਨ ਨੱਢਾ ਸੀਨੀਅਰ ਲੈਕਚਰਾਰ ਯੂਨੀਵਰਸਿਟੀ ਆਫ਼ ਸੰਡਰਲੈਂਡ ਲੰਡਨ (ਯੂ.ਕੇ.) ਵਲੋਂ ਦਿੱਤਾ ਗਿਆ | ਡਾ. ਬੀ.ਐਸ. ਜਮਵਾਲ ਪਿ੍ੰਸੀਪਲ ਬੀ.ਐਡ. ਕਾਲਜ ਬਲਾਚੌਰ ਵਲੋਂ ਵੀ ਵਿਸ਼ੇਸ਼ ਭਾਸ਼ਣ ਦਿੱਤਾ ਗਿਆ | ਇਸ ਮੌਕੇ ਆਰ.ਐਮ. ਭੱਲਾ ਸਕੱਤਰ ਡੀ.ਏ.ਵੀ. ਕਾਲਜ, ਵਾਈ.ਪੀ. ਜੋਸ਼ੀ ਉਪ ਪ੍ਰਧਾਨ, ਧਰਮਿੰਦਰ ਸ਼ਰਮਾ ਪਿ੍ੰਸੀਪਲ ਡਾਈਟ ਹੁਸ਼ਿਆਰਪੁਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਸਵਿਤਾ ਗੁਪਤਾ ਪਿ੍ੰਸੀਪਲ ਸਰਕਾਰੀ ਕਾਲਜ ਤੇ ਪਵਨ ਕੁਮਾਰ ਮੁਖੀ ਮਾਰਕੀਟਿੰਗ ਤੇ ਮਿੱਤਲ ਸਕੂਲ ਆਫ਼ ਬਿਜ਼ਨਸ ਵਿਭਾਗ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਅਤੇ ਆਨਲਾਈਨ ਸੈਸ਼ਨ ਦੀ ਪ੍ਰਧਾਨਗੀ ਨਿਧੀ ਸ਼ਰਮਾ ਵਲੋਂ ਕੀਤੀ ਗਈ | ਤਕਨੀਕੀ ਸੈਸ਼ਨ ਹਾਈਬਿ੍ਡ ਮੋਡ 'ਚ ਚਲਾਇਆ ਗਿਆ, ਜਿਸ 'ਚ 22 ਦੇ ਕਰੀਬ ਪਰਚੇ ਪੜ੍ਹੇ ਗਏ | ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਡਾ. ਜਤਿੰਦਰ ਗਰੋਵਰ ਡੀਨ ਸਟੂਡੈਂਟ ਵੈੱਲਫੇਅਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੀਤੀ ਗਈ | ਸੈਮੀਨਾਰ ਦੀ ਰਿਪੋਰਟ ਰਾਜ ਕੁਮਾਰੀ ਵਲੋਂ ਪੇਸ਼ ਕੀਤੀ ਗਈ, ਜਦਕਿ ਅੰਕੁਰ ਸੂਦ ਨੇ ਸਾਰਿਆਂ ਦਾ ਧੰਨਵਾਦ ਕੀਤਾ | ਸੈਮੀਨਾਰ ਦੌਰਾਨ ਸੋਵੀਨਾਰ ਵੀ ਜਾਰੀ ਕੀਤਾ ਗਿਆ | ਸਟੇਜ ਸੰਚਾਲਨ ਡਾ.ਅਨੂ ਸੈਣੀ ਤੇ ਮੈਡਮ ਰਿਤੂ ਵਲੋਂ ਕੀਤਾ ਗਿਆ | ਸੈਮੀਨਾਰ 'ਚ ਵੱਖ-ਵੱਖ ਸਕੂਲਾਂ, ਕਾਲਜਾਂ ਤੋਂ ਵੱਡੀ ਗਿਣਤੀ 'ਚ ਡੈਲੀਗੇਟ ਸ਼ਾਮਿਲ ਹੋਏ |
24 ਐਚ ਐਸ ਪੀ 06
Ad Position 22
No active advertisement
ਪਿਛਲੀ ਖ਼ਬਰ ਸ਼ਰਾਬ, ਪੈਟਰੋਲ ਅਤੇ ਡੀਜ਼ਲ ਨੂੰ ਵੀ ਜੀ. ਐਸ. ਟੀ. ਦੇ ਘੇਰੇ 'ਚ ਲਿਆਂਦਾ ਜਾਵੇ-ਧੀਮਾਨ ਅਗਲੀ ਖ਼ਬਰ ਸਰਕਾਰੀ ਕਾਲਜ 'ਚ ਰਾਸ਼ਟਰੀ ਵੋਟਰ ਦਿਵਸ ਤੇ ਗਣਤੰਤਰ ਦਿਵਸ ਸੰਬੰਧੀ ਪ੍ਰੋਗਰਾਮ ਕਰਵਾਏ
Ad Position 24