ਮੁਕੇਰੀਆਂ, 24 ਜਨਵਰੀ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਵਿਖੇ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਦੇ ਅਵਸਰ ਤੇ ਕਾਲਜ ਲਾਇਬ੍ਰੇਰੀ ਵੱਲੋਂ ਇੱਕ ਵਿਸ਼ਾਲ ਕਿਤਾਬ ਪ੍ਰਦਰਸ਼ਨੀ ਲਗਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ.ਸਮੀਰ ਸ਼ਰਮਾ ਵੱਲੋ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਤਸਵੀਰ ਅੱਗੇ ਦੀਪ ਜਵਾਲਿਤ ਕਰਕੇ ਅਤੇ ਫ਼ੁਲ ਭੇਟ ਕਰਕੇ ਕੀਤੀ ਗਈ | ਇਸ ਉਪਰੰਤ ਮਾਂ ਸਰਸਵਤੀ ਤੋਂ ਵਿੱਦਿਆ, ਬੁੱਧੀ ਅਤੇ ਸਤਿਕਾਰਮਈ ਜੀਵਨ ਦੀ ਕਾਮਨਾ ਕੀਤੀ ਗਈ | ਇਸ ਕਿਤਾਬ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਅਤੇ ਗਿਆਨ, ਬੁੱਧੀਮਤਾ ਤੇ ਬੌਧਿਕ ਵਿਕਾਸ ਨੂੰ ਪੋ੍ਰਤਸਾਹਿਤ ਕਰਨਾ ਸੀ | ਪ੍ਰਦਰਸ਼ਨੀ ਵਿਚ ਅਕਾਦਮਿਕ, ਰੈਫਰੈਂਸ, ਸਾਹਿਤਕ ਅਤੇ ਸਾਰਵਜਨਿਕ ਦਿਲਚਸਪੀ ਵਾਲੀਆਂ ਕਿਤਾਬਾਂ ਦੀ ਵਿਸ਼ਾਲ ਰੇਂਜ ਪ੍ਰਦਰਸ਼ਿਤ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਖ਼ਾਸ ਰੁਚੀ ਦਿਖਾਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਿਤਾਬਾਂ ਵਿਦਿਆਰਥੀ ਜੀਵਨ ਦੀ ਸਭ ਤੋਂ ਵੱਡੀ ਦੌਲਤ ਹੁੰਦੀਆਂ ਹਨ | ਕਿਤਾਬਾਂ ਰਾਹੀਂ ਹੀ ਮਨੁੱਖ ਆਪਣੇ ਵਿਚਾਰਾਂ ਨੂੰ ਵਿਸ਼ਾਲ ਕਰਦਾ ਹੈ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੈ | ਅਜਿਹੀਆਂ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਗਿਆਨ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਹਨ | ਇਸ ਪ੍ਰੋਗਰਾਮ ਦਾ ਸਫਲ ਆਯੋਜਨ ਡਾ. ਪ੍ਰਦੀਪ ਸੇਂਗਰ (ਲਾਇਬ੍ਰੇਰੀਅਨ), ਪ੍ਰੋ. ਤਰਣਦੀਪ ਕੌਰ (ਇੰਚਾਰਜ, ਲਾਇਬ੍ਰੇਰੀ ਕਮੇਟੀ) ਪ੍ਰੋ. ਪਵਨ ਕੁਮਾਰ ਸਿੰਗਲਾ, ਪ੍ਰੋ. ਪੰਕਜ ਸਰੀਨ, ਪ੍ਰੋ. ਅਰਵਿੰਦ ਚੌਹਾਨ, ਪ੍ਰੋ. ਰੇਖਾ ਰਾਣੀ ਦੀ ਦੇਖ ਰੇਖ ਹੇਠ ਕੀਤਾ ਗਿਆ | ਅੰਤ ਵਿਚ ਆਯੋਜਕਾਂ ਵੱਲੋਂ ਕਾਲਜ ਪ੍ਰਬੰਧਕੀ ਕਮੇਟੀ ਅਤੇ ਪਿ੍ੰਸੀਪਲ ਸਾਹਿਬ ਦਾ ਇਸ ਪ੍ਰਦਰਸ਼ਨੀ ਦੇ ਆਯੋਜਨ ਵਿਚ ਮਾਰਗ ਦਰਸ਼ਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦਾ ਵੀ ਧੰਨਵਾਦ ਕੀਤਾ ਗਿਆ |