ਹੁਸ਼ਿਆਰਪੁਰ, 1 ਫਰਵਰੀ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਾ ਸ਼ਾਲੀਮਾਰ ਨਗਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਗਿਆ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਅਤੇ ਭਾਈ ਰਮਨਜੀਤ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਮਾਤਾ ਸੈਂਕਰੀ ਦੇਵੀ, ਪਿਤਾ ਕੇਵਲ ਕ੍ਰਿਸ਼ਨ ਅਤੇ ਸਵ. ਪਰਮਜੀਤ ਕੌਰ ਦੇ ਸਮੂਹ ਪਰਿਵਾਰ ਵੱਲੋਂ ਸੇਵਾ ਕੀਤੀ ਗਈ | ਇਸ ਮੌਕੇ ਕੌਂਸਲਰ ਨਰਿੰਦਰ ਕੌਰ, ਸੁਰੇਸ਼ ਕੁਮਾਰ ਸਾਬਕਾ ਕੌਂਸਲਰ, ਦਲੀਪ ਸਿੰਘ ਮਲਹੋਤਰਾ ਜਨਰਲ ਸਕੱਤਰ, ਕਾਰਜਕਾਰੀ ਮੁੱਖ ਸੇਵਾਦਾਰ ਅਵਤਾਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪਿੰਡ ਕੱਕੋਂ 'ਚ ਨਗਰ ਕੀਰਤਨ ਸਜਾਇਆ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਪਿੰਡ ਕੱਕੋਂ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਰਵਿਦਾਸ ਨਿਸ਼ਕਾਮ ਸੇਵਾ ਸੋਸਾਇਟੀ ਕੱਕੋਂ ਵੱਲੋਂ ਗੁਰੂ ਰਵਿਦਾਸ ਜੀ ਦੇ 649 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਪਿੰਡ ਕੱਕੋਂ ਤੋ ਸਰਪੰਚ ਅਨੀਤਾ ਰਾਣੀ ਅਤੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸ਼ੁਰੂ ਹੋ ਕੇ ਸਲਵਾੜਾ, ਅੱਜੋਵਾਲ, ਸੈਂਚਾਂ, ਰਸੂਲਪੁਰ ਹੁੰਦਾ ਹੋਇਆ ਵਾਪਸ ਕੱਕੋਂ ਆ ਜੇ ਸਮਾਪਤ ਹੋਇਆ | ਇਸ ਮੌਕੇ ਪੂਰੇ ਰਸਤੇ ਸੰਗਤਾਂ ਨੇ ਸਤਿਗੁਰਾਂ ਦੇ ਭਜਨ ਅਤੇ ਸ਼ਬਦ ਕੀਰਤਨ ਰਾਹੀਂ ਲੋਕਾਂ ਨੂੰ ਨਿਹਾਲ ਕੀਤਾ | ਇਸ ਮੌਕੇ ਤੇ ਸਰਪੰਚ ਅਨੀਤਾ ਰਾਣੀ, ਮੈਂਬਰ ਪੰਚਾਇਤ ਕੁਲਵਿੰਦਰ ਕੁਮਾਰ, ਜੀਵਨ ਕੌਰ, ਪਰਮਜੀਤ ਕੌਰ, ਨਿਰਮਲ ਸਿੰਘ ਅਤੇ ਰੰਜੂ ਕੁਮਾਰੀ ਤੋ ਇਲਾਵਾ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਸੁਨੀਲ ਕੁਮਾਰ , ਰਮਨ ਕੁਮਾਰ ਰੋਮੀ, ਮਲਕੀਤ ਸਿੰਘ, ਰਾਜਿੰਦਰ ਕੌਰ, ਸਤਿੰਦਰ ਸਿੰਘ ਬੇਦੀ, ਗੁਲਜ਼ਾਰ ਸਿੰਘ, ਅਮਰਜੀਤ ਹੈਪੀ, ਮਨੋਜ ਕੁਮਾਰ, ਰਾਜਨ, ਜਗਜੀਤ ਸਿੰਘ ਆਦਿ ਹਾਜ਼ਰ ਸਨ |
ਪਿੰਡ ਨਗਰ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਤਲਵਾੜਾ, (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਨਗਰ ਵਿਖੇ ਸਥਿਤ ਗੁਰੂ ਰਵਿਦਾਸ ਮੰਦਰ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ | ਗੁਰੂ ਰਵਿਦਾਸ ਮੰਦਰ ਅਤੇ ਪੂਰ ਪਿੰਡ ਨਗਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ | ਪਿੰਡ ਦੇ ਪ੍ਰਸਿੱਧ ਗਾਇਕ ਸ੍ਰੀ ਬਲਵਿੰਦਰ ਸੰਧੂ ਟੀਟੂ ਪੰਚਾਇਤ ਮੈਂਬਰ ਵਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਸਰਪੰਚ ਮੁਕੇਸ਼ ਸੰਧੂ ਮੂੰਨਾ, ਸਾਬਕਾ ਸਰਪੰਚ ਆਸ਼ਾ ਰਾਣੀ, ਪ੍ਰਧਾਨ ਮਹਿਲਾ ਮੰਡਲ ਨੀਲ ਕਮਲ ਸੰਧੂ, ਪ੍ਰਧਾਨ ਅਜੀਤ ਸਿੰਘ, ਸਕੱਤਰ ਰਾਹੁਲ ਸੰਧੂ, ਪੰਚ ਬਲਵਿੰਦਰ ਸੰਧੂ ਟੀਟੂ, ਪੰਚ ਗੋਪਾਲ ਸੰਧੂ, ਪੰਚ ਬਖ਼ਸ਼ੋ, ਪੰਚ ਬਲਜੀਤ ਕੌਰ, ਪੰਚ ਗੀਤਾ ਰਾਣੀ, ਮੋਹਨ ਲਾਲ, ਇੰਜ. ਰਾਮ ਪਾਲ ਸੰਧੂ, ਅਧਿਆਪਕ ਸੰਜੀਵ ਸੰਧੂ, ਇੰਜ. ਰਾਕੇਸ਼ ਕੁਮਾਰ, ਬਲਦੇਵ, ਅਮਰਜੀਤ, ਰਾਜ ਕੁਮਾਰ, ਸਤੀਸ਼ ਲਾਡੀ, ਮੋਹਿੰਦਰ ਸਿੰਘ, ਸਾਬਕਾ ਸੰਮਤੀ ਮੈਂਬਰ ਜੀਵਨ ਸੰਧੂ ਆਦਿ ਤੋਂ ਇਲਾਵਾ ਪਿੰਡ ਨਗਰ ਦੀ ਸਮੂਹ ਸੰਗਤ ਅਤੇ ਮਹਿਲਾ ਮੰਡਲ ਦੇ ਮੈਂਬਰ ਹਾਜ਼ਰ ਸਨ |
ਮਸੀਤੀ ਵਿਖੇ ਪ੍ਰਕਾਸ਼ ਪੁਰਬ ਸਬੰਧੀ ਦੋ ਦਿਨਾਂ ਸਮਾਗਮ ਕਰਵਾਇਆ
ਅੱਡਾ ਸਰਾਂ, (ਹਰਜਿੰਦਰ ਸਿੰਘ ਮਸੀਤੀ)-ਪਿੰਡ ਮਸੀਤੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਦੋ ਦਿਨਾਂ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ ਦੇ ਪਹਿਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਜੋ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਵਾਪਸ ਗੁਰਦੁਆਰਾ ਗੁਰੂ ਰਵਿਦਾਸ ਵਿਖੇ ਸੰਪੰਨ ਹੋਇਆ | ਪਰਿਕਰਮਾ ਦੌਰਾਨ ਢਾਡੀ ਕਿਰਪਾਲ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰੂ ਜੀ ਦੀ ਜੀਵਨੀ ਨਾਲ ਸੰਬੰਧਿਤ ਇਤਿਹਾਸ ਸਰਵਣ ਕਰਵਾਇਆ | ਸਮਾਗਮ ਦੇ ਦੂਸਰੇ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਜਸਵਿੰਦਰ ਸਿੰਘ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਸਰਵਣ ਸਿੰਘ, ਸੈਕਟਰੀ ਗੁਰਦੇਵ ਸਿੰਘ, ਖ਼ਜ਼ਾਨਚੀ ਮਲਕੀਤ ਸਿੰਘ ਗ੍ਰੰਥੀ ਸ਼ੀਤਲ ਸਿੰਘ ਜਸਵਿੰਦਰ ਸਿੰਘ ਕੈਪਟਨ ਗੁਰਨਾਮ ਸਿੰਘ ਸੋਹਣ ਸਿੰਘ ਕੈਪਟਨ ਅਮਰਜੀਤ ਸਿੰਘ ਸੂਬੇਦਾਰ ਮਨਜੀਤ ਸਿੰਘ ਸਰਪੰਚ ਸਰਬਜੀਤ ਸਿੰਘ ਤੇ ਗ੍ਰਾਮ ਪੰਚਾਇਤ, ਪਵਨਦੀਪ ਸਿੰਘ, ਮਨਵੀਰ ਸਿੰਘ ,ਪਿ੍ੰਸ, ਮਨੀ, ਰੋਹਿਤ, ਸਿਮਰਨ, ਮਨਪ੍ਰੀਤ ਸਿੰਘ, ਅਰਸ਼, ਜੱਸੀ, ਗੌਰਵ ,ਅਨਮੋਲ, ਜੋਤਾ ,ਗੁਰਪ੍ਰੀਤ ਸਿੰਘ, ਗੁਰਮੁਖ ਸਿੰਘ, ਮੋਨੂ, ਰਿੰਕਾ, ਇੰਸਪੈਕਟਰ ਹਰਜਿੰਦਰ ਸਿੰਘ ,ਬਲਵੀਰ ਸਿੰਘ, ਕਾਲਾ ਮਸੀਤੀ ਤੇ ਹੋਰ ਨਗਰ ਨਿਵਾਸੀ ਮੌਜੂਦ ਸਨ |
ਸੈਲਾ ਖ਼ੁਰਦ ਵਿਖੇ ਪ੍ਰਕਾਸ਼ ਪੁਰਬ ਮਨਾਇਆ
ਸੈਲਾ ਖ਼ੁਰਦ, (ਹਰਵਿੰਦਰ ਸਿੰਘ ਬੰਗਾ)-ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸੈਲਾ ਖ਼ੁਰਦ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨ 'ਚ ਭਾਈ ਹਰਜੋਤ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ | ਇਸ ਮੌਕੇ ਹਰਭਜਨ ਸਿੰਘ, ਭਾਗ ਸਿੰਘ, ਜਸਵੰਤ ਸਿੰਘ, ਰਾਮ ਸਿੰਘ, ਮਨਦੀਪ ਸਿੰਘ ਅਤੇ ਭਗਵੰਤ ਸਿੰਘ ਵੱਲੋਂ ਇਸ ਸਮਾਗਮ 'ਚ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾ. ਦਲਜੀਤ ਸਿੰਘ ਸਰਪੰਚ ਸੈਲਾ ਖ਼ੁਰਦ, ਜਸਪਾਲ ਕੌਰ ਸੰਮਤੀ ਮੈਂਬਰ, ਬੀਬੀ ਚਰਨ ਕੌਰ, ਬੀਬੀ ਸਰਬਜੀਤ ਕੌਰ, ਅਮਰੀਕ ਸਿੰਘ ਪੰਚ, ਹੈਪੀ ਪੰਚ, ਪ੍ਰੇਮ ਸਿੰਘ, ਨਿਰਮਲ ਸਿੰਘ, ਕਾਂਗਰਸੀ ਆਗੂ ਹਰਮੇਸ਼ ਲਾਲ ਸੂਦ, ਸੱਜਣ ਸਿੰਘ ਮਹੰਤ, ਪ੍ਰੇਮ ਸਿੰਘ , ਥਾਣੇਦਾਰ ਕੁਲਦੀਪ ਸਿੰਘ, ਫ਼ੌਜੀ ਰਾਮ ਸਿੰਘ, ਹਰਬੰਸ ਸਿੰਘ, ਜਸਵੀਰ ਕੌਰ ਮਹੰਤ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਦਰਬਾਰ ਹਰਦੋਥਲਾ ਵਿਖੇ ਪ੍ਰਕਾਸ਼ ਪੁਰਬ
ਦਸੂਹਾ, (ਭੁੱਲਰ)- ਦਰਬਾਰ ਹਰਦੋਥਲਾ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਮਨਜੀਤ ਸ਼ਾਹ ਅਤੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਹਰਦੋਥਲਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਗੁਰੂ ਰਵਿਦਾਸ ਜੀ ਦੀ ਤਸਵੀਰ ਤੇ ਫ਼ੁਲ ਮਲਾਵਾਂ ਭੇਟ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਨ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਹੋਏ ਹਨ | ਇਸ ਮੌਕੇ ਮੁੱਖ ਪ੍ਰਬੰਧਕ ਤਰਸੇਮ ਸਿੰਘ ਹਰਦੋਥਲਾ ਨੇ ਦਰਬਾਰ ਵੱਲੋਂ ਸਮਾਜ ਭਲਾਈ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਡਾ. ਦਿਲਬਾਗ ਸਿੰਘ ਹਰਦੋਥਲਾ, ਕੁਲਵਿੰਦਰ ਸ਼ਾਹ, ਡਾਕਟਰ ਸੁਖਵਿੰਦਰ ਸਿੰਘ, ਸਰਪੰਚ ਐਡਵੋਕੇਟ ਬਲਜਿੰਦਰ ਸਿੰਘ ਹੁੰਦਲ, ਐਡਵੋਕੇਟ ਨਰਿੰਦਰ ਸਿੰਘ ਹੁੰਦਲ, ਐਡਵੋਕੇਟ ਹਰਪ੍ਰੀਤ ਸਿੰਘ ਹੁੰਦਲ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਦਸੂਹਾ, ਅਮਰੀਕ ਸਿੰਘ ਮਾਹੀ, ਗੌਰਵ, ਸੌਰਵ, ਗੁਰਪ੍ਰੀਤ ਸਿੰਘ ਓਡਰਾ, ਜਰਨੈਲ ਸਿੰਘ, ਨਾਨਕ ਸਿੰਘ, ਬਾਬਾ ਸੁਖਵਿੰਦਰ ਸਿੰਘ, ਕਰਨਜੀਤ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਬਿੱਟੂ, ਉੱਘੇ ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ, ਅਮੋਲਕ ਸਿੰਘ ਹੁੰਦਲ, ਸਿਮਰਨ ਸਿੰਘ ਸਾਹੀ, ਗੁਰਦੇਵ ਸਿੰਘ, ਰਣਦੀਪ ਸਿੰਘ, ਰਾਜਵਿੰਦਰ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ |
ਡੇਰਾ ਬਾਬਾ ਬੰਨਾ ਰਾਮ ਓਡਰਾ ਵਿਖੇ ਸਮਾਗਮ
ਦਸੂਹਾ, (ਭੁੱਲਰ)- ਡੇਰਾ ਬਾਬਾ ਬੰਨਾ ਰਾਮ ਓਡਰਾ ਵਿਖੇ ਗੁਰੂ ਰਵਿਦਾਸ ਜੀ ਦੇ 649ਵੇ ਪ੍ਰਕਾਸ਼ ਪੁਰਬ ਸਬੰਧੀ ਸੰਤ ਬਾਬਾ ਜਸਪਾਲ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿੱਚ ਪੰਡਾਲ ਸਜਾਇਆ ਗਿਆ | ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਰਾਗੀ ਬਾਬਾ ਸੁਖਵਿੰਦਰ ਸਿੰਘ ਓਡਰਾ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਕਿਰਨਜੀਤ ਸਿੰਘ ਤੋ ਇਲਾਵਾ ਹੋਰ ਵੱਖ ਵੱਖ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਡੇਰਾ ਬਾਬਾ ਬੰਨਾ ਰਾਮ ਓਡਰਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਪਾਲ ਸਿੰਘ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਸੰਤ ਬਾਬਾ ਜਸਪਾਲ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤੇ | ਇਸ ਮੌਕੇ ਜਸਬੀਰ ਸਿੰਘ ਪਾਲ ਸੂਬਾ ਚੇਅਰਮੈਨ ਗਜਟਿਡ ਐਂਡ ਨਾਨ ਗਜਟਿਡ ਐਸ.ਸੀ ਬੀ.ਸੀ ਇਮਪਲਾਈਜ ਵੈਲਫੇਅਰ ਫੈਡਰੇਸ਼ਨ ਪੰਜਾਬ, ਡੇਰਾ ਬਾਬਾ ਬੰਨਾ ਰਾਮ ਦਾ ਮੁੱਖ ਬੁਲਾਰਾ ਗੁਰਪ੍ਰੀਤ ਸਿੰਘ ਉਡਰਾ ਡਾਕਟਰ ਦੀਦਾਰ ਸਿੰਘ, ਡਾਕਟਰ ਸੀਮਾ, ਬਾਬਾ ਮਨਜੀਤ ਸ਼ਾਹ, ਤਰਸੇਮ ਸਿੰਘ ਹਰਦੋਥਲਾ, ਕੁਲਵਿੰਦਰ ਸਿੰਘ, ਮਾਸਟਰ ਗੁਰਮੀਤ ਲਾਲ, ਜਰਨੈਲ ਸਿੰਘ, ਡਾਕਟਰ ਗੁਲਬਿੰਦਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਡੈਂਟਲ, ਪਿ੍ੰਸੀਪਲ ਅਨੀਤਾ ਪਾਲ, ਲੈਕਚਰਾਰ ਬੇਅੰਤ ਸਿੰਘ, ਬਾਬੂ ਹਰਬੰਸ ਲਾਲ, ਗੁਰਪ੍ਰੀਤ ਸਿੰਘ ਓਡਰਾ, ਜਗਦੀਸ਼ ਸਿੰਘ ਮੰਝਪੁਰ, ਨਾਨਕ ਸਿੰਘ, ਬਾਬਾ ਸੁਖਵਿੰਦਰ ਸਿੰਘ, ਕਰਨਜੀਤ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ ਬਿੱਟੂ, ਸਤਨਾਮ ਸਿੰਘ, ਉੱਗੇ ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ, ਸਿਮਰਨ ਸਿੰਘ ਸਾਹੀ, ਬਾਬਾ ਗੁਰਦੇਵ ਸਿੰਘ ਮੁੱਖ ਸੇਵਾਦਾਰ ਭਗਤ ਧੰਨਾ ਜੀ ਤਰਨਾ ਦਲ, ਰਣਦੀਪ ਸਿੰਘ ਮੁੱਖ ਬੁਲਾਰਾ ਭਗਤ ਧੰਨਾ ਜੀ ਤਰਨਾ ਦਲ, ਅਮੋਲਕ ਸਿੰਘ ਹੁੰਦਲ, ਬਾਬਾ ਗੱਜਣ ਸਿੰਘ, ਮਨਜਿੰਦਰ ਕੌਰ, ਜਸਬੀਰ ਕੌਰ, ਜਤਿੰਦਰ ਕੌਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ |
ਐਮਾਂ ਮਾਂਗਟ 'ਚ ਸਮਾਗਮ
ਐਮਾਂ ਮਾਂਗਟ, (ਗੁਰਾਇਆ)- ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਦਿਹਾੜਾ ਨੂੰ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਕਸਬਾ ਐਮਾਂ ਮਾਂਗਟ, ਪੰਡੋਰੀ, ਲਮੀਨ, ਸ਼ੇਰਪੁਰ, ਗੌਂਸਪੁਰ, ਮਾਖਾ ਤੋਂ ਇਲਾਵਾ ਹੋਰ ਪਿੰਡਾਂ ਵਿਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਿੰਡ ਪੰਡੋਰੀ ਵਿਖੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਖੁੱਲੇ੍ਹ ਪੰਡਾਲ ਵਿਚ ਕੀਰਤਨ ਦਰਬਾਰ ਸਜਾਇਆ ਗਿਆ | ਇਸ ਮੌਕੇ ਰਾਗੀ ਭਾਈ ਗੁਰਜੀਤ ਸਿੰਘ ਗੁਰਦਾਸਪੁਰ ਵਾਲਿਆਂ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਪ੍ਰਬੰਧਕਾਂ ਵਲੋਂ ਕੀਰਤਨੀ ਜੱਥੇ, ਪਤਵੰਤਿਆਂ ਅਤੇ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਮੁੱਖ ਸੇਵਾਦਾਰ ਮਾਸਟਰ ਭਾਈ ਲਖਵੀਰ ਸਿੰਘ ਵਲੋਂ ਆਈਆਂ ਹੋਈਆਂ ਸਭ ਸੰਗਤਾਂ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਪਿ੍ੰਸੀਪਲ ਚੈਨ ਸਿੰਘ, ਜੁਗਿੰਦਰ ਸਿੰਘ ਭੱਟੀ, ਮੰਗਤ ਰਾਮ, ਸੁਰਿੰਦਰ ਸਿੰਘ, ਨਾਨਕ ਸਿੰਘ, ਵਿਨੈ ਕੁਮਾਰ, ਮਾਸਟਰ ਹਰਜੀਤ ਸਿੰਘ, ਪਰਮਜੀਤ ਸਿੰਘ, ਡਾ.ਅਮਰਜੀਤ ਸਿੰਘ, ਰਣਜੀਤ ਸਿੰਘ, ਹਜਾਰਾ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਗਿਆਨ ਚੰਦ, ਮਾਸਟਰ ਨਿਰਮਲ ਸਿੰਘ, ਹੰਸ ਰਾਜ, ਵਰਿੰਦਰ ਭਾਗਾ, ਭਾਈ ਕਸ਼ਮੀਰ ਸਿੰਘ, ਸੁਖਵਿੰਦਰਪਾਲ ਸਿੰਘ, ਅਰੁਣ ਕੁਮਾਰ ਭੱਟੀ, ਕਮਲਦੀਪ ਸਿੰਘ, ਬੂਟਾ ਰਾਮ, ਊਸ਼ਾ ਰਾਣੀ, ਮਨਜੀਤ ਕੌਰ, ਸੁਦੇਸ਼ ਕੁਮਾਰੀ, ਸਿਮਰਨ, ਮਾਨਸੀ, ਮਹਿਕ, ਸੀਮਾ, ਸਰਬਜੀਤ ਸਾਬੋ, ਗੁਰਦੀਪ ਕੌਰ, ਸੀਲਾ ਦੇਵੀ, ਦਰਸ਼ਨਾ ਦੇਵੀ, ਨਰਿੰਦਰ ਕੌਰ ਪ੍ਰੀਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿੰਡ ਰਾਜਾ ਕਲਾਂ ਵਿਖੇ ਨਗਰ ਕੀਰਤਨ
ਦਸੂਹਾ, (ਭੁੱਲਰ)- ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਈ | ਇਸ ਨਗਰ ਕੀਰਤਨ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਫੁੱਲਾਂ ਨਾਲ ਲੱਦੀ ਬੱਸ ਵਿਚ ਸੁਸ਼ੋਭਿਤ ਸੀ | ਨਗਰ ਕੀਰਤਨ ਗੁਰਦੁਆਰਾ ਗੁਰੂ ਰਵਿਦਾਸ ਸਭਾ ਤੋਂ ਆਰੰਭ ਹੋ ਕੇ ਨਗਰ ਦੀ ਪ੍ਰਕਰਮਾ ਕਰਨ ਤੋਂ ਬਾਅਦ ਗੁਰਦੁਆਰਾ ਰਵਿਦਾਸ ਸਭਾ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਦਾ ਪਿੰਡ ਦੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਕਮੇਟੀ ਪ੍ਰਧਾਨ ਹਰਬੰਸ ਸਿੰਘ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਭੁਪਿੰਦਰ ਸਿੰਘ ਰਾਜਾ, ਡਾਕਟਰ ਜਰਨੈਲ ਸਿੰਘ, ਧਰਮਿੰਦਰ ਸਿੰਘ, ਕੁਲਦੀਪ ਸਿੰਘ, ਹਰਜੀਤ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ, ਰਘਬੀਰ ਸਿੰਘ, ਅਜੈਬ ਸਿੰਘ, ਗੋਪਾਲ ਸਿੰਘ, ਗਿਆਨੀ ਸੁੱਚਾ ਸਿੰਘ, ਮਾਸਟਰ ਸੁਰਿੰਦਰ ਸਿੰਘ, ਅੰਮਿ੍ਤਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਗੁਰਦੁਆਰਾ ਗੁਰੂ ਰਵਿਦਾਸ ਜੀ ਘਾਟੀ ਵਾਲਾ ਵਿਖੇ
ਗੜ੍ਹਸ਼ੰਕਰ, (ਧਾਲੀਵਾਲ)- ਗੁਰਦੁਆਰਾ ਗੁਰੂ ਰਵਿਦਾਸ ਜੀ ਘਾਟੀ ਵਾਲਾ ਗੜ੍ਹਸ਼ੰਕਰ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਮੌਕੇ ਭਾਈ ਰਾਮ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਨਾਲ ਨਿਹਾਲ ਕਰਦਿਆਂ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫ਼ੇ 'ਤੇ ਚਾਨਣਾ ਪਾਇਆ | ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਵਲੋਂ ਪ੍ਰਧਾਨ ਹਰਦਿਆਲ ਸਿੰਘ, ਮੂਲਾ ਸਿੰਘ, ਅਮਰਜੀਤ ਸਿੰਘ, ਦਲਵੀਰ ਸਿੰਘ, ਬਿਕਰਮ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ, ਜਗਦੀਸ਼ ਰਾਮ, ਹਰਬੰਸ ਸਿੰਘ, ਮਹਿੰਦਰ ਸਿੰਘ, ਕਮਲਜੀਤ ਬੈਂਸ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ, ਸੁਰਤਾ ਸਿੰਘ, ਰਾਜ ਕੁਮਾਰ, ਸੁਖਵਿੰਦਰ ਸਿੰਘ, ਸ਼ਾਮ ਲਾਲ, ਤਰਲੋਕ ਸਿੰਘ, ਕ੍ਰਿਸ਼ਨ ਸਿੰਘ, ਤਰਸੇਮ ਲਾਲ, ਗੁਰਮੀਤ ਸਿੰਘ ਤੋਂ ਇਲਾਵਾ ਰਸ਼ਪਾਲ ਸਿੰਘ ਰਾਜੂ, ਕਰਨੈਲ ਸਿੰਘ ਗਿੱਲ, ਹਰਿੰਦਰ ਮਾਨ, ਅਮਰਜੀਤ ਸਿੰਘ ਬੰਟੀ ਤਨੇਜਾ, ਬੂਟਾ ਸਿੰਘ ਪੁਰੇਵਾਲ, ਕੁਲਵਿੰਦਰ ਸਿੰਘ ਪਿ੍ੰਸ ਸਟੂਡੀਓ, ਗੁਰਚਰਨ ਸਿੰਘ ਕੁੱਕਾ ਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਹੋਏ |
ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸਮਾਗਮ
ਗੜ੍ਹਦੀਵਾਲਾ,(ਚੱਗਰ)-ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਤੇ ਪਿ੍ੰਸੀਪਲ ਚਨਣ ਸਿੰਘ ਸੈਫ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਨ ਕੀਰਤਨ ਤੇ ਢਾਡੀ ਦਰਬਾਰ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਕੌਮ ਦੇ ਮਹਾਨ ਵਿਦਵਾਨ ਕੀਰਤਨ ਭਾਈ ਗੁਰਮੁਖ ਸਿੰਘ ਕੰਧਾਲਾ ਜੱਟਾਂ, ਭਾਈ ਅਮੋਲਕ ਸਿੰਘ ਪ੍ਰੀਤਮਪੁਰਾ, ਭਾਈ ਅਵਤਾਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ, ਗਿਆਨੀ ਸੁਲੱਖਣ ਸਿੰਘ ਚੌਧਰਪੁਰ ਢਾਡੀ ਜੱਥਾ, ਭਾਈ ਮਨਜੀਤ ਸਿੰਘ ਦਸ਼ਮੇਸ਼ ਨਗਰ ਟਾਂਡੇ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਭਾਈ ਜਸਵਿੰਦਰ ਸਿੰਘ ਧੁੱਗਾ ਨੇ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ |ਇਸ ਮੌਕੇ ਡਾਕਟਰ ਹਰਮਿੰਦਰ ਸਿੰਘ ਸਹਿਜ, ਜਸਵਿੰਦਰ ਸਿੰਘ ਸੈਫ, ਆਤਮਾ ਸਿੰਘ, ਰਾਮ ਸਿੰਘ, ਪ੍ਰਭਦੀਪ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਗਰਦੇਵ ਸਿੰਘ, ਸਤਿੰਦਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਓਾਕਾਰ ਸਿੰਘ, ਪਿਆਰਾ ਸਿੰਘ, ਸੱਤਦੇਵ ਸਿੰਘ, ਸੁਖਪਾਲ ਸਿੰਘ, ਯੁਵਰਾਜ ਸਿੰਘ, ਅਮਰਜੀਤ ਸਿੰਘ, ਇਕਜੋਤ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਸਰ ਮਾਰਸ਼ਲ ਕਾਨਵੈਂਟ ਸਕੂਲ, ਭਲਿਆਲਾ ਵਿਖੇ ਸਮਾਗਮ
ਹਰਿਆਣਾ, (ਹਰਮੇਲ ਸਿੰਘ ਖੱਖ)-ਸਰ ਮਾਰਸ਼ਲ ਕਾਨਵੈਂਟ ਸਕੂਲ, ਭਲਿਆਲਾ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਹਮੇਸ਼ਾ ਹੱਕ ਸੱਚ ਉਤੇ ਪਹਿਰਾ ਦਿੱਤਾ ਅਤੇ ਹੱੱਥੀ ਕੰਮ ਕੀਤਾ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਵੀ ਪ੍ਰੇਰਨਾਦਾਇਕ ਹਨ | ਇਸ ਮੌਕੇ ਕੁਲਵੰਤ ਸਿੰਘ ਮਾਰਸ਼ਲ, ਪਿ੍ੰ. ਰਮਨਦੀਪ ਸਿੰਘ, ਕੋਆਰਡੀਨੇਟਰ ਰਾਜੇਸ਼ ਕੁਮਾਰੀ, ਹਰਦੀਪ ਕੌਰ, ਰਾਜੀਵ, ਪ੍ਰੇਰਨਾ, ਕੁਲਦੀਪ ਕੌਰ, ਅੰਜਨਾ, ਦੀਕਲਾ, ਸਲਮਾ, ਰੰਜੂ, ਜਸਵਿੰਦਰ, ਕੁੰਜਨ, ਹਰਵਿੰਦਰ ਸਿੰਘ, ਪਿ੍ਆ ਸੈਣੀ, ਵੇਦਿਕਾ, ਮਨੀਸ਼ਾ, ਕਰਿਸ਼ਮਾ, ਅੰਜਨਾ ਰਾਣੀ, ਪ੍ਰਦੀਪ, ਨੇਹਾ ਤੇ ਵਿਦਿਆਰਥੀ ਹਾਜ਼ਰ ਸਨ |
ਪ੍ਰਕਾਸ਼ ਦਿਹਾੜਾ ਉਤਸ਼ਾਹ ਨਾਲ ਮਨਾਇਆ
ਗੜ੍ਹਸ਼ੰਕਰ, (ਧਾਲੀਵਾਲ)- ਗੁਰਦੁਆਰਾ ਗੁਰੂ ਰਵਿਦਾਸ ਜੀ ਮੁਹੱਲਾ 9 ਗਰੁੱਪ ਗੜ੍ਹਸ਼ੰਕਰ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਰਵਿਦਾਸ ਭਜਨ ਮੰਡਲੀ ਜੋਗਰਾਜ ਬਿਲੜੋਂ ਵਾਲਿਆਂ ਵਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਬਾਬਾ ਅਮਰਜੀਤ ਸਿੰਘ ਗਾਲਿਬ ਖੁਰਦ ਵਾਲਿਆਂ ਦੇ ਜਥੇ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਪਦੇਸ਼ 'ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨਾਲ ਕਥਾ-ਕੀਰਤਨ ਦੀ ਸਾਂਝ ਪਾਈ | ਸਮਾਗਮ ਦੌਰਾਨ ਸਿਆਸੀ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਵਲੋਂ ਸਮਾਗਮ 'ਚ ਹਾਜ਼ਰੀ ਭਰੀ ਗਈ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸੁਸਾਇਟੀ ਅਤੇ ਨੌਜਵਾਨ ਸਭਾ ਵਲੋਂ ਸਰਪ੍ਰਸਤ ਸੋਮ ਨਾਥ ਬੰਗੜ, ਰੁਪਿੰਦਰ ਸੁਮਨ ਪ੍ਰਧਾਨ, ਹਰਭਜਨ ਸਿੰਘ ਯੂ.ਐੱਸ.ਏ., ਚੇਅਰਮੈਨ, ਅਸ਼ੋਕ ਲਾਲੀ ਉਪ ਪ੍ਰਧਾਨ, ਮਾ. ਰਾਜੇਸ਼ ਕੁਮਾਰ ਕੈਸ਼ੀਅਰ, ਬੀਰੂ ਰਾਮ ਸਕੱਤਰ, ਨਵੀ ਗੰਗੜ ਪ੍ਰਧਾਨ ਨੌਜਵਾਨ ਸਭਾ, ਤੀਰਥ ਸਿੰਘ ਰੱਤੂ ਕੈਨੇਡਾ, ਵਿਕਰਮ ਕੁਮਾਰ ਵਿੱਕੀ, ਡਾ. ਗਿਆਨ ਚੰਦ, ਡਾ. ਹਰਵਿੰਦਰ ਸਿੰਘ ਬਾਠ, ਪ੍ਰੋ. ਬਿੱਕਰ ਸਿੰਘ, ਸ਼ਿੰਗਾਰਾ ਸਿੰਘ ਹੈੱਡ ਗ੍ਰੰਥੀ, ਪੰਕਜ ਗੰਗੜ, ਨਿਰਮਲ ਕੁਮਾਰ, ਦਵਿੰਦਰ ਬੱਗਾ, ਅਮਰੀਕ ਸਿੰਘ ਬੰਗਾ, ਰਾਜਵਿੰਦਰ ਰਾਜਾ, ਐਡਵੋਕੇਟ ਯੁਵਰਾਜ ਸਿੰਘ, ਗੁਰਪ੍ਰੀਤ ਸਿੰਘ, ਹਰਭਜਨ ਕਲੇਰ, ਦੀਦੀ ਇਟਲੀ, ਹਰਜਿੰਦਰ ਸਿੰਘ, ਦੇਸ ਰਾਜ ਕਲੇਰ, ਗੁਰਮੁੱਖ ਸਿੰਘ, ਸਿੱਧੂ ਸਹੂੰਗੜਾ ਤੇ ਹੋਰ ਹਾਜ਼ਰ ਹੋਏ |
ਗੋਗੋਂ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ
ਗੜ੍ਹਸ਼ੰਕਰ, (ਧਾਲੀਵਾਲ)-ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਗੋਗੋਂ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਰਨੈਲ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਦੁਆਰਾ ਨਿਹਾਲ ਕਰਦਿਆਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ (ਬਾਕੀ ਸਫਾ 6 'ਤੇ)
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਜਾਏ
ਅਜੀਤ ਡੈਸਕ
02-02-2026