28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ

Ad Position 21
No active advertisement
ਅਜੀਤ ਡੈਸਕ 02-02-2026
ਸੜਕ ਦੁਰਘਟਨਾਂ 'ਚ ਨੁਕਸਾਨੀ ਕਾਰ | ਮਿ੍ਤਕ ਨੌਜਵਾਨ ਦੀ ਫਾਇਲ ਫੋਟੋ |



ਹੁਸ਼ਿਆਰਪੁਰ, 1 ਫਰਵਰੀ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਪਤਨੀ ਦੀ ਮੌਤ ਅਤੇ ਪਤੀ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪਿੰਡ ਚੌਹਾਲ ਦੇ ਵਾਸੀ ਪਰਮਜੀਤ ਸਿੰਘ ਨੇ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਆਪਣੇ ਸਹੁਰੇ ਪਿੰਡ ਮਿਰਜ਼ਾਪੁਰ ਖਡਿਆਲ ਤੋਂ ਆਪਣੀ ਪਤਨੀ ਸੁਖਵਿੰਦਰ ਕੌਰ ਨਾਲ ਐਕਟਿਵਾ 'ਚ ਘਰ ਵਾਪਸ ਆ ਰਿਹਾ ਸੀ | ਉਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨਾਲ ਉਸਦਾ 3 ਸਾਲਾ ਦੋਹਤਾ ਤੇ 11 ਮਹੀਨੇ ਦੀ ਦੋਹਤੀ ਵੀ ਸਨ ਅਤੇ ਜਦੋਂ ਉਹ ਪਿੰਡ ਮਾਣਕਢੇਰੀ ਨਜ਼ਦੀਕ ਪਹੁੰਚੇ ਤਾਂ ਉਥੋਂ ਲੰਘ ਰਹੇ ਇਕ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਉਸਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਉਸਦੀ ਪਤਨੀ ਦੀ ਮੌਤ ਹੋ ਗਈ ਅਤੇ ਉਹ ਜਖਮੀ ਹੋ ਗਿਆ ਜਦਕਿ ਦੋਨੋਂ ਬੱਚੇ ਵਾਲ-ਵਾਲ ਬਚ ਗਏ | ਥਾਣਾ ਬੁਲ੍ਹੋਵਾਲ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


Ad Position 22
No active advertisement
ਪਿਛਲੀ ਖ਼ਬਰ ਕੰਧਾਲਾ ਜੱਟਾਂ 'ਚ ਅਨੇਕਾਂ ਪਰਿਵਾਰ ਹੋਏ ਆਮ ਆਦਮੀ ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਮੌਜੀ ਦੀ ਪਹਿਲੀ ਬਰਸੀ ਮੌਕੇ ਖ਼ੂਨਦਾਨ ਕੈਂਪ ਅੱਜ
Ad Position 24