28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ੍ਰੀ 108 ਸੰਤ ਨਿਰੰਜਣ ਦਾਸ ਨੂੰ ਪਦਮਸ੍ਰੀ ਸਨਮਾਨ ਮਿਲਣ 'ਤੇ ਲੱਖ-ਲੱਖ ਵਧਾਈ- ਸੁਸ਼ੀਲ ਪਿੰਕੀ

Ad Position 21
No active advertisement
ਅਜੀਤ ਡੈਸਕ 02-02-2026
ਤਲਵਾੜਾ, 1 ਫਰਵਰੀ (ਮਹਿਤਾ)- ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਕਾਰਜਕਾਰਨੀ ਮੈਂਬਰ ਭਾਜਪਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੀ ਸਮੂਹ ਦਸੂਹਾ ਹਲਕਾ ਨਿਵਾਸੀਆਂ ਨੂੰ ਤਹਿ ਦਿੱਲੋਂ ਮੁਬਾਰਕਾਂ ਭੇਟ ਕੀਤੀਆਂ ਹਨ | ਪਿੰਕੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਹੋਏ ਰਾਹ 'ਤੇ ਚੱਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸ੍ਰੀ 108 ਸੰਤ ਨਿਰੰਜਣ ਦਾਸ ਮਹਾਰਾਜ ਨੂੰ ਪਦਮ ਸ੍ਰੀ ਸਨਮਾਨ ਪ੍ਰਾਪਤ ਹੋਣ 'ਤੇ ਲੱਖ-ਲੱਖ ਵਧਾਈਆਂ ਭੇਟ ਕਰਦਾ ਹਾਂ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਬਡਾਲਾ ਜੋਨ ਤੋਂ ਸੰਮਤੀ ਮੈਂਬਰ ਅਨੀਤਾ ਦੇਵੀ, ਦੇਪੁਰ ਜੋਨ ਤੋਂ ਸੰਮਤੀ ਮੈਂਬਰ ਸੋਨੀਆ ਡਡਵਾਲ, ਅਮਰੋਹ ਜੋਨ ਤੋਂ ਸੰਮਤੀ ਮੈਂਬਰ ਕਰੁਣਾ ਠਾਕੁਰ, ਭਵਨੌਰ ਜੋਨ ਤੋਂ ਸੰਮਤੀ ਮੈਂਬਰ ਸੰਯੋਗਿਤਾ ਕੁਮਾਰੀ, ਭਟੇੜ ਜੋਨ ਤੋਂ ਸੰਮਤੀ ਮੈਂਬਰ ਰਾਝਾ ਰਾਣੀ, ਭਾਜਪਾ ਆਗੂ ਕੁਲਦੀਪ ਚਤਰੂ, ਭਾਜਪਾ ਆਗੂ ਕੁਲਜੀਤ ਸਿੰਘ, ਪੀ. ਏ. ਪ੍ਰਸ਼ੋਤਮ, ਅੰਕਿਤ ਪਠਾਨੀਆ, ਅਨਿਲ ਠਾਕੁਰ, ਰਮਨ, ਰਾਮ ਪੱਲੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲੇਗੀ - ਘੁੰਮਣ ਅਗਲੀ ਖ਼ਬਰ ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
Ad Position 24