ਤਲਵਾੜਾ, 1 ਫਰਵਰੀ (ਮਹਿਤਾ)- ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਸਮਾਗਮ ਸ੍ਰੀ ਗੁਰੂ ਰਵਿਦਾਸ ਮੰਦਰ ਮੰਗੂ ਮੈਰਾ (ਤਲਵਾੜਾ) ਵਿਖੇ ਪੂਰੀ ਧਾਰਮਿਕ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਹਾਜ਼ਰੀ ਲਗਵਾਉਣ ਲਈ ਸੀਨੀਅਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਸਾਬਕਾ ਕਾਰਜਕਾਰਨੀ ਮੈਂਬਰ ਭਾਜਪਾ ਉਚੇਚੇ ਤੌਰ 'ਤੇ ਪਹੁੰਚੇ | ਪ੍ਰਬੰਧਕਾਂ ਵਲੋਂ ਪਿੰਕੀ ਦਾ ਮੰਦਰ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸ੍ਰੀ ਪਿੰਕੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਭਾਜਪਾ ਆਗੂ ਕੁਲਦੀਪ ਚਤਰੂ, ਅੰਕਿਤ ਪਠਾਨੀਆ, ਸੋਮ ਰਾਜ, ਡਾ. ਰਾਜਿੰਦਰ, ਰਮਨ ਕੌਲ, ਰਾਮ, ਭਾਜਪਾ ਆਗੂ ਕੁਲਜੀਤ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਮੰਗੂ ਮੈਰਾ ਨਿਵਾਸੀ ਅਤੇ ਭਾਜਪਾ ਆਗੂ ਹਾਜ਼ਰ ਸਨ |01ਐਮਯੂਕੇ13