28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਜੰਗਲੀ ਜਾਨਵਰਾਂ ਤੇ ਅਵਾਰਾ ਪਸ਼ੂਆਂ ਕਾਰਨ ਛੋਟੇ ਤੇ ਵੱਡੇ ਕਿਸਾਨ ਆਪਣੇ ਖੇਤੀ ਦੇ ਕੰਮ ਛੱਡਣ ਲਈ ਮਜਬੂਰ- ਮਿਨਹਾਸ

Ad Position 21
No active advertisement
ਅਜੀਤ ਡੈਸਕ 02-02-2026
ਦਸੂਹਾ, 1 ਫਰਵਰੀ (ਭੁੱਲਰ)- ਪੰਜਾਬ ਦੇ ਕੰਢੀ ਖੇਤਰ ਦੀਆਂ ਸਮੱਸਿਆਵਾਂ ਪੰਜਾਬ ਦੇ ਹੋਰਨਾਂ ਖੇਤਰਾਂ ਨਾਲੋਂ ਵੱਖਰੀਆਂ ਹਨ | ਸਮਾਜ ਸੇਵਕ ਦੁਸ਼ਿਅੰਤ ਮਿਨਹਾਸ ਅਤੇ ਸਾਬਕਾ ਪੰਚ ਪੂਰਨ ਚੰਦ ਨੇ ਕਿਹਾ ਕਿ ਕੰਢੀ ਖੇਤਰ ਵਿਚ ਜੰਗਲੀ ਜਾਨਵਰਾਂ ਅਤੇ ਆਵਾਰਾ ਪਸ਼ੂਆਂ ਕਾਰਨ ਛੋਟੇ ਅਤੇ ਵੱਡੇ ਕਿਸਾਨ ਆਪਣੇ ਖੇਤੀ ਦੇ ਕੰਮ ਛੱਡਣ ਲਈ ਮਜਬੂਰ ਹਨ | ਬਾਂਦਰਾਂ ਕਾਰਨ ਆਮ ਲੋਕਾਂ ਲਈ ਘਰ ਰਹਿਣਾ ਵੀ ਮੁਸ਼ਕਲ ਹੋ ਰਿਹਾ ਹੈ | ਦੁਕਾਨਦਾਰਾਂ ਨੂੰ ਆਪਣੇ ਸਾਮਾਨ ਦੀ ਦੇਖਭਾਲ ਲਈ ਮਜ਼ਦੂਰ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਉਹ ਵਿੱਤੀ ਤੌਰ 'ਤੇ ਕਮਜ਼ੋਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਲਈ ਵਧੇਰੇ ਮਿਹਨਤ ਕਰਨੀ ਪੈ ਰਹੀ ਹੈ | ਦੁਸ਼ਿਅੰਤ ਮਿਨਹਾਸ ਨੇ ਜੰਗਲੀ ਜਾਨਵਰਾਂ ਅਤੇ ਆਵਾਰਾ ਪਸ਼ੂਆਂ ਦੇ ਨਾਲ-ਨਾਲ ਬਾਂਦਰਾਂ ਨੂੰ ਰੋਕਣ ਲਈ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਆਵਾਜਾਈ ਦੀ ਸਹੂਲਤ ਲਈ ਕੰਢੀ ਖੇਤਰ ਵਿਚ ਬੰਦ ਰੂਟਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ | ਇਸ ਨਾਲ ਆਮ ਲੋਕਾਂ ਨੂੰ ਆਰਥਿਕ ਰਾਹਤ ਵੀ ਮਿਲੇਗੀ |
01ਐਮਯੂਕੇ04
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਗੁਰੂ ਰਵਿਦਾਸ ਮੰਦਰ ਮੰਗੂ ਮੈਰਾ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲੇਗੀ - ਘੁੰਮਣ
Ad Position 24