ਤਲਵਾੜਾ, 1 ਫਰਵਰੀ (ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਨਿੱਕੂ ਚੱਕ ਵਿਖੇ ਹਲਕਾ ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਨੇ 44 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਖੇਡ ਪਾਰਕ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਇਸ ਤੋਂ ਪਹਿਲਾਂ ਪਿੰਡ ਨਿੱਕੂ ਚੱਕ ਪਹੁੰਚਣ 'ਤੇ ਸਮੂਹ ਪੰਚਾਇਤ ਵਲੋਂ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਐਡ. ਘੁੰਮਣ ਨੇ ਕਿਹਾ ਕਿ ਦਸੂਹਾ ਹਲਕੇ 'ਚ 60 ਖੇਡ ਪਾਰਕ ਬਣ ਰਹੇ ਹਨ | ਹਲਕੇ ਦੇ ਨੌਜਵਾਨਾਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਹਰ ਵੱਡੀ ਮੰਗ ਆਮ ਆਦਮੀ ਪਾਰਟੀ ਨੇ ਹੀ ਪੂਰੀ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਨਿੱਕੂ ਚੱਕ ਦਾ ਸਰਵਪੱਖੀ ਵਿਕਾਸ ਕਰਵਾਉਣ ਲਈ ਫ਼ੰਡਾਂ ਦੀ ਘਾਟ ਬਿਲਕੁਲ ਵੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਰਫ਼ੀਕ ਸਿੰਘ ਸਾਬੀ, ਹਜ਼ਾਰਾ ਸਿੰਘ ਪੰਚ, ਕਰਨੈਲ ਸਿੰਘ ਰਾਣਾ ਜੁਗਿਆਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਮਾ ਦੇਵੀ, ਜਰਨੈਲ ਸਿੰਘ, ਕਰਮ ਸਿੰਘ, ਅਮਿਤ ਮਿਨਹਾਸ, ਵਿਜੈ ਮਿਨਹਾਸ, ਦੀਪ ਡਡਵਾਲ, ਸੰਨੀ ਡਡਵਾਲ ਆਦਿ ਤੋਂ ਇਲਾਵਾ ਸਮੂਹ ਪਿੰਡ ਵਾਸੀ ਅਤੇ 'ਆਪ' ਆਗੂ ਹਾਜ਼ਰ ਸਨ |