ਨਵਾਂਸ਼ਹਿਰ, 1 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿਸਟਰਡ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵੱਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪ੍ਰਧਾਨ ਸੁੱਚਾ ਸਿੰਘ ਭੱਟੀ ਸੇਵਾ ਮੁਕਤ ਪੀ.ਸੀ.ਐਸ ਅਫ਼ਸਰ ਦੀ ਪ੍ਰਧਾਨਗੀ ਹੇਠ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਵੱਖ-ਵੱਖ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਐਨ.ਆਰ.ਆਈ ਹਰੀ ਰਾਮ ਸੱਲ੍ਹਣ ਅਤੇ ਪ੍ਰਧਾਨ ਸੁੱਚਾ ਸਿੰਘ ਭੱਟੀ ਨੇ ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਚਾਹ ਪਕੌੜਿਆਂ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਮੀਤ ਪ੍ਰਧਾਨ ਰੋਸ਼ਨ ਲਾਲ ਸੁਮਨ, ਕੈਸ਼ੀਅਰ ਨਵਦੀਪ ਕੁਮਾਰ ਬੱਧਣ, ਸਲਾਹਕਾਰ ਗੁਰਮੇਲ ਰਾਮ, ਕਮੇਟੀ ਮੈਂਬਰ ਪ੍ਰਦੀਪ ਕੁਮਾਰ, ਸਤਵਿੰਦਰ ਪਾਲ, ਹਰਮੇਸ਼ ਸਿੰਘ, ਮਹੇਸ਼ ਕੁਮਾਰ ਰੱਤੂ, ਪ੍ਰੇਮ ਕੁਮਾਰ ਰਤਨ, ਬਾਬਾ ਕਮਲ ਦਾਸ, ਮਨੀਸ਼ ਕੁਮਾਰ ਸਾਰੇ ਕਮੇਟੀ ਮੈਂਬਰ ਅਤੇ ਸੁਖਵਿੰਦਰ ਸਿੰਘ ਥਾਂਦੀ ਪ੍ਰਧਾਨ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਆਦਿ ਹਾਜ਼ਰ ਸਨ |
ਨੱਥਾ ਨੰਗਲ ਵਿਖੇ ਪ੍ਰਕਾਸ਼ ਪੁਰਬ
ਰੱਤੇਵਾਲ, (ਅਸ਼ੋਕ ਕੁਮਾਰ ਲੀਲ)-ਨੇੜਲੇ ਪਿੰਡ ਨੱਥਾ ਨੰਗਲ ਵਿਖੇ ਪਿੰਡ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਸ਼ਰਧਾ ਭਾਵਨਾ ਨਾਲ ਧੂਮਧਾਮ ਨਾਲ ਮਨਾਇਆ | ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਮੀਕਾ ਨੇ ਦੱਸਿਆ ਕਿ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਨਿਸ਼ਾਨ ਸਾਹਿਬ ਨੂੰ ਚੋਲੇ੍ਹ ਪਹਿਨਾਏ ਗਏ | ਭਾਈ ਅਮਰੀਕ ਸਿੰਘ ਅਲੀਪੁਰ ਵਾਲਿਆਂ ਦੇ ਰਾਗੀ ਜਥੇ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਇਤਿਹਾਸ ਕੀਰਤਨ ਦੁਆਰਾ ਸੰਗਤਾਂ ਨੂੰ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸ਼ੁੱਭ ਦਿਹਾੜੇ 'ਤੇ ਸਰਦਾਰ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਨੇ ਇਲਾਕੇ ਦੀਆਂ ਮੁੱਖ ਸ਼ਖ਼ਸੀਅਤਾਂ ਸਮੇਤ ਹਾਜ਼ਰੀਆਂ ਭਰੀਆਂ | ਇਸ ਮੌਕੇ ਉਨ੍ਹਾਂ ਨੇ ਸਮੂਹ ਸੰਗਤ ਨੂੰ ਅੱਜ ਦੇ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੱਸੇ ਮਾਰਗ 'ਤੇ ਚੱਲਣ ਲਈ ਅਪੀਲ ਕੀਤੀ | ਪ੍ਰਬੰਧਕ ਕਮੇਟੀ ਨੇ ਸਰਦਾਰ ਜਸਵੀਰ ਸਿੰਘ ਗੜ੍ਹੀ, ਜਸਵੀਰ ਸਿੰਘ ਸਰਪੰਚ ਔਲੀਆਪੁਰ, ਜਸਵੰਤ ਕਲੇਰ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਤੇ ਪੱਤਰਕਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੇ ਜਲੇਬੀਆਂ ਦੇਰ ਸ਼ਾਮ ਤੱਕ ਅਟੁੱਟ ਵਰਤਾਏ ਗਏ | ਕਮਲਜੀਤ ਸਿੰਘ ਐੱਨ.ਆਰ.ਆਈ ਵੱਲੋਂ ਗੁਰੂ ਘਰ ਦੀ ਸੇਵਾ ਲਈ 51 ਹਜ਼ਾਰ ਦਿੱਤੇ ਜਾਣ 'ਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਮੂਹ ਨਗਰ ਨਿਵਾਸੀ ਸਰਪੰਚ ਰਾਜਵਿੰਦਰ ਕੌਰ, ਭੈਣਾਂ, ਬੀਬੀਆਂ ਅਤੇ ਛੋਟੇ ਬੱਚਿਆਂ ਨੇ ਗੁਰੂ ਘਰ ਦੀ ਹਾਜ਼ਰੀ ਭਰ ਕੇ ਅਨੰਦ ਮਾਣਿਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬੂ ਸੀਤਾ ਰਾਮ, ਰੋਸ਼ਨ ਲਾਲ ਸਾਬਕਾ ਸਰਪੰਚ, ਰਵੀ ਕੁਮਾਰ, ਮੱਖਣ, ਐਡਵੋਕੇਟ ਕਿਸ਼ਨ ਚੰਦਰ ਭੱੁਟਾ, ਕੁਲਦੀਪ ਕੁਮਾਰ ਜੇ.ਈ, ਰਮਨ ਕੁਮਾਰ ਸਰਪੰਚ ਪਰਵਾਰ ਦੇ ਮੁਖੀ, ਰਕੇਸ਼, ਸੁਰੇਸ਼, ਸੁਮੇਸ਼ ਭੁੱਟਾ, ਸੁਭਾਸ਼ ਚੰਦਰ ਸੇਵਾ ਮੁਕਤ ਪਿ੍ੰਸੀਪਲ, ਚਮਨ ਲਾਲ ਟੇਲਰ ਮਾਸਟਰ, ਬਲਵੀਰ ਚੰਦ, ਕਮਲਜੀਤ ਸਿੰਘ ਜਨਾਗਲ ਐੱਨ.ਆਰ.ਆਈ, ਰਜੇਸ਼ ਕੁਮਾਰ ਅੱਛੀ, ਮਾਸਟਰ ਰਾਮ ਕੁਮਾਰ ਭੁੱਲੂ, ਮੱਖਣ ਮੋਹਿਤ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |
ਪਿੰਡ ਦਿਆਲਾ 'ਚ ਪ੍ਰਕਾਸ਼ ਪੁਰਬ
ਸੜੋਆ, (ਹਰਮੇਲ ਸਹੂੰਗੜਾ) - ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਪਿੰਡ ਦਿਆਲਾ ਦੀਆਂ ਸਮੂਹ ਸੰਗਤਾਂ ਵਲੋਂ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਭੋਗਾਂ ਉਪਰੰਤ ਕੀਰਤਨੀ ਜਥਾ ਬਾਬਾ ਹਰਪ੍ਰੀਤ ਸਿੰਘ ਚੁੰਮੋ ਵਾਲਿਆ ਨੇ ਗੁਰੂ ਸਾਹਿਬ ਦਾ ਜਸ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪਿੰਡ ਦੀਆਂ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਤਨ ਮਨ ਧਨ ਸੇਵਾ ਕੀਤੀ ਗਈ | ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ | ਸਾਰੇ ਨਗਰ ਦੀਆਂ ਸਮੂਹ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ |
ਰੱਤੇਵਾਲ 'ਚ ਪ੍ਰਕਾਸ਼ ਪੁਰਬ
ਰੱਤੇਵਾਲ, (ਅਸ਼ੋਕ ਕੁਮਾਰ ਲੀਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਰੱਤੇਵਾਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ | ਪਿਛਲੇ ਕਈ ਦਿਨਾਂ ਤੋਂ ਸਮੂਹ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ | ਸਭ ਤੋਂ ਪਹਿਲਾਂ ਸਵੇਰੇ ਝੰਡੇ ਦੀ ਰਸਮ ਕੀਤੀ ਗਈ, ਉਪਰੰਤ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਅਖੰਡ ਪਾਠ ਦੀ ਸੇਵਾ ਗਿਆਨੀ ਸੂਰਤਾ ਸਿੰਘ, ਨਿਸ਼ਾਨ ਸਿੰਘ ਅਤੇ ਬਲਦੇਵ ਸਿੰਘ ਵੱਲੋਂ ਬੜੀ ਸ਼ਰਧਾ ਪੂਰਵਕ ਨਿਭਾਈ ਗਈ ਅਤੇ ਗਿਆਨੀ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਦੇ ਮੁੱਖ ਪਾਠੀ ਕਮਲ ਸਿੰਘ ਅਤੇ ਬੀਬਾ ਮਨਜੀਤ ਕੌਰ ਅਤੇ ਮੁੱਖ ਸੇਵਾਦਾਰ ਸਤਪਾਲ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਹਲਕਾ ਵਿਧਾਇਕਾ ਬੀਬਾ ਸੰਤੋਸ਼ ਕਟਾਰੀਆ ਵੱਲੋਂ ਦਰਬਾਰ ਵਿੱਚ ਹਾਜ਼ਰੀ ਲਵਾਈ ਗਈ | ਸਮੂਹ ਸੰਗਤਾਂ ਵੱਲੋਂ ਗੁਰੂ ਮਹਾਰਾਜ ਦੇ ਦਰਬਾਰ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਸੀ | ਕਈ ਦਿਨਾਂ ਤੋਂ ਸੇਵਾਦਾਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਸੇਵਾ ਨਿਭਾ ਰਹੇ ਹਨ | ਅਮਰੀਕ ਸਿੰਘ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਸਟੇਜ ਸੈਕਟਰੀ ਦੀ ਭੂਮਿਕਾ ਜਗਨ ਨਾਥ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ | ਪੰਜਾਬ ਦੀ ਮਸ਼ਹੂਰ ਕਲਾਕਾਰ ਰਾਣੀ ਅਰਮਾਨ ਨੇ ਗੁਰੂ ਮਹਾਰਾਜ ਦੇ ਭਜਨਾਂ ਰਾਹੀਂ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ 'ਤੇ ਐਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਤੇ ਉਹਨਾਂ ਨਾਲ ਜਸਵੀਰ ਔਲੀਆਪੁਰ, ਜਸਵੰਤ ਤੂਰ, ਜਸਵੰਤ ਕਲੇਰ ਨੇ ਵੀ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀ ਲਵਾਈ | ਸਰਦਾਰ ਜਸਵੀਰ ਸਿੰਘ ਗੜੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਗ਼ਰੀਬਾਂ ਅਤੇ ਮਜ਼ਲੂਮਾਂ ਦੀ ਬਾਂਹ ਫੜੀ |
ਪਿੰਡ ਜੈਨਪੁਰ ਵਿਖੇ ਨਗਰ ਕੀਰਤਨ ਸਜਾਇਆ
ਮਜਾਰੀ/ਸਾਹਿਬਾ, ੀ (ਨਿਰਮਲਜੀਤ ਸਿੰਘ ਚਾਹਲ)- ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਪਿੰਡ ਜੈਨਪੁਰ ਦੀ ਸਮੂਹ ਸੰਗਤ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜੋ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਤੋਂ ਸ਼ੁਰੂ ਹੋ ਕੇ ਸਾਰੇ ਪਿੰਡ ਦੀ ਪ੍ਰਕਰਮਾ ਕਰਦਾ ਤੇ ਵੱਖ-ਵੱਖ ਪੜਾਵਾਂ 'ਤੇ ਠਹਿਰਾਅ ਕਰਦਾ ਹੋਇਆ ਸ਼ਾਮ ਨੂੰ ਇਸੇ ਜਗ੍ਹਾ ਸਮਾਪਤ ਹੋਇਆ | ਇਸ ਮੌਕੇ ਢਾਡੀ ਮਨਜੋਤ ਸਿੰਘ ਅਜ਼ਾਦ ਸਿੰਬਲ ਮਜਾਰਾ ਵਲਿਆਂ ਦੇ ਜਥੇ ਵਲੋਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ | ਸੰਗਤਾਂ ਵਾਸਤੇ ਥਾਂ-ਥਾਂ ਕਈ ਪ੍ਰਕਾਰ ਦੇ ਲੰਗਰ ਲਗਾਏ ਗਏ | ਇਸ ਮੌਕੇ ਅਵਤਾਰ ਸਿੰਘ, ਸੁਰਜੀਤ ਸਿੰਘ, ਗੁਰਮੇਲ ਸਿੰਘ, ਰੂਪ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ, ਸੋਨੂੰ, ਦੀਪਾ, ਦੀਦਾਰ ਸਿੰਘ ਤੋਂ ਇਲਾਵਾ ਸਮੂਹ ਨਗਰ ਦੀਆਂ ਸੰਗਤਾਂ ਹਾਜਰ ਸਨ |
ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ
ਕਟਾਰੀਆਂ, (ਪ੍ਰੇਮੀ ਸੰਧਵਾਂ)-ਪਿੰਡ ਕਟਾਰੀਆਂ ਵਿਖੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਪ੍ਰਬੰਧਕ ਕਮੇਟੀ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੇ ਨਾਲ ਸੰਗਤਾਂ ਗੁਰੂ ਜਸ ਗਾ ਰਹੀਆਂ ਸਨ | ਵੱਖ-ਵੱਖ ਪੜਾਵਾਂ 'ਤੇ ਜਿੱਥੇ ਨਗਰ ਕੀਰਤਨ ਦਾ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਉਥੇ ਹੀ ਭਾਈ ਹਰਪਾਲ ਸਿੰਘ ਖਾਲਸਾ ਜਲੰਧਰ ਦੇ ਢਾਡੀ ਜਥੇ ਨੇ ਗੁਰੂ ਸਾਹਿਬ ਜੀ ਦਾ ਲੜੀਵਾਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਨਗਰ ਕੀਰਤਨ ਸਵੇਰੇ 11 ਵਜੇ ਅਰੰਭ ਹੋ ਕੇ ਮੁੜ ਗੁਰੂ ਘਰ ਪਹੁੰਚ ਕੇ ਸੰਪਨ ਹੋਇਆ | ਨਗਰ ਕੀਰਤਨ ਨਾਲ ਜੁੜੀਆਂ ਸੰਗਤਾਂ ਨੂੰ ਵੱਖ-ਵੱਖ ਪੜਾਵਾਂ 'ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਛਕਾਏ ਗਏ | ਸੰਗਤਾਂ ਵਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲਈ ਬੇਅੰਤ ਮਾਇਆ ਭੇਟ ਕੀਤੀ ਗਈ | ਇਸ ਮੌਕੇ ਬਾਬਾ ਸਾਧੂ ਸ਼ਾਹ ਚਿਸ਼ਤੀ, ਸਾਈਾ ਲਖਵੀਰ ਸ਼ਾਹ ਕਾਦਰੀ, ਸਰਪੰਚ ਵਰਿੰਦਰ ਸਿੰਘ ਜੱਖੂ, ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤੋਖ ਰਾਮ ਜੱਖੂ, ਰਾਮ ਦਾਸ ਬੰਗਾ, ਬਾਬਾ ਮੁਖਤਿਆਰ ਸਿੰਘ ਗੁਰੂ, ਅਮਰੀਕ ਸਿੰਘ ਗੁਰੂ, ਕਮਲਜੀਤ ਸਿੰਘ ਕੰਗ, ਸਦਾ ਰਾਮ ਜੱਖੂ, ਵੈਦ ਰਾਮ ਲਾਲ ਬਬਲੀ, ਮਲਕੀਤ ਬੰਗਾ, ਗੁਰਬਚਨ ਲਾਲ ਬਾਦਸ਼ਾਹ, ਸੂਬੇਦਾਰ ਰਾਮ ਸਿੰਘ, ਬਾਬਾ ਮੋਹਣ ਲਾਲ, ਪਰਮਵੀਰ ਜੱਖੂ, ਅਮਰਜੀਤ ਜੱਖੂ, ਪ੍ਰੇਮ ਸਿੰਘ ਕਲਸੀ ਪੰਚ, ਬੀਬੀ ਕਮਲੇਸ਼ ਕੌਰ, ਮਨਜਿੰਦਰ ਕੌਰ ਕਲਸੀ, ਸੋਮਨਾਥ ਬੰਗਾ, ਅਕਾਸ਼ ਬੰਗਾ, ਦੀਪੋ ਹੀਰਾ, ਰਜਿੰਦਰ ਸਿੰਘ, ਰਾਮ ਲਾਲ ਕੰਗਰੌੜ, ਬਾਬਾ ਗੁਰਮੀਤ ਸ਼ਾਹ, ਪ੍ਰੇਮ ਲਾਲ, ਜੋਗਾ ਸਿੰਘ, ਸਤਨਾਮ ਜੱਖੂ, ਮਨਜੀਤ ਲਾਲ ਜੱਖੂ, ਦਿਲਬਾਗ ਸਿੰਘ, ਪਰਮਜੀਤ ਬੰਗਾ, ਸੁਦੇਸ਼ ਕੁਮਾਰੀ ਬੰਗਾ, ਮੁਕੇਸ਼ ਬੰਗਾ, ਕਸ਼ਮੀਰ ਚੰਦ ਚੋਪੜਾ, ਜੋਗਿੰਦਰ ਪਾਲ, ਨਰਿੰਦਰ ਕੁਮਾਰ ਜੱਖੂ, ਗੁਰਮੇਲ ਸਿੰਘ, ਰਮਨਦੀਪ, ਬਬਲੀ ਪੰਚ, ਪ੍ਰੇਮ ਸਿੰਘ ਪੰਚ, ਬਲਵੰਤ ਰਾਮ ਪੰਚ, ਨਰਿੰਦਰ ਕੁਮਾਰ ਸ਼ਰਮਾ ਆਦਿ ਹਾਜ਼ਰ ਸਨ |
ਪੋਜੇਵਾਲ ਦੀ ਸੰਗਤ ਵਲੋਂ ਪ੍ਰਕਾਸ਼ ਉਤਸਵ ਮਨਾਇਆ
ਪੋਜੇਵਾਲ ਸਰਾਂ, (ਨਵਾਂਗਰਾਈਾ) -ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਪੋਜੇਵਾਲ ਦੀ ਸੰਗਤ ਵਲੋਂ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਹੋਇਆ | ਇਸ ਮੌਕੇ ਭਾਈ ਹਰਜਿੰਦਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਲੁਧਿਆਣੇ ਵਾਲਿਆਂ ਨੇ ਕੀਰਤਨ ਕਰਦੇ ਹੋਏ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਦਰਸਾਏ ਰਸਤੇ 'ਤੇ ਚਲਦੇ ਹੋਏ ਮਾਨਵਤਾ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਨੰਬਰਦਾਰ ਰਾਮ ਨਾਥ ਪ੍ਰਧਾਨ, ਰਾਮ ਬਖਸ ਪੰਜਾਬ ਪੁਲਿਸ, ਨਰਿੰਦਰ, ਸਤਪਾਲ ਸਿੰਘ, ਗੁਰਚਰਨ ਸਿੰਘ, ਪਰੇਮ ਸਿੰਘ, ਸੁਖਪਾਲ ਦਾਸ ਸਾਬਕਾ ਮੁੱਖ ਅਧਿਆਪਕ, ਸ਼ਮਸ਼ੇਰ ਸਿੰਘ, ਜਗਦੀਸ਼ ਰਾਏ ਡੀ.ਸੀ, ਗੁਰਮੇਲ ਚੰਦ, ਵਰਿੰਦਰ ਕੁਮਾਰ, ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ |
ਪਿੰਡ ਹੇੜੀਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ ਸਮਾਪਤ
ਔੜ/ਝਿੰਗੜਾਂ, (ਕੁਲਦੀਪ ਸਿੰਘ ਝਿੰਗੜ)-ਪਿੰਡ ਹੇੜੀਆਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕ੍ਰਾਂਤੀਕਾਰੀ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਇਆ ਤਿੰਨ ਦਿਨਾਂ ਧਾਰਮਿਕ ਸਮਾਗਮ ਸਮਾਪਤ ਹੋ ਗਿਆ | ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ | ਤੀਜੇ ਤੇ ਆਖ਼ਰੀ ਦਿਨ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿੱਚ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਝਿੰਗੜਾਂ ਵਾਲਿਆਂ ਵਲੋਂ ਕੀਰਤਨ ਤੇ ਕਥਾ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨਾਂ ਨਾਲ ਜੋੜਿਆ | ਸਟੇਜ ਸਕੱਤਰ ਦੀ ਅਹਿਮ ਜ਼ੰੁਮੇਵਾਰੀ ਨੂੰ ਬਾਖ਼ੂਬੀ ਨਿਭਾਉਂਦਿਆਂ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਾ. ਚੰਚਲ ਸਿੰਘ ਹੇੜੀਆਂ ਨੇ ਸਤਿਗੁਰਾਂ ਦੇ ਜੀਵਨ ਸਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਧਾਰਮਿਕ ਸਮਾਗਮ ਵਿੱਚ ਪੁੱਜੀਆਂ ਸਮੂਹ ਸੰਗਤਾਂ ਤੇ ਸਹਿਯੋਗੀ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਹਰਮੇਲ ਸਿੰਘ, ਚੇਅਰਮੈਨ ਸਤਨਾਮ ਸਿੰਘ ਹੇੜੀਆਂ, ਸਕੱਤਰ ਮਾ. ਚੰਚਲ ਸਿੰਘ ਹੇੜੀਆਂ, ਖ਼ਜ਼ਾਨਚੀ ਮੈਨੇਜਰ ਚੂਹੜ ਸਿੰਘ ਹੇੜੀਆਂ, ਸਹਾਇਕ ਸਕੱਤਰ ਨਿਰਮਲ ਸਿੰਘ ਆਦਿ ਪ੍ਰਬੰਧਕਾਂ ਵਲੋਂ ਕੀਰਤਨੀ, ਦਾਨੀ ਸੇਵਾਦਾਰਾਂ ਅਤੇ ਸਹਿਯੋਗੀ ਸੇਵਾਦਾਰਾਂ ਨੂੰ ਸਨਮਾਨਿਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਲਛਮਣ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ, ਨਵੀ, ਮਨੀ, ਗੁਰਪ੍ਰੀਤ ਸਿੰਘ, ਅਜੇ ਕੁਮਾਰ, ਰਿੰਕੀ, ਸੁਦਾਗਰ ਰਾਮ, ਮੋਹਿਤ ਕੁਮਾਰ, ਜਸਪਾਲ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
ਪਿੰਡ ਠਠਿਆਲਾ ਢਾਹਾਂ ਸਥਿਤ ਪ੍ਰਕਾਸ਼ ਪੁਰਬ
ਜਾਡਲਾ, (ਸੁਰਿੰਦਰ ਕੁਮਾਰ ਦੁੱਗਲ)-ਪਿੰਡ ਠਠਿਆਲਾ ਢਾਹਾਂ ਸਥਿਤ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਜਨਮ ਦਿਹਾੜੇ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ | ਜਿਸ ਵਿਚ ਨੌਜਵਾਨ ਢਾਡੀ ਜਥਾ ਭਾਈ ਮਨਜੋਤ ਸਿੰਘ ਸਿੰਬਲ ਮਜਾਰਾ ਨੇ ਗੁਰੂ ਰਵਿਦਾਸ ਜੀ ਦੇ ਜੀਵਨ, ਫ਼ਲਸਫ਼ੇ ਅਤੇ ਉਨ੍ਹਾਂ ਵਲੋਂ ਸੰਸਾਰ ਨੂੰ ਦਿੱਤੇ ਜਾਤ-ਪਾਤ ਰਹਿਤ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦੇ ਸੰਦੇਸ਼ 'ਤੇ ਅਮਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |
ਵੱਖ-ਵੱਖ ਪਿੰਡਾਂ 'ਚ ਸ਼ਰਧਾ ਨਾਲ ਮਨਾਇਆ ਪ੍ਰਕਾਸ਼ ਦਿਹਾੜਾ
ਉਸਮਾਨਪੁਰ, (ਸੰਦੀਪ ਮਝੂਰ)-ਉਸਮਾਨਪੁਰ ਅਤੇ ਆਸ-ਪਾਸ ਦੇ ਪਿੰਡਾਂ ਰਾਮਗੜ੍ਹ, ਚਕਲੀ ਸੁਜਾਇਤ, ਸੋਇਤਾ, ਸ਼ਾਹਪੁਰ ਪੱਟੀ, ਸ਼ੇਖੂਪੁਰ ਬਾਗ਼ ਆਦਿ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਵੱਖ-ਵੱਖ ਕੀਰਤਨੀ ਜਥਿਆਂ ਵਲੋਂ ਗੁਰੂ ਰਵਿਦਾਸ ਜੀ ਦੀ ਜੀਵਨੀ ਅਤੇ ਸਿੱਖਿਆਵਾਂ ਸਬੰਧੀ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਗੁਰੂ ਦੀ ਬਾਣੀ ਨਾਲ ਜੋੜਿਆ ਗਿਆ | ਉਸਮਾਨਪੁਰ ਵਿਖੇ ਬਾਬਾ ਕੁਲਦੀਪ ਸਿੰਘ ਨਾਨਕਸਰ ਮਜਾਰੀ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਉਕਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਉ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ |
ਸੰਧਵਾਂ ਵਿਖੇ ਧਾਰਮਿਕ ਸਮਾਗਮ
ਕਟਾਰੀਆਂ, (ਪੇ੍ਰਮੀ ਸੰਧਵਾਂ) - ਗੁਰਦੁਆਰਾ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਮੁੱਖ ਸੇਵਾਦਾਰ ਜਤਿੰਦਰ ਕੁਮਾਰ ਸੋਨੂੰ, ਸਾਬਕਾ ਪ੍ਰਧਾਨ ਸੰਤ ਹਾਕਮ ਦਾਸ ਤੇ ਸੇਵਾਦਾਰ ਜਸਵੀਰ ਸ਼ੀਰਾ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਸ੍ਰੀ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਇਆ ਗਿਆ | ਉਪਰੰਤ ਸੰਗਤਾਂ ਨੇ ਗੁਰੂ ਜਸ ਗਾ ਕੇ ਇਸ ਸੁਭਾਗੇ ਦਿਨ ਦਾ ਖੂਬ ਲਾਹਾ ਖੱਟਿਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਗ੍ਰੰਥੀ ਕੀਮਤ ਸਿੰਘ ਚੱਕਰਾਮੂੰ ਵਾਲਿਆਂ ਨੇ ਸਰਬੱਤ ਦੇ ਭਲੇ ਤੇ ਨਗਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ | ਸੰਤ ਹਾਕਮ ਦਾਸ, ਜਸਵੀਰ ਸ਼ੀਰਾ, ਜਤਿੰਦਰ ਕੁਮਾਰ ਸੋਨੂੰ, ਅਫਸਰ ਸਤਪਾਲ ਹੀਰਾ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਉਪਰੰਤ ਸੰਗਤਾਂ 'ਚ ਫਲ ਤੇ ਛੋਲੇ ਪੂਰੀਆਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਭਾਈ ਕੀਮਤ ਸਿੰਘ, ਜਸਵੀਰ ਸ਼ੀਰਾ, ਦੇਸ ਰਾਜ ਹੀਰਾ, ਭਜੀ ਲਾਖਾ, ਜਤਿੰਦਰ ਕੁਮਾਰ ਸੋਨੂੰ, ਸੰਤ ਹਾਕਮ ਦਾਸ, ਆਗਿਆ ਦਾਸ, ਧਰਮਪਾਲ, ਬਿੱਟੂ ਬੂਟਾ ਮੰਡੀ, ਅਮਨ ਹੀਰਾ, ਧਰਮਿੰਦਰ ਸਿੰਘ, ਸੋਹਣ ਲਾਲ ਹੀਰਾ, ਸੋਨੂੰ ਹੀਰਾ, ਬੁੱਧ ਰਾਮ, ਟੇਕ ਚੰਦ, ਭਜੀ, ਆਯੂਸ਼ ਹੀਰਾ, ਕੁਲਵਿੰਦਰ ਕੌਰ ਹੀਰਾ, ਰੇਸ਼ਮ ਕੌਰ ਹੀਰਾ, ਹਰਮੇਸ਼ ਲਾਲ ਹੀਰਾ, ਜੱਸੀ ਹੀਰਾ, ਜੋਗਿੰਦਰ ਕੌਰ ਹੀਰਾ, ਸਾਬਕਾ ਸਰਪੰਚ ਕਮਲਜੀਤ ਕੌਰ ਹੀਰਾ, ਬੀਬੀ ਭਜਨ ਕੌਰ, ਸਿੰਦਾ, ਅਬੀ ਹੀਰਾ, ਤਰਸੇਮ ਲਾਲ ਨੰਬਰਦਾਰ, ਲਾਡਾ ਹੀਰਾ, ਦੀਪਕ ਹੀਰਾ, ਚੰਦਰ ਪਾਲ ਹੀਰਾ, ਸੀਮਾ ਹੀਰਾ, ਸੁਿਲੰਦਰ ਪਾਲ ਅਹੀਰ, ਸੀਮਾ ਹੀਰਾ, ਜਨਕ ਰਾਜ, ਸਿੰਦਾ ਦਦਰਾ, ਪਰਮਜੀਤ ਕੌਰ ਦਦਰਾ, ਪਵਨ ਹੀਰਾ, ਨਰੇਸ਼ ਕੁਮਾਰ ਹੀਰਾ, ਹੁਸਨ ਲਾਲ ਆਦਿ ਹਾਜ਼ਰ ਸਨ |
ਪਿੰਡ ਟੋਰੋਵਾਲ ਵਿਖੇ ਮਨਾਇਆ ਪ੍ਰਕਾਸ਼ ਪੁਰਬ
ਪੋਜੇਵਾਲ ਸਰਾਂ, (ਨਵਾਂਗਰਾਈਾ)-ਗੁਰੂ ਰਵਿਦਾਸ ਜੀ ਦਾ 649ਵਾਂ ਗੁਰਪੁਰਬ ਪਿੰਡ ਟੋਰੋਵਾਲ ਵਿਖੇ ਮਨਾਇਆ ਗਿਆ | ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਅਧੀਨ ਪੈਂਦੇ ਪਿੰਡ ਟੋਰੋਵਾਲ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਗੁਰਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਕਥਾ ਦੌਰਾਨ ਕਥਾਵਾਚਕ ਨੇ ਲੋਕਾਂ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਨਾਲ ਜੁੜਨ ਲਈ ਵੀ ਕਿਹਾ ਗਿਆ | ਇਸ ਸਮੇਂ ਕਾਮਰੇਡ ਅੱਛਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
ਕਸਬਾ ਮਜਾਰੀ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ
ਮਜਾਰੀ/ਸਾਹਿਬਾ, (ਨਿਰਮਲਜੀਤ ਸਿੰਘ ਚਾਹਲ)-ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਿੰਘ ਸਭਾ ਕਸਬਾ ਮਜਾਰੀ ਵਿਖੇ ਸਮੂਹ ਨਗਰ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇੰਟਰਨੈਸ਼ਨਲ ਪੰਥਕ ਢਾਡੀ ਗਿ. ਹਰਦੀਪ ਸਿੰਘ ਦੀਪ ਦੇ ਜਥੇ ਵਲੋਂ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦਾ ਇਤਿਹਾਸ ਸੁਣਾ ਕੇ ਗੁਰਬਾਣੀ ਨਾਲ ਜੋੜਿਆ ਗਿਆ | ਸੰਗਤਾਂ ਵਾਸਤੇ ਲੰਗਰ ਲਗਾਇਆ ਗਿਆ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਮਾਹੀ, ਸਰਪੰਚ ਰਸ਼ਪਾਲ ਸਿੰਘ ਅਟਵਾਲ, ਬਹਾਦਰ ਸਿੰਘ ਗਿੱਲ, ਪਾਖਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਰੱਕੜ, ਜਗਤਾਰ ਸਿੰਘ ਮਾਹੀ, ਗੁਰਮੁੱਖ ਸਿੰਘ, ਮਾ. ਸਤਨਾਮ ਸਿੰਘ, ਗੁਰਦਿਆਲ ਸਿੰਘ, ਹਰਕਮਲ ਸਿੰਘ, ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਪਨੇਸਰ, ਡਾ. ਬਲਿਹਾਰ ਸਿੰਘ, ਸਾਧੂ ਸਿੰਘ, ਰਾਣਾ ਸਿੰਘ ਆਦਿ ਹਾਜਰ ਸਨ |
ਵੱਖ-ਵੱਖ ਥਾਈਾ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਪੂਰਵਕ ਮਨਾਇਆ
ਅਜੀਤ ਡੈਸਕ
02-02-2026