27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਝੋਨੇ ਦੀ ਕਟਾਈ ਨੇ ਫੜਿਆ ਜ਼ੋਰ, ਮੰਡੀਆਂ ’ਚ ਆਮਦ ਤੇਜ਼

ਮਜਾਰੀ/ਸਾਹਿਬਾ, 27 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਇਲਾਕੇ ’ਚ ਝੋਨੇ ਦੀ ਕਟਾਈ ਨੇ ਜ਼ੋਰ ਫੜ ਲਿਆ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਖੇਤਰ ਦੀਆਂ ਮੰਡੀਆਂ ਕਰਾਵਰ ਸਾਹਿਬਾ ਤੇ ਬਕਾਪੁਰ ਵਿਚ ਝੋਨੇ ਦੀ ਆਮਦ ਵਿਚ ਤੇਜ਼ੀ ਆਉਣ ਲੱਗੀ ਹੈ। ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਮੰਡੀਆਂ ਵੱਲ ਰੁਖ ਕਰ ਰਹੇ ਹਨ, ਪਰ ਸਰਕਾਰੀ ਖਰੀਦ ਦੇ ਪ੍ਰਬੰਧਾਂ ਸੰਬੰਧੀ ਸਪਸ਼ਟਤਾ ਨਾ ਹੋਣ ਕਾਰਨ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।

Ad Position 21
No active advertisement
ਕਰਾਵਰ ਦਾਣਾ ਮੰਡੀ ਵਿੱਚ ਝੋਨਾ ਵੇਚਣ ਲਈ ਪਹੁੰਚੇ ਕਿਸਾਨ। ਤਸਵੀਰ : ਚਾਹਲ 28-09-2026
ਮਜਾਰੀ/ਸਾਹਿਬਾ, 27 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਇਲਾਕੇ ’ਚ ਝੋਨੇ ਦੀ ਕਟਾਈ ਨੇ ਜ਼ੋਰ ਫੜ ਲਿਆ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਖੇਤਰ ਦੀਆਂ ਮੰਡੀਆਂ ਕਰਾਵਰ ਸਾਹਿਬਾ ਤੇ ਬਕਾਪੁਰ ਵਿਚ ਝੋਨੇ ਦੀ ਆਮਦ ਵਿਚ ਤੇਜ਼ੀ ਆਉਣ ਲੱਗੀ ਹੈ। ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਮੰਡੀਆਂ ਵੱਲ ਰੁਖ ਕਰ ਰਹੇ ਹਨ, ਪਰ ਸਰਕਾਰੀ ਖਰੀਦ ਦੇ ਪ੍ਰਬੰਧਾਂ ਸੰਬੰਧੀ ਸਪਸ਼ਟਤਾ ਨਾ ਹੋਣ ਕਾਰਨ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵਲੋਂ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 10 ਦਿਨ ਅਗੇਤਾ ਝੋਨਾ ਲਗਾਉਣ ਲਈ ਕਿਸਾਨਾਂ ਨੂੰ ਖੁੱਲ੍ਹ ਦੇ ਦਿੱਤੀ ਸੀ। ਝੋਨੇ ਦੀ ਕਟਾਈ ਵੀ ਅਗੇਤੀ ਸ਼ੁਰੂ ਹੋ ਗਈ ਹੈ ਪਰ ਝੋਨੇ ਦੀ ਖਰੀਦ ਅਜੇ ਤੱਕ ਨਹੀਂ ਸ਼ੁਰੂ ਕਰਵਾਈ ਗਈ। ਸਰਕਾਰ ਵਲੋਂ ਖਰੀਦ ਸੰਬੰਧੀ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਅਜੇ ਤੱਕ ਨਾ ਮੰਡੀਆਂ ਵਿਚ ਬਾਰਦਾਨਾ ਆਇਆ ਨਾ ਹੀ ਕੋਈ ਖਰੀਦ ਏਜੰਸੀ ਆਈ। ਮੰਡੀਆਂ ਦੀ ਸਫਾਈ ਵੀ ਆੜ੍ਹਤੀਆਂ ਵਲੋਂ ਪੱਲਿਓਂ ਪੈਸੇ ਖਰਚ ਕੇ ਕਰਵਾਈ ਗਈ ਹੈ। ਖਰੀਦ ਸੰਬੰਧੀ ਸਰਕਾਰ ਪੂਰੀ ਤਰ੍ਹਾਂ ਖਾਮੋਸ਼ ਹੈ। ਇਸ ਬਾਰੇ ਕਿਸਾਨ ਆਗੂਆਂ ਗੁਰਦੀਪ ਸਿੰਘ ਬਕਾਪੁਰ, ਹਰਨੇਕ ਸਿੰਘ ਥਿਆੜਾ ਤੇ ਅਜਮੇਰ ਸਿੰਘ ਭਾਰਾਪੁਰ ਦਾ ਕਹਿਣਾ ਹੈ ਕਿ ਜੇਕਰ ਮੰਡੀਆਂ ਵਿਚ ਝੋਨੇ ਦੀ ਆਮਦ ਇਸੇ ਤਰ੍ਹਾਂ ਵਧਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਫ਼ਸਲ ਦੀ ਸੰਭਾਲ ਤੇ ਵਿਕਰੀ ਨੂੰ ਲੈ ਕੇ ਮੁਸ਼ਕਿਲਾਂ ਵਧ ਸਕਦੀਆਂ ਹਨ। ਉਨ੍ਹਾਂ ਸਰਕਾਰ ਤੇ ਸੰਬੰਧਤ ਖਰੀਦ ਏਜੰਸੀਆਂ ਤੋਂ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ, ਖਰੀਦ ਪ੍ਰਕਿਰਿਆ ਸਮੇਂ ਸਿਰ ਸ਼ੁਰੂ ਕਰਨ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਤੋਂ ਬਚਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਕਰਾਵਰ ਦਾਣਾ ਮੰਡੀ ਵਿਚ ਝੋਨਾ ਵੇਚਣ ਆਏ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਸੀਜ਼ਨ ਦੌਰਾਨ ਮਿਹਨਤ ਕਰਕੇ ਫ਼ਸਲ ਤਿਆਰ ਕੀਤੀ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਝੋਨੇ ਦੀ ਖਰੀਦ ਅਤੇ ਚੁਕਾਈ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ।
Ad Position 22
No active advertisement
ਪਿਛਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ ਅਗਲੀ ਖ਼ਬਰ ਸਰਹਾਲਾ ਰਾਣੂੰਆਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
Ad Position 24