27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਖਟਕੜ ਕਲਾਂ ’ਚ ਨਾ ਮਨਾਏ ਜਾਣ ਦੇ ਫੈਸਲੇ ’ਤੇ ਪਿੰਡ ਵਾਸੀਆਂ ਨੇ ਜਤਾਇਆ ਰੋਸ

ਬੰਗਾ, 27 ਸਤੰਬਰ (ਧਰਮਵੀਰ ਪਾਲ)-ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਖਟਕੜ ਕਲਾਂ ਤੋਂ ਪੀ. ਏ.

Ad Position 21
No active advertisement
ਅਜੀਤ ਡੈਸਕ 28-09-2026
ਬੰਗਾ, 27 ਸਤੰਬਰ (ਧਰਮਵੀਰ ਪਾਲ)-ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਖਟਕੜ ਕਲਾਂ ਤੋਂ ਪੀ. ਏ. ਯੂ. ਲੁਧਿਆਣਾ ਵਿਖੇ ਸਰਕਾਰ ਵਲੋਂ ਮਨਾਏ ਜਾਣ ਦੇ ਫੈਸਲੇ ਦਾ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਪਹਿਲਾਂ ਇਹ ਜਨਮ ਦਿਨ ਮੇਲਾ ਸਰਕਾਰੀ ਤੌਰ ‘ਤੇ ਪਿੰਡ ਖਟਕੜ ਕਲਾਂ ਵਿਖੇ ਮਨਾਇਆ ਜਾਂਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਮਾਗਮ ਵਿਚੋਂ ਪਿੰਡ ਵਾਸੀਆਂ ਦੀ ਸਮੂਲੀਅਤ ਨੂੰ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਿਨਾਂ ਇਕ ਪਾਸੜ ਫੈਸਲੇ ਰਾਹੀਂ ਸਰਕਾਰੀ ਸਮਾਗਮ ਵਿਚ ਤਬਦੀਲੀ ਕਰ ਦਿੱਤੀ ਹੌ, ਜਿਸ ਦਾ ਕਿ ਪਿੰਡ ਵਾਸੀਆਂ ਵਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਤੋਂ ਤਿੰਨ ਦਿਨ ਪਹਿਲਾਂ ਹੀ ਸਥਾਨ ਬਦਲ ਦਿੱਤਾ, ਜਿਸ ਨਾਲ ਸਰਦਾਰ ਭਗਤ ਸਿੰਘ ਦਾ ਸਤਿਕਾਰ ਕਰਨ ਵਾਲੇ ਇਲਾਕਾ ਨਿਵਾਸੀ ਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਹੈ। ਇਸ ਮੌਕੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਪੰਚਾਇਤ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਨੇ ਅੱਗੇ ਕਿਹਾ ਕਿ ਗ੍ਰਾਮ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵਲੋਂ ਪਿੰਡ ਵਿਚ ਕਈ ਜ਼ਰੂਰੀ ਕੰਮਾਂ ਸੰਬੰਧੀ ਮੁੱਖ ਮੰਤਰੀ ਤੇ ਉਨ੍ਹਾਂ ਦੇ ਪ੍ਰਿੰਸੀਪਲ ਸੈਕਟਰੀ ਤੇ ਵੱਖ-ਵੱਖ ਮੰਤਰੀਆਂ ਨੂੰ ਕਈ ਵਾਰ ਪੱਤਰ ਭੇਜੇ ਗਏ ਹਨ, ਪਰ ਸਰਕਾਰ ਵਲੋਂ ਇਨ੍ਹਾਂ ਮੰਗਾਂ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਖਟਕੜ ਕਲਾਂ ਦੇ ਸਮੂਹ ਨਗਰ ਨਿਵਾਸੀ ਨੇ ਭਾਰੀ ਇਕੱਠ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਇਸ ਰਵਈਏ ਖ਼ਿਲਾਫ਼ ਹੁਣ ਅੱਗੇ ਤੋਂ ਵੀ ਪਿੰਡ ਵਾਸੀ ਹਰ ਸਰਕਾਰੀ ਪ੍ਰੋਗਰਾਮ ਦਾ ਬਾਈਕਾਟ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਇਨਕਲਾਬ ਜਿੰਦਾਬਾਦ ਤੇ ਸ਼ਹੀਦੇ ਆਜਮ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ। ਇਸ ਮੌਕੇ ਰਜਿੰਦਰ ਕੌਰ, ਜੈ ਸਿੰਘ, ਚਮਨ ਲਾਲ, ਪੰਚ ਜਸਪਾਲ ਸਿੰਘ, ਪੰਚ ਸ਼ੌਕਤ ਅਲੀ, ਪੰਚ ਸਤਿੰਦਰ ਕੌਰ, ਪੰਚ ਹਰਪ੍ਰੀਤ ਸਿੰਘ, ਮੋਹਣਜੀਤ, ਸਤਪਾਲ, ਦਿਲਜੀਤ ਕੁਮਾਰ, ਮਨਦੀਪ ਕੁਮਾਰ, ਦੀਪਕ, ਅਮਰਜੋਤ ਸਿੰਘ, ਵਿਜੇ ਕੁਮਾਰ, ਪੂਜਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ 119ਵੇਂ ਜਨਮ ਦਿਵਸ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ ਡੀ. ਐੱਮ. ਵਜੋਂ ਪਦਉੱਨਤ ਹੋਏ ਜਸਵੀਰ ਸਿੰਘ ਰੱਕੜ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਮਾਰਕਫੈੱਡ ਮੁਲਾਜ਼ਮ ਯੂਨੀਅਨ ਪੰਜਾਬ ਦਾ...
Ad Position 24