22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਰਤਾਜ ਫਾਊਾਡੇਸ਼ਨ ਐਂਡ ਪਿੰਡ ਬੋਦਲ ਨੂੰ ਜਸਬੀਰ ਸਿੰਘ ਰੰਧਾਵਾ ਵਲੋਂ 51000 ਰੁਪਏ ਦੇਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 03-02-2026
ਦਸੂਹਾ, 2 ਫਰਵਰੀ (ਭੁੱਲਰ)- ਦਿੱਲੀ ਦੇ ਪਹਿਲੇ ਡਿਪਟੀ ਕਮਿਸ਼ਨਰ ਰਹੇ ਡਾਕਟਰ ਐਮ. ਐਸ. ਰੰਧਾਵਾ ਦੇ ਜੱਦੀ ਪਿੰਡ ਬੋਦਲ ਵਿਖੇ ਉਨ੍ਹਾਂ ਦੇ ਜਨਮ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕਰਨ ਲਈ ਜਸਬੀਰ ਸਿੰਘ ਰੰਧਾਵਾ ਵਲੋਂ 51000 ਰੁਪਏ ਸਰਤਾਜ ਫਾਊਾਡੇਸ਼ਨ ਐਂਡ ਪਿੰਡ ਬੋਦਲ ਨੂੰ ਦੇਣ ਦਾ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਰੰਧਾਵਾ ਪਰਿਵਾਰ, ਸਰਤਾਜ ਫਾਊਾਡੇਸ਼ਨ ਐਂਡ ਪਿੰਡ ਬੋਦਲ ਵਲੋਂ ਸਮੂਹ ਐਨ.ਆਰ.ਆਈ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਯਾਦਗਾਰ ਸਥਾਪਤ ਕੀਤੀ ਜਾ ਰਹੀ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਦੱਸਿਆ ਕਿ ਡਾਕਟਰ ਰੰਧਾਵਾ ਦਾ ਜੱਦੀ ਘਰ ਖਸਤਾ ਹਾਲਤ ਵਿਚ ਹੋਣ ਕਾਰਨ ਉਸ ਦੀ ਸਾਂਭ ਸੰਭਾਲ ਕਰਨ ਵਿਚ ਭਾਰੀ ਸਮੱਸਿਆਵਾਂ ਦਰਪੇਸ਼ ਆ ਰਹੀਆਂ ਸੀ ਜਿਸ ਨੂੰ ਸਰਤਾਜ ਫਾਊਾਡੇਸ਼ਨ ਐਂਡ ਪਿੰਡ ਬੋਦਲ ਵੱਲੋਂ ਯਾਦਗਾਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਸਤਿੰਦਰ ਸਰਤਾਜ ਨੂੰ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੇ ਘਰ ਦੀ ਤਸਵੀਰ ਜਸਬੀਰ ਸਿੰਘ ਰੰਧਾਵਾ ਮਹੰਤ ਸੁਦਾਗਰ ਸਿੰਘ ਮਹੰਤ ਤਰਨ ਬੋਦਲ ਹਰਪ੍ਰੀਤ ਸਿੰਘ ਇਟਲੀ ਤੇ ਹੋਰਾਂ ਵਲੋਂ ਭੇਟ ਕੀਤੀ ਗਈ | ਇਸ ਮੌਕੇ ਜਸਬੀਰ ਸਿੰਘ ਰੰਧਾਵਾ ਨੇ ਗਾਇਕਾਰ ਸਤਿੰਦਰ ਸਰਤਾਜ ਨੂੰ ਵਿਸ਼ਵਾਸ ਦਵਾਇਆ ਕਿ ਉਹ ਡਾਕਟਰ ਐਮ. ਐਸ. ਰੰਧਾਵਾ ਜਨਮ ਸਥਾਨ ਨੂੰ ਯਾਦਗਾਰ ਵਜੋਂ ਵਿਕਸਿਤ ਕਰਨ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣਗੇ | ਇਸ ਮੌਕੇ ਸਤਿੰਦਰ ਸਿੰਘ ਮਿੱਠੀ ਕੈਨੇਡਾ, ਐਡਵੋਕੇਟ ਭੁਪਿੰਦਰ ਸਿੰਘ ਰੰਧਾਵਾ, ਪਰਮਵੀਰ ਸਿੰਘ ਰੰਧਾਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਅਗਲੀ ਖ਼ਬਰ ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ 5 ਫਰਵਰੀ ਨੂੰ ਡਿਪਟੀ ਕਮਿਸ਼ਨ ਹੁਸ਼ਿਆਰਪੁਰ ਨੂੰ ਦੇਵੇਗੀ ਮੰਗ ਪੱਤਰ
Ad Position 24