23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਦਿੱਲੀ ਇੰਟਰਨੈਸ਼ਨਲ ਸਕੂਲ 'ਚ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ

Ad Position 21
No active advertisement
ਅਜੀਤ ਡੈਸਕ 03-02-2026
ਹੁਸ਼ਿਆਰਪੁਰ, 2 ਫਰਵਰੀ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ 'ਚ ਵਿਦਿਆਰਥੀਆਂ ਦਾ ਵਿਦਾਇਗੀ ਸਮਾਗਮ ਕਰਵਾਇਆ ਗਿਆ | ਜਿਸ 'ਚ ਸਕੂਲ ਦੇ ਡਾਇਰੈਕਟਰ ਅਨੁੱਜ ਤੋਲਾ, ਅਨੂ ਤੋਲਾ, ਅਮਿਤ ਤੋਲਾ, ਰਿਤੂ ਤੋਲਾ, ਪਿ੍ੰ: ਮਾਰਿਆ ਜਾੱਨ, ਵਾਇਸ ਪਿ੍ੰਸੀਪਲ ਿਲੰਸੀ ਜਾੱਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਸਮਾਗਮ ਦੀ ਆਰੰਭਤਾ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਜੋਤੀ ਜਲਾ ਕੇ ਕੀਤੀ ਗਈ | ਇਸ ਦੌਰਾਨ ਵਿਦਿਆਰਥੀਆਂ ਵਲੋਂ ਨਾਚ, ਗਾਨ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਸਕੂਲ 'ਚ ਬੀਤੇ ਵਰ੍ਹੇ ਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਵੀ ਦਿੱਤੇ ਗਏ ਅਤੇ ਜੋਲਿਨ ਰਿਆਨ ਜਾਰਜ ਨੂੰ ਸਟੂਡੈਂਟ ਆਫ਼ ਦਾ ਯੀਅਰ ਐਵਾਰਡ ਦਿੱਤਾ ਗਿਆ | ਇਸ ਮੌਕੇ ਪਿ੍ੰ: ਮਾਰਿਆ ਜਾੱਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਸਹਾਇਕ ਗਤੀਵਿਧੀਆਂ 'ਚ ਵੀ ਭਾਗ ਲੈਣਾ ਚਾਹੀਦਾ ਹੈ | ਡਾਇਰੈਕਟਰ ਅਨੁੱਜ ਤੋਲਾ ਨੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੀ.ਐਨ.ਬੀ.ਆਰ.ਸੈਟੀ 'ਚ ਕੋਰਸਾਂ ਲਈ ਚਾਹਵਾਨ ਦਸਤਾਵੇਜ਼ ਜਮ੍ਹਾਂ ਕਰਵਾਉਣ- ਗੁਰਪ੍ਰੀਤ ਸਿੰਘ ਅਗਲੀ ਖ਼ਬਰ ਸਰਤਾਜ ਫਾਊਾਡੇਸ਼ਨ ਐਂਡ ਪਿੰਡ ਬੋਦਲ ਨੂੰ ਜਸਬੀਰ ਸਿੰਘ ਰੰਧਾਵਾ ਵਲੋਂ 51000 ਰੁਪਏ ਦੇਣ ਦਾ ਐਲਾਨ
Ad Position 24