ਟਾਂਡਾ ਉੜਮੁੜ, 2 ਫਰਵਰੀ (ਕੁਲਬੀਰ ਸਿੰਘ ਗੁਰਾਇਆ)-ਗੁਰਦੁਆਰਾ ਸਤਿਗੁਰੂ ਰਵਿਦਾਸ ਗੜੀ ਮੁਹੱਲਾ ਉੜਮੁੜ 'ਚ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨ ਸਜਾਏ ਗਏ | ਇਸ ਮੌਕੇ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਦਿਆਂ ਸੰਗਤ ਨੂੰ ਗੁਰੂ ਰਵਿਦਾਸ ਜੀ ਦੀਆਂ ਮਹਾਨ ਸਿੱਖਿਆਵਾਂ ਨਾਲ ਜੋੜਿਆ | ਇਸ ਮੌਕੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਮੌਕੇ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਜਗਤਾਰ ਸਿੰਘ ਦਾਰਾ, ਬਲਜਿੰਦਰ ਵਿਕੀ, ਗੁਰਮੀਤ ਬਿੱਟੂ, ਦੇਸ ਰਾਜ, ਪਰਮਿੰਦਰ ਸਿੰਘ ਮਿੱਠਾ, ਸੁਰਜੀਤ ਪਾਲ, ਐਡਵੋਕੇਟ ਦਲਜੀਤ ਸਿੰਘ ਗਿਲਜੀਆਂ, ਰਾਜੇਸ਼ ਲਾਡੀ, ਰਾਕੇਸ਼ ਬਿੱਟੂ, ਕਿ੍ਸ਼ਨ ਬਿੱਟੂ, ਜਸਵਿੰਦਰ ਕਾਕਾ, ਸਨੀ ਪੰਡਿਤ, ਡਾ. ਬਲਦੇਵ ਰਾਜ, ਪੰਕਜ ਸਚਦੇਵਾ, ਵਿਜੇ ਕੁਮਾਰ, ਬਲਬੀਰ ਚੰਦ, ਪ੍ਰੀਤਮ ਸਿੰਘ, ਪਰਮਿੰਦਰ ਸਿੰਘ, ਦਵਿੰਦਰ ਸਿੰਘ, ਸੁੰਦਰੀ ਖੋਸਲਾ, ਜਸਪਾਲ, ਲਖਵਿੰਦਰ ਲੱਕੀ, ਪਰਮਿੰਦਰ ਸੋਨੀ, ਬਿ੍ਜ ਮੋਹਨ, ਜਸਵਿੰਦਰ ਸਿੰਘ, ਚਰਨਜੀਤ ਚੰਨੀ, ਜੱਸੂ, ਲੱਕੀ, ਗੋਲਡੀ, ਬਾਲ ਕਿ੍ਸ਼ਨ, ਜਸਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |