23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵੀ.ਐਮ.ਆਰ.ਕੇ. ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 03-02-2026
ਮਾਹਿਲਪੁਰ, 2 ਫਰਵਰੀ (ਰਜਿੰਦਰ ਸਿੰਘ)-ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸੰਤ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਮਨੁੱਖਤਾ ਦੀ ਸੇਵਾ ਤੇ ਭਲਾਈ ਨੂੰ ਸਮਰਪਿਤ ਚੱਲ ਰਹੀ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂ ਨਗਰ ਦੀ ਬ੍ਰਾਂਚ ਮਾਹਿਲਪੁਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਪ ਦੌਰਾਨ ਡਾ. ਦਰਬਾਰੀ ਲਾਲ ਤੇ ਬਲਵਿੰਦਰ ਸਿੰਘ ਫਾਰਮਾਸਿਸਟ ਦੀ ਸਮੁੱਚੀ ਟੀਮ ਵਲੋਂ 500 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਬਲੱਡ ਪੈ੍ਰਸ਼ਰ ਤੇ ਸ਼ੂਗਰ ਸਮੇਤ ਹੋਰ ਕਈ ਟੈਸਟ ਕਰਕੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਤਿਲਕ ਰਾਜ ਤੇ ਸਮਾਜ ਸੇਵੀ ਹਰਬੰਸ ਲਾਲ ਢਾਂਡਾ, ਨੇ ਸੰਸਥਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸੰਸਥਾ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ ਜ਼ਿਲ੍ਹਾ ਕਨਵੀਨਰ ਮੂਲ ਰਾਜ, ਬ੍ਰਾਂਚ ਮਾਹਿਲਪੁਰ ਕਨਵੀਨਰ ਸੁਰਿੰਦਰ ਪਾਲ, ਉਂਕਾਰ ਸਿੰਘ, ਪਾਲ ਰਾਮ ਠੁਆਣਾ, ਬਲਰਾਜ ਸਿੰਘ, ਹੁਸਨ ਲਾਲ, ਰਾਜ ਕਿਸ਼ਨ, ਅਸ਼ੋਕ ਕੁਮਾਰ, ਬਲਵਿੰਦਰ ਸਿੰਘ ਬਾੜੀਆ, ਵਰਿੰਦਰ ਕੁਮਾਰ, ਕੁਲਵਿੰਦਰ ਸਾਹਨੀ, ਰੀਤਿਕਾ, ਸਰਵਣ ਸਿੰਘ, ਸੁਰਿੰਦਰ ਕਾਕਾ ਬਾੜੀਆ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਵਿੱਦਿਅਕ ਸੰਸਥਾਵਾਂ ਦੇ ਅਰਦਾਸ ਦਿਵਸ ਮੌਕੇ ਐਡਵੋਕੇਟ ਧਾਮੀ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਗੁਰਦੁਆਰਾ ਸਤਿਗੁਰੂ ਰਵਿਦਾਸ ਵਿਖੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Ad Position 24