ਤਲਵਾੜਾ, 2 ਫਰਵਰੀ (ਅਜੀਤ ਪ੍ਰਤੀਨਿਧੀ)-ਤਲਵਾੜਾ ਸ਼ਹਿਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਗਹਿਰਾ ਝਟਕਾ ਲੱਗਿਆ, ਜਦੋਂ ਭਾਜਪਾ ਦੇ ਸਾਬਕਾ ਯੁਵਾ ਮੰਡਲ ਪ੍ਰਧਾਨ ਸ੍ਰੀ ਵਿਪਨ ਵਰਮਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ | ਅੱਜ ਆਮ ਆਦਮੀ ਪਾਰਟੀ ਦੇ ਤਲਵਾੜਾ ਸਥਿਤ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਭਾਜਪਾ ਆਗੂ ਵਿਪਨ ਵਰਮਾ ਅਤੇ ਉਨ੍ਹਾਂ ਦੇ ਸਾਥੀਆਂ ਦਾ 'ਆਪ' ਵਿਚ ਆਉਣ 'ਤੇ ਸਿਰੋਪਾਓ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ | ਐਡ. ਘੁੰਮਣ ਨੇ ਕਿਹਾ ਕਿ ਆਈ.ਟੀ.ਸੈੱਲ ਦੇ ਕੋ-ਕਨਵੀਨਰ ਵਿਪਨ ਵਰਮਾ ਨੂੰ 'ਆਪ' ਪਾਰਟੀ ਵਿਚ ਆਉਣ 'ਤੇ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ 'ਤੇ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਆਸ਼ੂ ਅਰੋੜਾ, ਐਮ.ਸੀ. ਜੋਗਿੰਦਰਪਾਲ ਛਿੰਦਾ, ਪ੍ਰਧਾਨ ਸ਼ਿਵਮ ਤਲੂਜਾ, ਵਿਵੇਕ ਰਤਨ ਸ਼ਰਮਾ ਕਾਕੂ, ਨਰਿੰਦਰ ਕੁਮਾਰ, ਦੀਪੂ ਬਾਬਾ, ਪਿ੍ੰਸ, ਪੀ.ਏ. ਅਜੈ ਕੁਮਾਰ, ਰਤਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ 'ਆਪ' ਆਗੂ ਹਾਜ਼ਰ ਸਨ |