ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀ ਕਮਲ ਸੋਲੰਕੀ ਨੇ ਥਾਈਲੈਂਡ (ਬੈਂਕਾਕ) ਵਿਚ ਆਯੋਜਿਤ ਅੰਤਰਰਾਸ਼ਟਰੀ ਬਾਡੀ ਬਿਲਡਿੰਗ ਫਿੱਟ ਅਲਟੀਮੇਟ ਕਲੈਸ਼ ਆਫ਼ ਫਿਜ਼ਿਕ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਕੇ ਸੰਸਥਾ ਦੇ ਨਾਲ-ਨਾਲ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਡਾਇਰੈਕਟਰ ਵੀਨਾ ਦਾਦਾ, ਪਿ੍ੰਸੀਪਲ ਡਾ. ਮਨਜੀਤ ਕੌਰ ਤੇ ਸੋਲੰਕੀ ਦੇ ਕੋਚ ਅਮਰਦੀਪ ਯਾਦਵ ਨੇ ਦੱਸਿਆ ਕਿ ਬੈਂਕਾਕ ਵਿਚ ਆਯੋਜਿਤ ਮੁਕਾਬਲੇ ਵਿਚ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸੋਲੰਕੀ ਨੇ ਇਸ ਮੁਕਾਬਲੇ ਵਿਚ ਆਪਣੇ ਪ੍ਰਤੀਯੋਗੀਆਂ ਨੂੰ ਪਛਾੜ ਕੇ ਕੌਮਾਂਤਰੀ ਪੱਧਰ 'ਤੇ ਭਾਰਤ ਦਾ ਮਾਣ ਵਧਾਇਆ | ਉਨ੍ਹਾਂ ਦੱਸਿਆ ਕਿ ਸੋਲੰਕੀ ਇਸ ਤੋਂ ਪਹਿਲਾਂ ਵੀ ਭੁਟਾਨ ਵਿਚ ਆਯੋਜਿਤ ਕਲਾਸਿਕ ਮੈਨਜ਼ ਫਿਜ਼ਿਕ ਮੁਕਾਬਲੇ ਵਿਚ ਗੋਲਡ ਮੈਡਲ ਅਤੇ ਜੈਪੁਰ ਵਿਚ ਆਯੋਜਿਤ ਵਿਸ਼ਵ ਬਾਡੀ ਬਿਲਡਿੰਗ ਮੁਕਾਬਲੇ ਵਿਚ ਗੋਲਡ ਮੈਡਲ ਜਿੱਤ ਚੁੱਕਾ ਹੈ | ਉਸ ਨੇ ਮਿਸਟਰ ਪੰਜਾਬ, ਮਿਸਟਰ ਇੰਡੀਆ, ਏਸ਼ੀਅਨ ਮੁਕਾਬਲਿਆਂ ਵਿਚ ਸੋਨ ਤਗਮਾ, ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਅਤੇ ਹਰਿਆਣਾ ਸਰਕਾਰ ਤੋਂ ਭਾਰਤੀ ਗੌਰਵ ਪੁਰਸਕਾਰ 2024 ਵੀ ਪ੍ਰਾਪਤ ਕੀਤਾ ਹੈ | ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਮਲ ਸੋਲੰਕੀ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |